ਅਮਰੀਕਾ ’ਚ 2017 ਤੋਂ ਬਾਅਦ ਮੰਦਿਰਾਂ ਦੀ ਗਿਣਤੀ ‘ਚ ਤੇਜ਼ੀ ਨਾਲ ਹੋਇਆ ਵਾਧਾ

ਨਿਊਯਾਰਕ: ਆਪਣੇ ਸੁਫਨੇ ਪੂਰੇ ਕਰਨ ਲਈ ਵੱਡੀ ਗਿਣਤੀ ‘ਚ ਭਾਰਤੀ ਵਿਦੇਸ਼ਾਂ ‘ਚ ਜਾ ਕੇ ਵਸ ਜਾਂਦੇ ਹਨ ਤੇ ਖਾਸ ਕਰਕੇ ਅਮਰੀਕਾ ਤੇ ਕੈਨੇਡਾ ਭਾਰਤੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਅਮਰੀਕਾ ਵਿੱਚ ਪਰਵਾਸੀ ਭਾਰਤੀਆਂ ਦੀ ਗਿਣਤੀ ਵਧਣ ਦੇ ਨਾਲ ਹੀ ਮੰਦਿਰਾਂ ਦੀ ਗਿਣਤੀ ਵਿੱਚ ਵੀ ਤੇਜ਼ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਕਾਫ਼ੀ ਟੇਬਲ ਬੁੱਕ ‘ਅਮਰੀਕਾ ਵਿੱਚ ਭਾਰਤ ਰੇਖਾ’ ਦੇ ਮੁਤਾਬਕ 2006 ਵਿੱਚ 53 ਮੰਦਿਰ ਸਨ ਤੇ ਸਾਲ 2017 ਵਿੱਚ ਇਨ੍ਹਾਂ ਦੀ ਗਿਣਤੀ ਵਧ ਕੇ 250 ਹੋ ਗਈ ਤੇ 2022 ਤੱਕ ਆਉਂਦਿਆਂ ਮੰਦਿਰ 750 ਹੋ ਗਏ। ਗਿਣਤੀ ਵਿੱਚ ਸਭ ਤੋਂ ਜ਼ਿਆਦਾ ਵਾਧਾ ਇਨ੍ਹਾਂ 5 ਸਾਲਾਂ ਦੌਰਾਨ ਹੋਇਆ।

ਦੱਸਣਯੋਗ ਹੈ ਕਿ ਸਵਾਮੀ ਵਿਵੇਕਾਨੰਦ ਨੇ ਸ਼ਿਕਾਗੋ ਵਿੱਚ ਵਿਸ਼ਵ ਪ੍ਰਸਿੱਧ ਭਾਸ਼ਣ ਦੇਣ ਬਾਅਦ 1980 ਵਿੱਚ ਨਿਊਯਾਰਕ ਅਤੇ ਸੈਨ ਫਰਾਂਸਿਸਕੋ ਵਿੱਚ ਵੇਦਾਂਤ ਸੋਸਾਇਟੀ ਦੀ ਸਥਾਪਨਾ ਕੀਤੀ ਸੀ। ਵੇਦਾਂਤ ਸੁਸਾਇਟੀ ਨੇ ਹੀ ਅਮਰੀਕਾ ਦਾ ਪਹਿਲਾ ਮੰਦਿਰ ਸੈਨ ਫਰਾਂਸਿਸਕੋ ਵਿੱਚ 1905 ਵਿੱਚ ਬਣਵਾਇਆ। ਅਮਰੀਕਾ ਦਾ ਅਜਿਹਾ ਕੋਈ ਅਜਿਹਾ ਸੂਬਾ ਨਹੀਂ ਹੈ, ਜਿੱਥੇ ਅੱਧਾ ਦਰਜਨ ਮੰਦਿਰ ਨਾਂ ਹੋਣ। ਇੰਜੀਨੀਅਰ ਕੇਟੀ ਲਕਸ਼ਮੀ ਦਾ ਕਹਿਣਾ ਹੈ ਕਿ ਇੱਥੇ ਆ ਕੇ ਲੋਕ ਜ਼ਿਆਦਾ ਧਾਰਮਿਕ ਹੋ ਜਾਂਦੇ ਹਨ। ਇਹ ਭਾਰਤ ਨਾਲ ਸਾਡਾ ਲਗਾਅ ਜ਼ਿੰਦਾ ਰੱਖਣ ਦਾ ਤਰੀਕਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਭਾਰਤੀ ਮੂਲ ਦੇ ਪਰਿਵਾਰ ਨੇ ਡਰਾਅ ‘ਚ ਜਿੱਤਿਆ ਆਲੀਸ਼ਾਨ ਮਹਿਲ ਵਰਗਾ ਘਰ, ਦੇਖੋ ਤਸਵੀਰਾਂ

ਨਿਊਜ਼ ਡੈਸਕ: ਹਰ ਵਿਅਕਤੀ ਦਾ ਸੁਫਨਾ ਹੁੰਦਾ ਹੈ ਕਿ ਉਸ ਕੋਲ ਆਪਣਾ ਆਲੀਸ਼ਾਨ ਘਰ ਹੋਵੇ …

Leave a Reply

Your email address will not be published.