ਹਰਿਆਣਾ ਵਿਧਾਨ ਸਭਾ ਲਈ ਚੰਡੀਗੜ੍ਹ ‘ਚ ਜ਼ਮੀਨ ਦੇਣ ਦੇ ਐਲਾਨ ‘ਤੇ ਪੰਜਾਬ ‘ਚ ਭੱਖਿਆ ਮਾਹੌਲ

ਸੁਖਦੇਵ ਸਿੰਘ ” ਭੌਰ ”

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਹਰਿਆਣਾ ਨੂੰ ਚੰਡੀਗੜ੍ਹ ਵਿੱਚ ਨਵੀਂ ਵਿਧਾਨ ਸਭਾ ਲਈ ਥਾਂ ਦੇਣ ਦੇ ਐਲਾਨ ਨੇ ਇੱਕ ਨਵੀਂ ਗੰਭੀਰ ਚਰਚਾ ਨੂੰ ਜਨਮ ਦੇ ਦਿੱਤਾ ਹੈ। ਲੱਗਦਾ ਹੈ ਕਿ 2024 ਵਿੱਚ ਆ ਰਹੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਦਾ ਕਾਰਜ, ਭਾਜਪਾ ਵਲੋਂ ਆਰੰਭ ਦਿੱਤਾ ਗਿਆ ਹੈ । ਪੰਜਾਬ ਅਤੇ ਹਰਿਆਣਾ ਵਿਚਕਾਰ ਪਹਿਲੇ ਵਿਵਾਦਤ ਮੁੱਦੇ ਹੱਲ ਕਰਨ ਦੀ ਵਜਾਏ ਨਵੇਂ ਮੁੱਦਿਆਂ ਨੂੰ ਜਨਮ ਦੇ ਕੇ ਦੋਹਾਂ ਸੂਬਿਆਂ ਦਰਮਿਆਨ ਟਕਰਾਅ ਪੈਦਾ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ ਹੈ, ਜੋ ਕਿਸੇ ਤਰਾਂ ਵੀ ਵਾਜਬ ਨਹੀਂ ਕਹੀ ਜਾ ਸਕਦੀ । ਐਸੀ ਕਾਰਵਾਈ ਪੰਜਾਬ ਨੂੰ ਲੰਬੇ ਸੰਘਰਸ਼ ਵੱਲ ਧੱਕਣ ਦੀ ਗੰਭੀਰ ਸਾਜਿਸ਼ ਹੀ ਕਹੀ ਜਾ ਸਕਦੀ ਹੈ ।

ਐਸੀਆਂ ਚਾਲਾਂ ਦਾ ਵਿਰੋਧ ਕਰਨ ਦੀ ਵਜਾਏ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਵਲੋਂ ਹਰਿਆਣਾ ਵਾਂਗ ਹੀ ਪੰਜਾਬ ਲਈ ਨਵੀਂ ਵਿਧਾਨ ਸਭਾ ਦੀ ਮੰਗ ਕਰਕੇ ਪੰਜਾਬ ਦੇ ਕੇਸ ਨੂੰ ਬਹੁਤ ਕਮਜ਼ੋਰ ਕਰਨ ਦੀ ਬੱਜਰ ਗ਼ਲਤੀ ਕੀਤੀ ਹੈ। ਚੰਡੀਗੜ੍ਹ ਪੰਜਾਬ ਦਾ ਹੈ ,ਪੰਜਾਬ ਦੇ ਪਿੰਡ ਉੱਜਾੜ ਕੇ ਇਸ ਦੀ ਸਥਾਪਤੀ ਹੋਈ ਹੈ । ਇਸ ਉੱਪਰ ਆਪਣਾਂ ਹੱਕ ਕਾਇਮ ਰੱਖਣ ਲਈ ਪੰਜਾਬ ਨੇ ਲੰਬਾ ਸੰਘਰਸ਼ ਕੀਤਾ ਹੈ। ਪੰਜਾਬ ਦੇ ਮੁਖ ਮੰਤਰੀ ਵਲੋਂ ਅਜਿਹੇ ਬੇਤੁਕੇ , ਗੈਰ ਸੰਜੀਦਾ ਬਿਆਨ ਨਹੀਂ ਆਉਣੇ ਚਾਹੀਦੇ । ਹਰਿਆਣਾ ਜਿੱਥੇ ਮਰਜ਼ੀ ਆਪਣੀ ਵਿਧਾਨ ਸਭਾ ਬਣਾਏ , ਰਾਜਧਾਨੀ ਬਣਾਏ ਅਤੇ ਹਾਈ ਕੋਰਟ ਬਣਾਏ ਪਰ ਚੰਡੀਗੜ੍ਹ ਤਾਂ ਪੰਜਾਬ ਦਾ ਹੱਕ ਹੈ ।

ਭਗਵੰਤ ਮਾਨ  ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਜੇ ਪਹਿਲੀਆਂ ਸਥਾਪਤ ਪਾਰਟੀਆਂ ਨੇ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਤੁਸੀਂ ਮੁੱਖਮੰਤਰੀ ਨਾਂ ਬਣਦੇ, ਕਿਓਂਕਿ ਪਹਿਲੀਆਂ ਸਥਾਪਤ ਧਿਰਾਂ ਆਪਣੀਆਂ ਕੁਰਸੀਆਂ ਬਚਾਉਣ ਲਈ ਕੇਂਦਰ ਦੇ ਹਰ ਫੈਸਲੇ ਨੂੰ ਸਿਰ ਝੁਕਾ ਕੇ ਮੰਨਦੀਆਂ ਰਹੀਆਂ। ਇਸੇ ਵਰਤਾਰੇ ਤੋਂ ਦੁਖੀ ਹੋ ਕੇ ਪੰਜਾਬੀਆਂ ਨੇ ਸੌ-ਸੌ ਸਾਲ ਪੁਰਾਣੀਆਂ ਪਾਰਟੀਆਂ ਨੂੰ ਘਰੇ ਬਿਠਾ ਕੇ ਤੁਹਾਨੂੰ ਮੌਕਾ ਦਿੱਤਾ ਹੈ। ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰੋ ਅਤੇ ਸਾਬਤ ਕਦਮੀਂ ਪੰਜਾਬ ਦੇ ਹਿੱਤਾਂ ਦੇ ਪਹਿਰੇਦਾਰ ਬਣੋਂ।

 

Check Also

ਪੰਜਾਬ ‘ਚ “ਵਿਧਾਨ ਪਰਿਸ਼ਦ” ਦੀ ਕਿਉਂ ਹੈ ਲੋੜ?

ਮੇਰਾ ਦ੍ਰਿਸ਼ਟੀਕੋਣ: ਕੰਵਰ ਸੰਧੂ ਅੱਜ ਮੈਂ ਇੱਕ ਅਹਿਮ ਸਿਆਸੀ ਮੁੱਦੇ ‘ਤੇ ਆਪਣਾ ਵਿਚਾਰ ਸਾਂਝਾ ਕਰਾਂਗਾ। …

Leave a Reply

Your email address will not be published.