FBI ਦੀ ਟਾਪ ਮੋਸਟ ਵਾਂਟੇਡ ਸੂਚੀ ‘ਚ ‘ਕ੍ਰਿਪਟੋਕੁਈਨ’,32 ਹਜ਼ਾਰ ਕਰੋੜ ਰੁਪਏ ਦੀ ਮਾਰੀ ਠੱਗੀ, 1 ਲੱਖ ਡਾਲਰ ਦਾ ਇਨਾਮ

ਵਾਸ਼ਿੰਗਟਨ: ਕ੍ਰਿਪਟੋਕੁਇਨ ਦੇ ਨਾਂ ਨਾਲ ਮਸ਼ਹੂਰ ਰੁਜਾ ਇਗਨਾਟੋਵਾ ਨੂੰ ਅਮਰੀਕੀ ਜਾਂਚ ਏਜੰਸੀ FBI ਨੇ ਮੋਸਟ ਵਾਂਟੇਡ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਰੁਜਾ ਇਗਨਾਤੋਵਾ ‘ਤੇ ਕ੍ਰਿਪਟੋਕਰੰਸੀ ‘ਚ ਨਿਵੇਸ਼ ਦੇ ਨਾਂ ‘ਤੇ 32 ਹਜ਼ਾਰ ਕਰੋੜ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ।

ਮੂਲ ਰੂਪ ਤੋਂ ਬੁਲਗਾਰੀਆ ਦੀ ਰਹਿਣ ਵਾਲੀ ਰੁਜਾ ਇਗਨਾਟੋਵਾ ਪੇਸ਼ੇ ਤੋਂ ਡਾਕਟਰ ਸੀ। ਬਿਟਕੋਇਨ ਦੀ ਸਫਲਤਾ ਨੂੰ ਦੇਖ ਕੇ ਰੁਜਾ ਨੇ OneCoin ਲਾਂਚ ਕੀਤਾ।ਉਸ ਨੇ ਇਸ ਕਰੰਸੀ ਨੂੰ ਬਿਟਕੋਇਨ ਕਿਲਰ ਦਾ ਨਾਂ ਦਿੱਤਾ ਹੈ।  ਰੁਜਾ ਨੇ ਦਾਅਵਾ ਕੀਤਾ ਕਿ ਇੱਕ ਸਮੇਂ ‘ਤੇ OneCoin ਦੁਨੀਆ ਦੀ ਸਭ ਤੋਂ ਵੱਡੀ ਕ੍ਰਿਪਟੋਕੁਰੰਸੀ ਬਣ ਜਾਵੇਗੀ ਅਤੇ ਲੋਕ ਇਸ ਤੋਂ ਕਈ ਗੁਣਾ ਮੁਨਾਫਾ ਕਮਾਉਣਗੇ।

ਰੁਜਾ ਇਗਨਾਟੋਵਾ ਖ਼ਿਲਾਫ਼ ਧੋਖਾਧੜੀ ਸਮੇਤ 8 ਕੇਸ ਦਰਜ ਹਨ। ਦੋਸ਼ ਹੈ ਕਿ ਰੂਜਾ ਇਗਨਾਟੋਵਾ ਦੀ ਕੰਪਨੀ ਨੇ ਕ੍ਰਿਪਟੋਕਰੰਸੀ ਖਰੀਦਣ ਲਈ ਦੂਜਿਆਂ ਨੂੰ ਭਰਮਾਉਣ ਲਈ ਏਜੰਟਾਂ ਨੂੰ ਕਮਿਸ਼ਨ ਦੀ ਪੇਸ਼ਕਸ਼ ਕੀਤੀ।

ਰੁਜਾ 2017 ਤੋਂ ਫਰਾਰ ਹੈ। ਉਸ ਨੇ ਬੁਲਗਾਰੀਆ ਤੋਂ ਗ੍ਰੀਸ ਲਈ ਫਲਾਈਟ ਫੜੀ ਸੀ। ਉਦੋਂ ਤੋਂ ਉਸ ਬਾਰੇ ਕੁਝ ਵੀ ਪਤਾ ਨਹੀਂ ਹੈ।FBI ਨੇ ਰੁਜਾ ਇਗਨਾਟੋਵਾ ਬਾਰੇ ਜਾਣਕਾਰੀ ਦੇਣ ਵਾਲੇ ਨੂੰ 100,000 ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ।FBI ਨੇ ਰੁਸਾ ਇਗਨਾਟੋਵਾ ਨੂੰ ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। FBI ਦਾ ਮੰਨਣਾ ਹੈ ਕਿ ਇਸ ਸੂਚੀ ਵਿੱਚ ਨਾਮ ਸ਼ਾਮਲ ਕਰਨ ਨਾਲ ਆਮ ਲੋਕ ਵੀ ਰੁਜਾ ਇਗਨਾਟੋਵਾ ਨੂੰ ਗ੍ਰਿਫ਼ਤਾਰ ਕਰਨ ਵਿੱਚ ਮਦਦ ਕਰ ਸਕਦੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਡੋਨਾਲਡ ਟਰੰਪ ਨੇ FBI ‘ਤੇ ਲਗਾਇਆ ਗੰਭੀਰ ਦੋਸ਼, ਚੋਰੀ ਕੀਤੇ ਪਾਸਪੋਰਟ

ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਘੀ ਜਾਂਚ ਏਜੰਸੀ (FBI) ‘ਤੇ ਗੰਭੀਰ ਦੋਸ਼ …

Leave a Reply

Your email address will not be published.