ਸ਼ਿਵਲਿੰਗ ਨੂੰ ਲੈ ਕੇ AIMIM ਬੁਲਾਰੇ ਦਾਨਿਸ਼ ਕੁਰੈਸ਼ੀ ਦੀ ਵਿਵਾਦਤ ਪੋਸਟ, ਸਾਈਬਰ ਪੁਲਿਸ ਨੇ ਕੀਤਾ ਗ੍ਰਿਫਤਾਰ

ਨਿਊਜ਼ ਡੈਸਕ: ਗਿਆਨਵਾਪੀ ਵਿਵਾਦ ਦਰਮਿਆਨ ਅਹਿਮਦਾਬਾਦ ਸਾਈਬਰ ਕ੍ਰਾਈਮ ਟੀਮ ਨੇ ਅਸਦੁਦੀਨ ਓਵੈਸੀ ਦੀ ਪਾਰਟੀ AIMIM ਦੇ ਬੁਲਾਰੇ ਦਾਨਿਸ਼ ਕੁਰੈਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦਾਨਿਸ਼ ‘ਤੇ ਹਿੰਦੂ ਦੇਵੀ-ਦੇਵਤਿਆਂ ‘ਤੇ ਇਤਰਾਜ਼ਯੋਗ ਪੋਸਟ ਕਰਨ ਦਾ ਦੋਸ਼ ਹੈ। ਪੁਲਿਸ  ਨੇ ਕਿਹਾ ਕਿ ਉਸ ਦੇ ਟਵੀਟ ‘ਤੇ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ, ਜਿਸ ਤੋਂ ਬਾਅਦ ਦਾਨਿਸ਼ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਾਈਬਰ ਕ੍ਰਾਈਮ ਦੇ ਸਹਾਇਕ ਕਮਿਸ਼ਨਰ ਜੇਐਮ ਯਾਦਵ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦਾਨਿਸ਼ ਕੁਰੈਸ਼ੀ ਨਾਮ ਦੇ ਟਵਿੱਟਰ ਹੈਂਡਲ ਤੋਂ ਇੱਕ ਪੋਸਟ ਤੋਂ ਬਾਅਦ ਉਪਭੋਗਤਾ ਦੀ ਭਾਲ ਵਿੱਚ ਸੀ। ਟਵੀਟ ਦੀ ਸਮੱਗਰੀ ਬਹੁਗਿਣਤੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਸੀ।ਪਹਿਲਾਂ ਟੀਮ ਨੇ ਤਕਨੀਕੀ ਖੋਜ ਕੀਤੀ ਅਤੇ ਬਾਅਦ ਵਿੱਚ ਦਾਨਿਸ਼ ਨੂੰ ਗ੍ਰਿਫਤਾਰ ਕਰ ਲਿਆ ਗਿਆ।

AIMIM ਦੇ ਬੁਲਾਰੇ ਨੇ ਗਿਆਨਵਾਪੀ ਮਸਜਿਦ ਵਿੱਚ ਸ਼ਿਵਲਿੰਗ ਪਾਏ ਜਾਣ ਦਾ ਦਾਅਵਾ ਕਰਨ ਤੋਂ ਬਾਅਦ ਇੱਕ ਵਿਵਾਦਿਤ ਪੋਸਟ ਕੀਤੀ ਹੈ। ਨਾਲ ਹੀ ਸ਼ਿਵਲਿੰਗ ਨੂੰ ਲੈ ਕੇ ਪੋਸਟ ‘ਚ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਸੀ, ਜਿਸ ਤੋਂ ਬਾਅਦ ਉਸ ‘ਤੇ ਸ਼ਿਕਾਇਤ ਦਰਜ ਕਰਵਾਈ ਗਈ ਸੀ ਅਤੇ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਸੀ।

ਦਾਨਿਸ਼ ਕੁਰੈਸ਼ੀ ਖਿਲਾਫ ਕਈ ਗੰਭੀਰ ਧਾਰਾਵਾਂ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਉਸ ਵਿਰੁੱਧ ਫਿਰਕੂ ਸਦਭਾਵਨਾ ਨੂੰ ਭੰਗ ਕਰਨ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਨਾਲ ਹੀ ਦਾਨਿਸ਼ ਖਿਲਾਫ ਇਕ ਤੋਂ ਵੱਧ ਸ਼ਿਕਾਇਤਾਂ ਦਰਜ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਅਮਰੀਕਾ ‘ਚ 3 ਸਿੱਖਾਂ ‘ਤੇ ਹਮਲਾ ਕਰਨ ਵਾਲੇ ਨੌਜਵਾਨ ਮਿਲੀ ਦਰਦਨਾਕ ਮੌਤ

ਨਿਊਯਾਰਕ: ਅਮਰੀਕਾ ‘ਚ ਤਿੰਨ ਸਿੱਖਾਂ ਤੇ ਹਮਲਾ ਕਰਨ ਵਾਲੇ 19 ਸਾਲਾ ਨੌਜਵਾਨ ਦਾ ਅਣਪਛਾਤੇ ਹਮਲਾਵਰਾਂ …

Leave a Reply

Your email address will not be published.