ਅਹਿਮਦਾਬਾਦ ਤੋਂ ਚੰਡੀਗੜ੍ਹ ਆ ਰਹੀ ਫਲਾਈਟ ਨਾਲ ਟਕਰਾਇਆ ਪੰਛੀ

ਅਹਿਮਦਾਬਾਦ: ਅਹਿਮਦਾਬਾਦ ਤੋਂ ਚੰਡੀਗੜ੍ਹ ਆ ਰਹੀ ਗੋ ਫਸਟ ਫਲਾਈਟ ਅਚਾਨਕ ਇੱਕ ਪੰਛੀ ਨਾਲ ਟਕਰਾ ਗਈ, ਜਿਸ ਤੋਂ ਬਾਅਦ ਇਸ ਨੂੰ ਮੁੜ ਅਹਿਮਦਾਬਾਦ ਵੱਲ ਮੋੜ ਦਿੱਤਾ ਗਿਆ। ਜਿਸ ਤੋਂ ਬਾਅਦ ਯਾਤਰੀਆਂ ਨੂੰ ਦੁਬਾਰਾ ਫਲਾਈਟ ਬਦਲ ਕੇ ਚੰਡੀਗੜ੍ਹ ਭੇਜ ਦਿੱਤਾ ਗਿਆ। ਇਸ ਹਾਦਸੇ `ਚ ਸਾਰੇ ਯਾਤਰੀ ਸੁਰੱਖਿਅਤ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਸਵੇਰੇ ਰਨਵੇਅ ਤੋਂ ਲਾਈਟ ਨੰਬਰ ਜੀ8-991 ਉੱਡਿਆ ਤਾਂ ਕੁਝ ਦੂਰੀ ‘ਤੇ ਅਚਾਨਕ ਇੱਕ ਪੰਛੀ ਉਸ ਨਾਲ ਟਕਰਾ ਗਿਆ। ਜਿਸ ਤੋਂ ਬਾਅਦ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ `ਚ ਰੱਖਦੇ ਹੋਏ ਫਲਾਈਟ ਨੂੰ ਵਾਪਸ ਅਹਿਮਦਾਬਾਦ ਲਿਆਂਦਾ ਗਿਆ। ਇਸ ਕਾਰਨ ਅਹਿਮਦਾਬਾਦ ਤੋਂ ਚੰਡੀਗੜ੍ਹ ਆਉਣ ਵਾਲੀ ਫਲਾਈਟ ਆਪਣੇ ਨਿਰਧਾਰਿਤ ਸਮੇਂ ਤੋਂ ਕਰੀਬ 4 ਘੰਟੇ ਲੇਟ ਹੋਈ। ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਅਹਿਮਦਾਬਾਦ ਤੋਂ ਉਡਾਣ ਭਰਨ ਵਾਲੀ ਇਹ ਫਲਾਈਟ ਸਵੇਰੇ 7.30 ਵਜੇ ਚੰਡੀਗੜ੍ਹ ‘ਚ ਲੈਂਡ ਕਰਦੀ ਹੈ ਪਰ ਹਾਦਸੇ ਕਾਰਨ ਇਹ ਫਲਾਈਟ ਦੁਪਹਿਰ 12 ਵਜੇ ਚੰਡੀਗੜ੍ਹ ਏਅਰਪੋਰਟ `ਤੇ ਲੈਂਡ ਕਰ ਗਈ। ਇਸ ਤੋਂ ਬਾਅਦ ਦੁਪਹਿਰ 2.04 ਵਜੇ ਫਲਾਈਟ ਅਹਿਮਦਾਬਾਦ ਲਈ ਰਵਾਨਾ ਹੋਈ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਤੋਂ ਮਿਲੀ ਜਾਣਕਾਰੀ ਮੁਤਾਬਕ ਜਹਾਜ਼ ਦੇ ਇੰਜਣ ਨਾਲ 1 ਪੰਛੀ ਨਾਲ ਟਕਰਾ ਗਿਆ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਿਛਲੇ ਕੁਝ ਹਫ਼ਤਿਆਂ ਵਿੱਚ, ਤਕਨੀਕੀ ਖਰਾਬੀ ਅਤੇ ਉਡਾਣਾਂ ਡਾਇਵਰਟ ਦੀਆਂ ਘਟਨਾਵਾਂ ਵਾਪਰੀਆਂ ਹਨ। ਹਾਲ ਹੀ `ਚ ਦਿੱਲੀ `ਚ ਰਨਵੇਅ `ਤੇ ਇਕ ਜਹਾਜ਼ ਦੀ ਇਕ ਕਾਰ ਨਾਲ ਟੱਕਰ ਹੋ ਗਈ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਜੈਸ਼-ਏ-ਮੁਹੰਮਦ ਦਾ ਅੱਤਵਾਦੀ ਸਹਾਰਨਪੁਰ ਤੋਂ ਗ੍ਰਿਫਤਾਰ, ਹਮਲੇ ਦੀ ਰਚ ਰਿਹਾ ਸੀ ਸਾਜਿਸ਼

ਨਿਊਜ਼ ਡੈਸਕ: ਜੈਸ਼-ਏ-ਮੁਹੰਮਦ ਦਾ ਅੱਤਵਾਦੀ ਸਹਾਰਨਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਮੁਹੰਮਦ …

Leave a Reply

Your email address will not be published.