ਮਾਈਨਿੰਗ ਰੋਕਣ ਗਏ ਡੀ.ਐੱਸ.ਪੀ. ਨੂੰ ਡੰਪਰ ਨੇ ਦਰੜਿਆ, ਮੌਕੇ ‘ਤੇ ਮੌਤ

ਨੂਹ: ਹਰਿਆਣਾ ਦੇ ਨੂਹ ਤੋਂ ਇੱਕ ਭਿਆਨਕ ਘਟਨਾ ਸਾਹਮਣੇ ਆਈ ਹੈ। ਇੱਥੇ ਗੈਰ-ਕਾਨੂੰਨੀ ਮਾਈਨਿੰਗ ਮਾਫੀਆ ਨੇ ਇੱਕ ਪੁਲਿਸ ਅਧਿਕਾਰੀ ਨੂੰ ਡੰਪਰ ਨਾਲ ਦਰੜ ਦਿੱਤਾ। ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਤਾਵਡੂ ਦੇ ਡੀ.ਐੱਸ.ਪੀ. ਸੁਰਿੰਦਰ ਸਿੰਘ ਆਪਣੇ ਦੋ ਸਟਾਫ਼ ਮੈਂਬਰਾਂ ਨਾਲ ਮੌਕੇ ‘ਤੇ ਗਏ ਤਾਂ ਪੱਥਰ ਲੋਡ ਕਰ ਰਹੇ ਇੱਕ ਡੰਪਰ ਦੇ ਡਰਾਈਵਰ ਨੇ ਡੀ.ਐਸ.ਪੀ. ‘ਤੇ ਡੰਪਰ ਚੜ੍ਹਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਡੀ.ਐਸ.ਪੀ. ਦੇ ਨਾਲ ਗਈ ਪੁਲਿਸ ਟੀਮ ਦੇ ਸਾਥੀ ਵੀ ਜ਼ਖ਼ਮੀ ਹੋਏ ਹਨ।

ਪਤਾ ਲੱਗਾ ਹੈ ਕਿ ਡੀ.ਐਸ.ਪੀ. ਸੁਰਿੰਦਰ ਸਿੰਘ ਦੀ ਇਸੇ ਸਾਲ ਸੇਵਾਮੁਕਤੀ ਹੋਣ ਵਾਲੇ ਸੀ। ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਐਸ.ਐਸ.ਪੀ. ਸਣੇ ਸੀਨੀਅਰ ਅਧਿਕਾਰੀ ਪੁੱਜ ਚੁੱਕੇ ਹਨ। ਡੀ.ਐਸ.ਪੀ. ਨੂੰ ਕੁਚਲਣ ਤੋਂ ਬਾਅਦ  ਡਰਾਈਵਰ ਡੰਪਰ ਲੈ ਕੇ ਮੌਕੇ ਤੋਂ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਿਆ।

ਮੁਲਜ਼ਮਾਂ ਦੀ ਭਾਲ ਲਈ ਪੁਲਿਸ ਵੱਲੋਂ ਪਿੰਡ ਅਤੇ ਅਰਾਵਲੀ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਇੱਥੇ ਦੱਸ ਦਈਏ ਕਿ ਤਵਾਡੂ ਸਬ-ਡਵੀਜ਼ਨ ਦੇ ਅਰਾਵਲੀ ਖੇਤਰ ਦੀਆਂ ਪਹਾੜੀਆਂ ਵਿੱਚ ਵੱਡੀ ਮਾਤਰਾ ਵਿੱਚ ਮਾਈਨਿੰਗ ਮਾਫੀਆ ਗੈਰ-ਕਾਨੂੰਨੀ ਮਾਈਨਿੰਗ ਵਿੱਚ ਲੱਗਿਆ ਹੋਇਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਸ਼ਹਿਨਾਜ਼ ਗਿੱਲ ਨੂੰ ਫਿਰ ਮਿਲਿਆ ਪਿਆਰ! ਸਿਧਾਰਥ ਸ਼ੁਕਲਾ ਤੋਂ ਬਾਅਦ ਇਸ ਸਖ਼ਸ਼ ਨੇ ਜਿਤਿਆ ਦਿਲ

ਨਿਊਜ਼ ਡੈਸਕ: ਸ਼ਹਿਨਾਜ਼ ਗਿੱਲ ਨੂੰ ਫਿਰ ਮਿਲਿਆ ਪਿਆਰ! ਬਿੱਗ ਬੌਸ ਦੀ ਸਾਬਕਾ ਪ੍ਰਤੀਯੋਗੀ ਸ਼ੋਅ ‘ਚ …

Leave a Reply

Your email address will not be published.