ਅਦਾਲਤ ਨੇ ਕਲਿਆਣੀ ਦੇ ਪੁਲਿਸ ਰਿਮਾਂਡ ‘ਚ ਕੀਤਾ 2 ਦਿਨਾਂ ਦਾ ਵਾਧਾ, ਨਹੀਂ ਕਰ ਰਹੀ ਪੁੱਛ-ਗਿੱਛ ‘ਚ ਸਹਿਯੋਗ

ਚੰਡੀਗੜ੍ਹ: ਨੈਸ਼ਨਲ ਲੈਵਲ ਦੇ ਸ਼ੂਟਰ ਅਤੇ ਕਾਰਪੋਰੇਟ ਵਕੀਲ ਸੁਖਮਨਪ੍ਰੀਤ ਸਿੰਘ ਉਰਫ ਸਿੱਪੀ ਸਿੱਧੂ ਦੇ 2015 ‘ਚ ਹੋਏ ਕਤਲ ਕੇਸ ਵਿੱਚ  ਦੋਸ਼ੀ ਕਲਿਆਣੀ ਸਿੰਘ ਨੂੰ ਚਾਰ ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੀਬੀਆਈ ਨੇ ਕਤਲ ਦੌਰਾਨ ਵਰਤਿਆ ਹਥਿਆਰ ਬਰਾਮਦ ਕਰਨ ਅਤੇ ਇਸ ਵਿੱਚ ਸ਼ਾਮਲ ਦੂਜੇ ਦੋਸ਼ੀ ਦੀ ਪਛਾਣ ਕਰਨ ਲਈ ਮੁਲਜ਼ਮਾਂ ਦੇ ਸੱਤ ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ।

ਸੀਬੀਆਈ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਕਲਿਆਣੀ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੀ ਅਤੇ ਉਸ ਨੂੰ ਫੋਰੈਂਸਿਕ ਮਨੋਵਿਗਿਆਨੀ ਦੀ ਮੌਜੂਦਗੀ ਵਿੱਚ ਹੋਰ ਪੁੱਛਗਿੱਛ ਕਰਨ ਦੀ ਲੋੜ ਹੈ। ਸਿੱਪੀ ਸਿੱਧੂ ਦੇ ਕਤਲ ਵਿੱਚ ਸ਼ਾਮਲ ਦੂਜੇ ਮੁਲਜ਼ਮ ਦੀ ਵੀ ਪਛਾਣ ਹੋ ਗਈ ਹੈ। ਸੀਬੀਆਈ ਹੁਣ ਉਸ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਰਾਜਾਂ ਵਿੱਚ ਛਾਪੇਮਾਰੀ ਕਰ ਰਹੀ ਹੈ। ਜਾਂਚ ਏਜੰਸੀ ਮੁਤਾਬਕ ਸਿੱਪੀ ਦੇ ਕਤਲ ਸਮੇਂ ਦੋ ਗੱਡੀਆਂ ਦੀ ਵਰਤੋਂ ਕੀਤੀ ਗਈ ਸੀ। ਇੱਕ ਵਿੱਚ ਕਲਿਆਣੀ ਅਤੇ ਦੂਜੀ ਗੱਡੀ ਵਿੱਚ ਮੁਲਜ਼ਮ ਪਾਰਕ ਵਿੱਚ ਪਹੁੰਚੇ ਸਨ। ਸੂਤਰਾਂ ਮੁਤਾਬਕ ਦੂਜਾ ਮੁਲਜ਼ਮ ਕਲਿਆਣੀ ਦਾ ਕਰੀਬੀ ਹੈ।

ਦੱਸ ਦੇਈਏ ਕਿ 20 ਸਤੰਬਰ 2015 ਨੂੰ ਮੁਹਾਲੀ ਦੇ ਫੇਜ਼ 3ਬੀ2 ਦੇ ਵਸਨੀਕ ਸਿੱਪੀ ਦੀ ਲਾਸ਼ ਪੁਲਿਸ ਨੂੰ ਸੈਕਟਰ 27 ਦੇ ਇੱਕ ਪਾਰਕ ਵਿੱਚੋਂ ਮਿਲੀ ਸੀ।ਇਸ ਵਾਰਦਾਤ ਵਿੱਚ ਇੱਕ 12 ਬੋਰ ਦੀ ਬੰਦੂਕ ਦੀ ਵਰਤੋਂ ਕੀਤੀ ਗਈ ਸੀ ਅਤੇ ਉਸ ਵਿੱਚੋਂ ਚਾਰ ਗੋਲੀਆਂ ਚਲਾਈਆਂ ਗਈਆਂ ਸਨ। ਯੂਟੀ ਪੁਲਿਸ ਨੇ ਸੈਕਟਰ-26 ਥਾਣੇ ਵਿੱਚ ਕਤਲ ਦਾ ਕੇਸ ਦਰਜ ਕੀਤਾ ਸੀ।ਇਲਜ਼ਾਮ ਮੁਤਾਬਕ ਸਿੱਪੀ ਵੱਲੋਂ ਕਲਿਆਣੀ ਦੀਆਂ ਇਤਰਾਜ਼ਯੋਗ ਤਸਵੀਰਾਂ ਦੇਖਣ ਤੋਂ ਬਾਅਦ ਵਿਆਹ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਕਲਿਆਣੀ ਦੇ ਪਰਿਵਾਰ ਨੂੰ ਇਹ ਤਸਵੀਰਾਂ ਦਿਖਾਉਂਦੇ ਹੋਏ ਕਲਿਆਣੀ ਸ਼ਰਮਿੰਦਾ ਸੀ। ਰਿਸ਼ਤਾ ਤੋੜਨ ਅਤੇ ਇਸ ਨਮੋਸ਼ੀ ਦਾ ਬਦਲਾ ਲੈਣ ਲਈ ਸਿੱਪੀ ਦੀ ਹੱਤਿਆ ਕਰਵਾਈ ਸੀ। 2016 ‘ਚ ਇਹ ਮਾਮਲਾ ਸੀਬੀਆਈ ਨੂੰ ਟਰਾਂਸਫਰ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਕਲਿਆਣੀ ਸਿੰਘ ਦੀ ਮਾਂ ਜਸਟਿਸ ਸਬੀਨਾ ਵੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਜੱਜ ਰਹਿ ਚੁੱਕੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਆਖਿਰ ਕਿਸ ਸਵਾਲ ਦਾ ਜਵਾਬ ਦੇਣ ਨਾਲੋਂ ਰਿਸ਼ੀ ਸੁਨਕ ਨੂੰ ਹਾਰ ਵੀ ਸਵੀਕਾਰ?

ਲੰਦਨ: ਬਰਤਾਨੀਆ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਰਿਸ਼ੀ ਸੁਨਕ ਨੇ ਕਿਹਾ ਹੈ ਕਿ ਉਹ …

Leave a Reply

Your email address will not be published.