ਪਟਨਾ ‘ਚ ਭਾਰੀ ਮੀਂਹ ਕਾਰਨ ਬਣੇ ਹੜ੍ਹ ਜਿਹੇ ਹਾਲਾਤ, ਮੋਦੀ ਵੀ ਘਿਰੇ!

TeamGlobalPunjab
2 Min Read

ਪਟਨਾ : ਬਿਹਾਰ ਦੀ ਰਾਜਧਾਨੀ ਪਟਨਾ ‘ਚ ਪੈ ਰਹੇ ਭਾਰੀ ਮੀਂਹ ਕਾਰਨ ਚਾਰੇ ਪਾਸੇ ਹੜ੍ਹ ਵਰਗੇ ਹਾਲਾਤ ਬਣ ਗਏ ਹਨ ਅਤੇ ਹਜਾਰਾਂ ਦੀ ਸੰਖਿਆ ਦੇ ਵਿੱਚ ਲੋਕ ਹੁਣ ਇਸ ਵਿੱਚ ਫਸ ਚੁਕੇ ਹਨ। ਖਾਸ ਕਰਕੇ ਰਾਜੇਂਦਰ  ਨਗਰ ਅਤੇ ਕੰਕੜਬਾਗ ਇਲਾਕੇ ਦੀ ਸਥਿਤੀ ਤਾਂ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਇਸ ਦਰਮਿਆਨ ਜਿਹੜੀ ਸਭ ਨੂੰ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਉਹ ਇਹ ਹੈ ਕਿ ਸੂਬੇ ਦੇ ਡਿਪਟੀ ਸੀਐਮ ਸੁਸ਼ੀਲ ਕੁਮਾਰ ਮੋਦੀ ਵੀ ਇਲਾਕੇ ਅੰਦਰ ਭਰੇ ਇਸ ਮੀਂਹ ਦੇ ਪਾਣੀ ਵਿਚ ਘਿਰ ਗਏ ਹਨ। ਜਿਨ੍ਹਾਂ ਨੂੰ ਬੀਤੀ ਕੱਲ੍ਹ ਐਨਡੀਆਰਐਫ ਦੀਆਂ ਟੀਮਾਂ ਨੂੰ ਸੁਰੱਖਿਅਤ ਲਿਆਂਦਾ।

ਇਸ ਦੌਰਾਨ ਉਨ੍ਹਾਂ ਦੀ ਇੱਕ ਤਸਵੀਰ ‘ਤੇ ਵੀ ਖੂਬ ਸੁਰਖੀਆਂ ਬਣ ਰਹੀਆਂ ਹਨ ਜਿਸ ਤਸਵੀਰ ਵਿੱਚ ਉਹ ਹਾਫ ਪੈਂਟ ਅਤੇ ਟੀਸ਼ਰਟ ਵਿੱਚ ਦਿਖਾਈ ਦੇ ਰਹੇ ਹਨ।

ਸੁਸ਼ੀਲ ਕੁਮਾਰ ਮੋਦੀ ਦੀ ਇਸ ਤਸਵੀਰ ‘ਤੇ ਸਾਬਕਾ ਮੁੱਖ ਮੰਤਰੀ ਅਤੇ ਆਰਜੇਡੀ ਦੇ ਪ੍ਰਧਾਨ ਲਾਲੂ ਯਾਦਵ ਨੇ ਤੰਜ ਕਸਿਆ ਹੈ। ਉਨ੍ਹਾਂ ਆਪਣੇ ਟਵੀਟਰ ਹੈਂਡਲ ‘ਤੇ ਇੱਕ ਤਸਵੀਰ ਕਰਦਿਆਂ ਲਿਖਿਆ ਕਿ, “ਵਿਰੋਧੀਆਂ ਨੂੰ ਗਾਲਾਂ ਦੇ ਕੇ ਬਿਹਾਰ ‘ਚ ਇੰਨਾ ਵਿਕਾਸ ਕਰਵਾ ਦਿੱਤਾ ਕਿ ਹੁਣ ਸੁਸ਼ੀਲ ਆਪਣੇ ਅਤੇ ਨੀਤੀਸ਼ ਦੇ 15 ਸਾਲ ਦੇ ਵਿਕਾਸ ਦੇ ਨਾਲ ਸੜਕ ‘ਤੇ ਖੜ੍ਹਾ ਹੈ।“ ਇੱਥੇ ਇਹ ਵੀ ਦੱਸਣਯੋਗ ਹੈ ਕਿ ਲਾਲੂ ਯਾਦਵ ਇਸ ਸਮੇਂ ਜੇਲ੍ਹ ਵਿੱਚ ਹਨ ਅਤੇ ਉਹ ਖੁਦ ਆਪਣਾ ਟਵੀਟਰ ਖਾਤਾ ਨਹੀਂ ਚਲਾਉਂਦੇ। ਜਾਣਕਾਰੀ ਮੁਤਾਬਿਕ ਇਸ ਦੀ ਜਿੰਮੇਵਾਰੀ ਲਾਲੂ ਵੱਲੋਂ ਆਪਣੇ ਦਫਤਰ ਨੂੰ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਮੋਦੀ ਦੀ ਇਸ ਤਸਵੀਰ ‘ਤੇ ਲਾਲੂ ਯਾਦਵ ਦੇ ਛੋਟੇ ਪੁੱਤਰ ਅਤੇ ਬਿਹਾਰ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਨੇ ਵੀ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ ਕਿ, “ਬਿਹਾਰ ਦੀ ਤ੍ਰਾਸਦੀ ਇਸ ਤਸਵੀਰ ਵਿਚ ਦਿਖਾਈ ਦੇ ਰਹੀ ਹੈ। ਪਟਨਾ ਵਾਸੀਆਂ ਨੇ 35 ਸਾਲ ਤੋਂ ਸੁਸ਼ੀਲ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਨੂੰ ਸਾਰੀਆਂ ਚੋਣਾਂ ‘ਚ ਜਿੱਤ ਦਿਵਾਈ। ਇਹ ਖੁਦ 15 ਸਾਲ ਤੋਂ ਸਰਕਾਰ ‘ਚ ਨਗਰ ਵਿਕਾਸ ਮੰਤਰੀ ਰਹੇ ਹਨ,ਜੇਕਰ ਇਨ੍ਹਾਂ ਨੇ ਡ੍ਰੋਨਜ ਦਾ ਫੰਡ ਭ੍ਰਿਸ਼ਟਾਚਾਰ ‘ਚ ਡ੍ਰੋਲ  ਕਰਨ ਦੀ ਬਜਾਏ ਕੰਮ ‘ਚ ਲਾਇਆ ਹੁੰਦਾ ਤਾਂ ਅੱਜ ਇਸ ਅਵਸਥਾ ਦਾ ਸਾਹਮਣਾ ਨਾ ਕਰਨਾ ਪੈਂਦਾ।“

Share this Article
Leave a comment