ਮਹਿੰਗਾਈ ਤੇ ਬੇਰੁਜ਼ਗਾਰੀ ਖਿਲਾਫ ਕਾਂਗਰਸੀਆਂ ਦਾ ਧਰਨਾ ਪ੍ਰਦਰਸ਼ਨ

ਚੰਡੀਗੜ੍ਹ: ਦੇਸ਼ ਵਿੱਚ ਮਹਿੰਗਾਈ, ਬੇਰੁਜ਼ਗਾਰੀ ਅਤੇ ਜੀਐਸਟੀ ਖ਼ਿਲਾਫ਼ ਅੱਜ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਦੀ ਅਗਵਾਈ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਕੀਤੀ ਜਾ ਰਹੀ ਹੈ। ਇਸ ਦੀ ਸ਼ੁਰੂਆਤ ਸੈਕਟਰ 15 ਸਥਿਤ ਕਾਂਗਰਸ ਭਵਨ ਤੋਂ ਕੀਤੀ ਗਈ ਹੈ ਤੇ ਕੁਝ ਇਸ ਤੋਂ ਬਾਅਧ ਪੰਜਾਬ ਦੇ ਕਾਂਗਰਸੀ ਗਵਰਨਰ ਹਾਊਸ ਵੱਲ ਮਾਰਚ ਕੀਤਾ ਜਾਵੇਗਾ।

ਚੰਡੀਗੜ੍ਹ ਵਿੱਚ ਸੂਬਾ ਪੱਧਰ ਤੋਂ ਇਲਾਵਾ ਕਾਂਗਰਸ ਵੱਲੋਂ ਜ਼ਿਲ੍ਹਾ ਪੱਧਰ ’ਤੇ ਵੀ ਮਹਿੰਗਾਈ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਸਮੂਹ ਕਾਂਗਰਸੀਆਂ ਨੂੰ ਧਰਨੇ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।

ਧਰਨੇ ਦੌਰਾਨ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੂਰਾ ਦੇਸ਼ ਰਾਹੁਲ ਗਾਂਧੀ ਦੇ ਨਾਲ ਹੈ। ਉਹ ਦੇਸ਼ ਦੇ ਨੌਜਵਾਨਾਂ ਲਈ ਲੜ ਰਹੇ ਹਨ। ਉਨ੍ਹਾਂ ਮੰਤਰੀ ਦੇ ਮਹਿੰਗਾਈ ਨਹੀਂ ਹੈ ਵਾਲੇ ਬਿਆਨ ‘ਤੇ ਵੀ ਇਤਰਾਜ਼ ਜਤਾਇਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਫਿਰੋਜ਼ਪੁਰ ਦੀ ਜੇਲ੍ਹ ‘ਚ ਹਵਾਲਾਤੀ ਦੀ ਪਿੱਠ ’ਤੇ ਲਿਖਿਆ ‘ਗੈਂਗਸਟਰ’

ਕਪੂਰਥਲਾ : ਪੰਜਾਬ ਪੁਲਿਸ ਵੱਲੋਂ ਕੈਦੀਆਂ ਨਾਲ ਕੀਤੇ ਜਾ ਰਹੇ ਅੱਤਿਆਚਾਰ ਕਰਨ ਦਾ ਨਵਾਂ ਮਾਮਲਾ …

Leave a Reply

Your email address will not be published.