ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਹੋਏ ਮੁਸਲਿਮ ਵਿਰੋਧੀ ਹਮਲੇ ਦਾ ਸ਼ਿਕਾਰ

TeamGlobalPunjab
2 Min Read

ਬਰੈਂਪਟਨ ਈਸਟ ਤੋਂ ਐਮ.ਪੀ.ਪੀ. ਗੁਰਰਤਨ ਸਿੰਘ ਪਿਛਲੇ ਦਿਨੀਂ ਇੱਕ ਮੁਸਲਿਮ ਕਮਿਊਨਿਟੀ ਫੈਸਟ ਲਈ ਮਿਸੀਸਾਗਾ ਪਹੁੰਚੇ ਜਿੱਥੇ ਉਨ੍ਹਾਂ ਨੂੰ ਐਂਟੀ ਮੁਸਲਿਮ ਹਮਲੇ ਦਾ ਸਾਹਮਣਾ ਕਰਨਾ ਪਿਆ।

ਗੁਰਰਤਨ ਸਿੰਘ ਇੱਕ ਸਾਬਤ ਸੂਰਤ ਸਿੱਖ ਹਨ ਤੇ ਜਿਸ ਵੇਲੇ ਉਨ੍ਹਾਂ ‘ਤੇ ਮੁਸਲਿਮ ਵਿਰੋਧੀ ਹਮਲਾ ਹੋਇਆ ਉੱਥੇ ਮੌਕੇ ‘ਤੇ ਮੌਜੂਦ ਵਿਅਕਤੀ ਵੱਲੋਂ ਇਸ ਘਟਨਾ ਦੀ ਵੀਡੀਓ ਸ਼ੂਟ ਕਰ ਲਈ ਗਈ ਜਿਸ ਨੂੰ ਬਾਅਦ ‘ਚ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਗਿਆ।

ਇਸ ਵੀਡੀਓ ‘ਚ ਤੁਸੀ ਦੇਖ ਸਕਦੇ ਹੋ ਸਟੀਫਨ ਗੈਰੀ ਜੋ ਕਿ ਨੈਸ਼ਨਲ ਸਿਟੀਜ਼ਨ ਅਲਾਇੰਸ ਦਾ ਫਾਉਂਡਰ ਹੈ ਉਸ ਵੱਲੋਂ ਗੁਰਰਤਨ ਸਿੰਘ ਤੇ ਨਸਲੀ ਟਿੱਪਣੀ ਕੀਤੀ ਗਈ।

ਗੈਰੀ ਨੇ ਸਿੰਘ ਨੂੰ ਸਵਾਲ ਕੀਤਾ ਕਿ ਉਹ ਪੋਲੀਟੀਕਲ ਇਸਲਾਮ ਅਤੇ ਸ਼ੈਰੀਆ ਲਾਅ ਨੂੰ ਸਪੋਰਟ ਕਰਦਾ ਹੈ ਜਿਸ ਦਾ ਜਵਾਬ ਦਿੰਦਿਆ ਸਿੰਘ ਨੇ ਕਿਹਾ ਕਿ ਗੈਰੀ ਦੀ ਸਟੇਟਮੈਂਟ ਰੇਸਸਿਸਟ ਅਤੇ ਨਫਰਤ ਭਰੀ ਹੈ।

- Advertisement -

ਇਸ ਸਬੰਧੀ ਇੱਕ ਟਵੀਟ ‘ਚ ਗੁਰਰਤਨ ਸਿੰਘ ਨੇ ਕਿਹਾ ਕਿ ਉਸ ਨੇ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਆਪਣੇ ਭਰਾ ਜਗਮੀਤ ਸਿੰਘ ਤੋਂ ਸਿੱਖਿਆ ਹੈ। ਅਸਲ ‘ਚ ਇਹ ਸਾਰੀ ਘਟਨਾ ਗੁਰਰਤਨ ਸਿੰਘ ਵੱਲੋਂ ਮੁਸਲਿਮ ਫੈਸਟ ‘ਚ ਜਾਣ ‘ਤੇ ਵਾਪਰੀ ਤੇ ਇੱਕ ਸਿੱਖ ਹੋਣ ਕਾਰਨ ਉਨ੍ਹਾਂ ਨੂੰ ਨਸਲੀ ਹਮਲੇ ਦਾ ਸ਼ਿਕਾਰ ਹੋਣਾ ਪਿਆ।

ਇਸ ਸਬੰਧੀ ਜਗਮੀਤ ਸਿੰਘ ਨੇ ਵੀ ਇੱਕ ਟਵੀਟ ਵੀ ਕੀਤਾ ਹੈ ਜਿਸ ‘ਚ ਉਨ੍ਹਾਂ ਨੇ ਗੁਰਰਤਨ ਸਿੰਘ ਦੀ ਸ਼ਲਾਘਾ ਕੀਤੀ ਹੈ। ਇਸ ਪੂਰੀ ਘਟਨਾ ਤੋਂ ਬਾਅਦ ਕਮਿਊਨਿਟੀ ਵੱਲੋਂ ਗੁਰਰਤਨ ਸਿੰਘ ਦਾ ਸਾਥ ਦਿੱਤਾ ਜਾ ਰਿਹਾ ਹੈ ਅਤੇ ਇਸ ਘਟਨਾ ਦੀ ਚਾਰੇ ਪਾਸੇ ਨਿਖੇਧੀ ਕੀਤੀ ਜਾ ਰਹੀ ਹੈ।

[alg_back_button]

Share this Article
Leave a comment