ਕੈਨੇਡਾ ਦੀ ਇਸ ਸਿਆਸੀ ਪਾਰਟੀ ਨੇ ਤੋੜੇ ਸਾਰੇ ਰਿਕਾਰਡ, ਬਣੀ ਦੇਸ਼ ਦੀ ਸਭ ਤੋਂ ਵੱਡੀ ਪਾਰਟੀ

ਓਟਵਾ : ਲੀਡਰਸ਼ਿਪ ਦੌੜ ਲਈ ਮੈਂਬਰਸ਼ਿਪ ਬਣਾਉਣ ਦੇ ਮਾਮਲੇ ਵਿੱਚ ਕੰਜ਼ਰਵੇਟਿਵ ਪਾਰਟੀ ਕੈਨੇਡਾ ਦੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਪਾਰਟੀ ਨੇ ਸਾਰੇ ਰਿਕਾਰਡ ਤੋੜਦਿਆਂ ਲਿਬਰਲਾਂ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਮਾਮਲੇ ਵਿੱਚ ਪਾਰਟੀ ਨੇ ਲੀਡਰਸ਼ਿਪ ਦੌੜ ‘ਚ ਵੋਟ ਹਾਸਲ ਕਰਨ ਦੇ ਯੋਗ ਮੈਂਬਰਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਮੁਤਾਬਕ ਇਸ ਵਾਰ ਨਵੇਂ ਲੀਡਰ ਦੀ ਚੋਣ ਲਈ 6,78,708 ਮੈਂਬਰ ਵੋਟ ਪਾਉਣਗੇ, ਜਦਕਿ ਇਸ ਤੋਂ ਪਹਿਲਾਂ ਇਹ ਅੰਕੜਾ ਸਿਰਫ 2,61,000 ਹਜ਼ਾਰ ਤੋਂ ਸੀ।

ਪਾਰਟੀ ਸਪੋਕਸਪਰਸਨ ਯਾਰੋਸਲਵ ਬਾਰਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੰਜ਼ਰਵੇਟਿਵ ਪਾਰਟੀ ਦੀ ਮੈਂਬਰਸ਼ਿਪ ਬੀਤੇ ਸਾਲ ਦੇ ਮੁਕਾਬਲੇ 4 ਗੁਣਾ ਹੋ ਗਈ ਹੈ। ਇਸ ਦੇ ਚਲਦਿਆਂ ਮੈਂਬਰਸ਼ਿਪ ਦੇ ਮਾਮਲੇ ਵਿੱਚ ਕੈਨੇਡੀਅਨ ਇਤਿਹਾਸ ‘ਚ ਕੰਜ਼ਰਵੇਟਿਵ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ।

ਪਾਰਟੀ ਦੇ ਅੰਕੜਿਆਂ ਮੁਤਾਬਕ ਕੰਜ਼ਰਵੇਟਿਵ ਮੈਂਬਰਸ਼ਿਪ ਵਿੱਚ ਸਭ ਤੋਂ ਵੱਧ ਵਾਧਾ ਕਿਊਬਕ ਵਿੱਚ ਵੇਖਣ ਨੂੰ ਮਿਲਿਆ, ਜਿਥੋਂ ਮੈਂਬਰਸ਼ਿਪ ਦਾ ਅੰਕੜਾ ਪਿਛਲੇ ਸਾਲ 7648 ਤੋਂ ਵਧ ਕੇ ਇਸ ਵਾਰ 58,437 ‘ਤੇ ਪਹੁੰਚ ਗਿਆ। ਹਾਲਾਂਕਿ ਇਸ ਤੋਂ ਪਹਿਲਾਂ 2020 ਦੀ ਲੀਡਰਸ਼ਿਪ ਦੌੜ ਦੌਰਾਨ ਕੰਜ਼ਰਵੇਟਿਵ ਦੇ ਕੁੱਲ 2,61,984 ਮੈਂਬਰ ਸਨ, ਪਰ ਇਸ ਵਾਰ ਲਗਭਗ 3 ਲੱਖ ਮੈਂਬਰ ਇਕੱਲੇ ਓਨਟਾਰੀਓ ‘ਚ ਹੀ ਲੀਡਰਸ਼ਿਪ ਦੌੜ ਲਈ ਵੋਟ ਪਾਉਣ ਦੇ ਯੋਗ ਹੋ ਗਏ।

ਪਾਰਟੀ ਨੇ ਦੱਸਿਆ ਕਿ ਇਸ ਵਾਰ ਕੈਨੇਡਾ ਦੇ ਸਾਰੇ ਸੂਬਿਆਂ ਅਤੇ ਟੈਰੀਟਰੀਜ਼ ‘ਚ ਕੰਜ਼ਰਵੇਟਿਵ ਲੀਡਰਸ਼ਿਪ ਲਈ ਮੈਂਬਰਸ਼ਿਪ ਦੁੱਗਣੀ ਹੋ ਗਈ, ਜਦਕਿ ਨਿਊਫਾਊਂਡਲੈਂਡ ਐਂਡ ਲਬਰਾਡੋਰ, ਨਿਊ ਬਰੰਸਵਿਕ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਇਸ ਦਾ ਅੰਕੜਾ ਚਾਰ ਗੁਣਾ ‘ਤੇ ਪਹੁੰਚ ਗਿਆ। ਹਾਲਾਂਕਿ ਪਾਰਟੀ ਲੀਡਰਸ਼ਿਪ ਦੌੜ ਵਿੱਚ ਉਮੀਦਵਾਰਾਂ ਵੱਲੋਂ ਨਿੱਜੀ ਤੋਰ ‘ਤੇ ਵੇਚੀ ਗਈ ਮੈਂਬਰਸ਼ਿਪ ਦੇ ਅੰਕੜੇ ਜਾਰੀ ਨਹੀਂ ਕਰੇਗੀ। ਇਸ ਨਾਲ ਕਿਸੇ ਵੀ ਖੇਤਰ ਵਿੱਚ ਕਈ ਉਮੀਦਵਾਰ ਵੱਧ ਮੈਂਬਰਸ਼ਿਪ ਬਣਾਉਣ ਦਾ ਦਾਅਵਾ ਕਰ ਸਕਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਪਾਕਿਸਤਾਨ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਜੱਦੀ ਹਵੇਲੀ ਦਾ ਇੱਕ ਹਿੱਸਾ ਹੋਇਆ ਢਹਿ-ਢੇਰੀ

ਗੁਜਰਾਂਵਾਲਾ: ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਾਕਿਸਤਾਨ ਸਥਿਤ ਜੱਦੀ ਹਵੇਲੀ ਦਾ ਵੱਡਾ ਹਿੱਸਾ ਸ਼ੁੱਕਰਵਾਰ ਨੂੰ …

Leave a Reply

Your email address will not be published.