ਮਰਹੂਮ ਗਾਇਕ ਮੂਸੇਵਾਲਾ ਨੂੰ ਰੱਖੜੀ ਬੰਨ੍ਹਣ ਆਈਆਂ ਭੈਣਾਂ

ਮਾਨਸਾ: ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਰੁਖ਼ਸਤ ਹੋ ਜਾਣ ਦਾ ਦੁੱਖ ਸਿਰਫ਼ ਪੰਜਾਬ ਵਿੱਚ ਹੀ ਨਹੀਂ ਬਲਕਿ ਵਿਸ਼ਵ ਭਰ ਵਿੱਚ ਮਨਾਇਆ ਗਿਆ। ਜਿਸ ਨੂੰ ਯਾਦ ਕਰਕੇ ਅੱਜ ਵੀ ਉਸ ਦੇ ਚਾਹੁਣ ਵਾਲੇ ਆਪਣੇ ਹੰਝੂ ਨਹੀਂ ਰੋਕ ਪਾਉਂਦੇ। ਕਿਸੇ ਖ਼ਾਸ ਮੌਕਿਆਂ ‘ਤੇ ਉਸ ਦੀ ਯਾਦ ਦਾ ਆਉਣਾ ਸੁਭਾਵਿਕ ਹੈ। ਅਗਲੇ ਦਿਨਾਂ ਦੇ ਵਿੱਚ ਆ ਰਹੇ ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਦੂਰੋਂ-ਦੂਰੋਂ ਪੰਜਾਬ ਦੀਆਂ ਧੀਆਂ ਆ ਰਹੀਆਂ ਹਨ ਜੋ ਕਿ ਸਿੱਧੂ ਮੂਸੇਵਾਲਾ ਦੇ ਖੇਤ `ਚ ਲੱਗੇ ਬੁੱਤ ਤੇ ਰੱਖੜੀ ਬੰਨ੍ਹ ਕੇ ਉਸਨੂੰ ਯਾਦ ਕਰ ਰਹੀਆਂ ਹਨ।

ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਵੀ ਦੱਸਿਆ ਕਿ ਹਰ ਰੋਜ਼ ਤੇ ਐਤਵਾਰ ਨੂੰ ਖਾਸ ਕਰਕੇ ਦੂਰ ਦੁਰਾਡਿਓਂ ਲੋਕ ਆ ਕੇ ਉਸ ਨੂੰ ਯਾਦ ਕਰਦੇ ਹਨ ਅਤੇ ਸ਼ਰਧਾਂਜਲੀ ਭੇਂਟ ਕਰਦੇ ਹਨ।

ਮੂਸੇਵਾਲਾ ਦੇ ਇੰਝ ਬੇਵਕਤ ਚਲੇ ਜਾਣ ਦਾ ਦੁੱਖ ਤਾਂ ਸਭ ਨੂੰ ਹੈ ਤੇ ਹੋਣੀ ਅੱਗੇ ਕਿਸੇ ਦਾ ਵੀ ਵੱਸ ਨਹੀਂ ਚੱਲਦਾ। ਬੇਸ਼ੱਕ ਸਿੱਧੂ ਮੂਸੇਵਾਲਾ ਸਰੀਰਕ ਤੌਰ ਤੇ ਸਾਡੇ ‘ਚ ਮੌਜੂਦ ਨਹੀਂ ਹਨ, ਪਰ ਉਹ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਪੀਵੀ ਸਿੰਧੂ ਨੇ ਕੈਨੇਡਾ ਦੀ ਮਿਸ਼ੇਲ ਲੀ ਨੂੰ ਹਰਾ ਕੇ ਜਿੱਤਿਆ ਸੋਨਾ

CWG 2022 ਨਵੀਂ ਦਿੱਲੀ: ਭਾਰਤ ਦੀ ਤਜਰਬੇਕਾਰ ਮਹਿਲਾ ਸ਼ਟਲਰ ਪੀਵੀ ਸਿੰਧੂ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ …

Leave a Reply

Your email address will not be published.