ਸ਼ਾਹਰੁਖ ਖਾਨ ਨੂੰ ਗੁਜਰਾਤ ਹਾਈਕੋਰਟ ਤੋਂ ਮਿਲੀ ਰਾਹਤ, ‘ਰਈਸ’ ਦੇ ਪ੍ਰਮੋਸ਼ਨ ਦੌਰਾਨ ਹਾਦਸੇ ‘ਚ ਇਕ ਵਿਅਕਤੀ ਦੀ ਮੌਤ

ਅਹਿਮਦਾਬਾਦ- ਅਭਿਨੇਤਾ ਸ਼ਾਹਰੁਖ ਖਾਨ ਦੇ ਖਿਲਾਫ਼ ਦਰਜ਼ ਇੱਕ ਅਪਰਾਧਿਕ ਕੇਸ ਨੂੰ ਗੁਜਰਾਤ ਹਾਈ ਕੋਰਟ ਨੇ ਬੁੱਧਵਾਰ ਨੂੰ ਖਾਰਜ਼ ਕਰ ਦਿੱਤਾ ਹੈ। ਇਹ ਪੂਰਾ ਮਾਮਲਾ 2017 ਦਾ ਹੈ, ਜਦੋਂ ਸ਼ਾਹਰੁਖ ਖਾਨ ਵਡੋਦਰਾ ਰੇਲਵੇ ਸਟੇਸ਼ਨ ‘ਤੇ ਆਪਣੀ ਫਿਲਮ ‘ਰਈਸ’ ਦੀ ਪ੍ਰਮੋਸ਼ਨ ਕਰ ਰਹੇ ਸਨ, ਇਸ ਦੌਰਾਨ ਵਡੋਦਰਾ ਰੇਲਵੇ ਸਟੇਸ਼ਨ ‘ਤੇ ਭਗਦੜ ਮਚ ਗਈ, ਜਿਸ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਵਡੋਦਰਾ ਦੇ ਰਹਿਣ ਵਾਲੇ ਜਤਿੰਦਰ ਸੋਲੰਕੀ ਨੇ ਫਰਵਰੀ 2017 ‘ਚ ਸ਼ਾਹਰੁਖ ਖਾਨ ਖਿਲਾਫ਼ ਇਹ ਮਾਮਲਾ ਦਰਜ਼ ਕਰਵਾਇਆ ਸੀ। ਸ਼ਿਕਾਇਤ ਦੇ ਅਨੁਸਾਰ, ਅਭਿਨੇਤਾ ਨੇ ਰੇਲਵੇ ਸਟੇਸ਼ਨ ‘ਤੇ ਇਕੱਠੀ ਹੋਈ ਭੀੜ ਵੱਲ ਆਪਣੇ ਰੇਲ ਕੋਚ ਤੋਂ ਤੋਹਫ਼ੇ ਵਜੋਂ ਸਮਾਈਲੀ ਸਾਫਟ ਗੇਂਦਾਂ, ਟੀ-ਸ਼ਰਟਾਂ ਅਤੇ ਚਸ਼ਮੇ ਸੁੱਟ ਦਿੱਤੇ ਸਨ, ਜਿਸ ਕਾਰਨ ਭਗਦੜ ਮਚ ਗਈ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ।

ਸ਼ਾਹਰੁਖ ਖਾਨ ਆਪਣੀ ਫਿਲਮ ‘ਰਈਸ’ ਦੇ ਪ੍ਰਮੋਸ਼ਨ ਲਈ ਅਗਸਤ ਕ੍ਰਾਂਤੀ ਐਕਸਪ੍ਰੈਸ ‘ਤੇ ਮੁੰਬਈ ਤੋਂ ਦਿੱਲੀ ਗਏ ਸਨ। ਇਸੇ ਸਿਲਸਿਲੇ ‘ਚ ਉਹ ਵਡੋਦਰਾ ਰੇਲਵੇ ਸਟੇਸ਼ਨ ‘ਤੇ ਵੀ ਰੁਕ ਗਏ ਸੀ। ਸ਼ਾਹਰੁਖ ਦੇ ਖਿਲਾਫ਼ ਭਾਰਤੀ ਦੰਡਾਵਲੀ ਅਤੇ ਰੇਲਵੇ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਦੂਜਿਆਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਵਾਲੇ ਕੰਮ ਲਈ ਮਾਮਲਾ ਦਰਜ਼ ਕੀਤਾ ਗਿਆ ਸੀ। ਸ਼ਾਹਰੁਖ ‘ਤੇ ਦੋਸ਼ ਸੀ ਕਿ ਉਨ੍ਹਾਂ ਦੀ ਹਰਕਤ ‘ਚ ਲਾਪਰਵਾਹੀ ਸੀ। ਇਸ ਮਾਮਲੇ ‘ਤੇ ਫੈਸਲਾ ਸੁਣਾਉਂਦੇ ਹੋਏ ਜਸਟਿਸ ਨਿਖਿਲ ਕਰਿਲ ਦੀ ਬੈਂਚ ਨੇ ਕਿਹਾ ਕਿ ਅਭਿਨੇਤਾ ਦੇ ਕੰਮ ਨੂੰ ਲਾਪਰਵਾਹੀ ਵਾਲਾ ਕੰਮ ਨਹੀਂ ਕਿਹਾ ਜਾ ਸਕਦਾ।

ਹਾਈ ਕੋਰਟ ਨੇ ਆਪਣੇ ਫੈਸਲੇ ਵਿੱਚ ਇਹ ਵੀ ਕਿਹਾ ਕਿ ਭੀੜ ਦੇ ਕੁਝ ਮੈਂਬਰ ਅਦਾਕਾਰ ਦੁਆਰਾ ਕੀਤੇ ਗਏ ਕੰਮ ਤੋਂ ਉਤਸ਼ਾਹਿਤ ਹੋ ਸਕਦੇ ਹਨ, ਪਰ ਉਸ ਦੇ ਕੰਮ ਨੂੰ ਬਹੁਤ ਲਾਪਰਵਾਹੀ ਨਹੀਂ ਕਿਹਾ ਜਾ ਸਕਦਾ। ਇਸ ਤੋਂ ਇਲਾਵਾ ਉਹ ਇੱਕ ਐਕਟਰ ਹਨ ਅਤੇ ਆਪਣੀ ਫਿਲਮ ਦਾ ਪ੍ਰਮੋਸ਼ਨ ਕਰ ਰਹੇ ਸਨ। ਜਿਨ੍ਹਾਂ ਧਾਰਾਵਾਂ ਦੇ ਤਹਿਤ ਅਭਿਨੇਤਾ ਨੂੰ ਦੋਸ਼ੀ ਬਣਾਇਆ ਗਿਆ ਹੈ, ਉਸ ਦੇ ਖਿਲਾਫ਼ ਕੋਈ ਕੇਸ ਨਹੀਂ ਬਣਦਾ ਹੈ। ਅਦਾਲਤ ਵਿੱਚ ਪੇਸ਼ ਕੀਤੀ ਗਈ ਜਾਂਚ ਰਿਪੋਰਟ ਦੇ ਆਧਾਰ ‘ਤੇ ਜਸਟਿਸ ਨੇ ਕਿਹਾ ਕਿ ਉਸ ਸਮੇਂ ਕੋਈ ਨਾ ਕੋਈ ਹਾਲਾਤ ਜ਼ਰੂਰ ਰਹੇ ਹੋਣਗੇ, ਜਿਸ ਕਾਰਨ ਰੇਲਵੇ ਸਟੇਸ਼ਨ ‘ਤੇ ਇਹ ਘਟਨਾ ਵਾਪਰੀ।

ਅਦਾਲਤ ਨੇ ਕਿਹਾ ਕਿ ਸ਼ਾਹਰੁਖ ਖਾਨ ਜਿਸ ਡੱਬੇ ਵਿੱਚ ਸਫਰ ਕਰ ਰਹੇ ਸਨ, ਉਹ ਪਲੇਟਫਾਰਮ ਦੀਆਂ ਪੌੜੀਆਂ ਕੋਲ ਰੁਕਿਆ ਸੀ, ਜਿੱਥੇ ਜਗ੍ਹਾ ਬਹੁਤ ਤੰਗ ਸੀ। ਅਦਾਲਤ ਨੇ ਇਹ ਵੀ ਕਿਹਾ ਕਿ ਪੁਲਿਸ ਨੂੰ ਭੀੜ ਨੂੰ ਕਾਬੂ ਕਰਨ ਲਈ ਤਾਕਤ ਦੀ ਵਰਤੋਂ ਕਰਨੀ ਪਈ। ਇਸ ਦੇ ਨਾਲ ਹੀ ਦੋ ਅੰਤਰਰਾਸ਼ਟਰੀ ਕ੍ਰਿਕਟਰ ਵੀ ਅਭਿਨੇਤਾ ਨੂੰ ਮਿਲਣ ਰੇਲਵੇ ਸਟੇਸ਼ਨ ਪਹੁੰਚੇ ਸਨ, ਜਿਸ ਕਾਰਨ ਭੀੜ ਕਾਬੂ ਤੋਂ ਬਾਹਰ ਹੋ ਗਈ।

ਜਸਟਿਸ ਨਿਖਿਲ ਕਰਿਲ ਨੇ ਸ਼ਾਹਰੁਖ ਵਿਰੁੱਧ ਅਪਰਾਧਿਕ ਕੇਸ ਅਤੇ ਵਡੋਦਰਾ ਦੀ ਅਦਾਲਤ ਵੱਲੋਂ ਉਸ ਵਿਰੁੱਧ ਜਾਰੀ ਸੰਮਨ ਨੂੰ ਰੱਦ ਕਰਨ ਦੀ ਉਸ ਦੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ। ਸ਼ਾਹਰੁਖ ਨੂੰ ਹੇਠਲੀ ਅਦਾਲਤ ਨੇ ਅਪਰਾਧਿਕ ਪ੍ਰਕਿਰਿਆ (ਸੀਆਰਪੀਸੀ) ਦੀ ਧਾਰਾ 204 ਦੇ ਤਹਿਤ ਸੰਮਨ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਉਹ ਹਾਈ ਕੋਰਟ ਗਏ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

karan aujla announces wedding date

ਕਰਨ ਔਜਲਾ ਨੇ ਕੀਤਾ ਵਿਆਹ ਦੀ ਤਰੀਕ ਦਾ ਐਲਾਨ, ਦੇਖੋ ਤਸਵੀਰਾਂ

ਨਿਊਜ਼ ਡੈਸਕ: ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਜਲਦ ਹੀ ਆਪਣੀ ਮੰਗੇਤਰ ਪਲਕ ਨਾਲ ਵਿਆਹ ਕਰਵਾਉਣ …

Leave a Reply

Your email address will not be published.