ਕੌਫੀ ਵਧੇ ਹੋਏ ਯੂਰਿਕ ਐਸਿਡ ਨੂੰ ਕੰਟਰੋਲ ਕਰਨ ‘ਚ ਕਰਦੀ ਹੈ ਮਦਦ

ਨਿਊਜ਼ ਡੈਸਕ: ਕੀ ਤੁਸੀਂ ਜਾਣਦੇ ਹੋ ਕਿ ਕੌਫੀ ਨਾਲ ਵਧੇ ਹੋਏ ਯੂਰਿਕ ਐਸਿਡ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ? ਮੰਨਿਆ ਜਾਂਦਾ ਹੈ ਕਿ ਕੌਫੀ ਪੀਣ ਨਾਲ ਕਿਡਨੀ ਠੀਕ ਤਰ੍ਹਾਂ ਕੰਮ ਕਰਦੀ ਹੈ, ਜਿਸ ਨਾਲ ਯੂਰਿਕ ਐਸਿਡ ਕੰਟਰੋਲ ‘ਚ ਰਹਿੰਦਾ ਹੈ। ਇਸ ਤੋਂ ਇਲਾਵਾ ਚੁਕੰਦਰ ਦਾ ਸੇਵਨ, ਜ਼ਿਆਦਾ ਤੋਂ ਜ਼ਿਆਦਾ ਪਾਣੀ ਅਤੇ ਸੰਤਰੇ ਦਾ ਰਸ ਪੀਣ ਨਾਲ ਯੂਰਿਕ ਐਸਿਡ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਤਾਂ ਆਓ ਜਾਣਦੇ ਹਾਂ ਯੂਰਿਕ ਐਸਿਡ ਕਿਉਂ ਵਧਦਾ ਹੈ ਅਤੇ ਇਸ ਨੂੰ ਕੰਟਰੋਲ ‘ਚ ਕਿਵੇਂ ਰੱਖਿਆ ਜਾਵੇ।

ਮੀਡੀਆ ਰਿਪੋਰਟਾਂ ਦੇ ਅਨੁਸਾਰ, ਜਦੋਂ ਕਿਡਨੀ ਸਰੀਰ ਵਿੱਚੋਂ ਯੂਰਿਕ ਐਸਿਡ ਨੂੰ ਸਹੀ ਢੰਗ ਨਾਲ ਨਹੀਂ ਕੱਢ ਪਾਉਂਦੀ ਤਾਂ ਤੁਹਾਡੇ ਸਰੀਰ ਵਿੱਚ ਯੂਰਿਕ ਐਸਿਡ ਵੱਧ ਜਾਂਦਾ ਹੈ। ਉੱਚ ਯੂਰਿਕ ਐਸਿਡ ਹੋਣ ਵਿੱਚ ਜੋੜਾਂ ਵਿੱਚ ਦਰਦ, ਅਕੜਾਅ, ਸੋਜ, ਚੱਲਣ ਫਿਰਨ ‘ਚ ਦਿਕੱਤ ਸ਼ਾਮਲ ਹੈ।

ਕੌਫੀ ਪੀਣ ਦੇ ਇਲਾਵਾ, ਤੁਸੀਂ ਚੁਕੰਦਰ ਖਾ ਸਕਦੇ ਹੋ। ਇਸ ਨੂੰ ਖਾਣ ਨਾਲ ਤੁਹਾਡੇ ਵਧੇ ਹੋਏ ਯੂਰਿਕ ਐਸਿਡ ਨੂੰ ਵੀ ਕੰਟਰੋਲ ‘ਚ ਰੱਖਿਆ ਜਾ ਸਕਦਾ ਹੈ।

ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ। ਪਾਣੀ ਸਿਹਤ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਜ਼ਿਆਦਾ ਪਾਣੀ ਪੀਣ ਨਾਲ ਸਰੀਰ ‘ਚੋਂ ਵਧਿਆ ਹੋਇਆ ਯੂਰਿਕ ਐਸਿਡ ਬਾਹਰ ਨਿਕਲ ਜਾਂਦਾ ਹੈ।

ਤੁਸੀਂ ਆਪਣੀ ਡਾਈਟ ‘ਚ ਸੰਤਰੇ ਦਾ ਰਸ ਵੀ ਸ਼ਾਮਲ ਕਰ ਸਕਦੇ ਹੋ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਅਚਾਨਕ ਹਾਰਟ ਅਟੈਕ ਆਉਣ ‘ਤੇ ਇਸ ਤਰ੍ਹਾਂ ਬਚਾਓ ਕਿਸੇ ਦੀ ਜਾਨ

ਨਿਊਜ਼ ਡੈਸਕ: ਅੱਜਕਲ ਖਾਣਾ-ਪੀਣਾ ਸਹੀ ਨਾ ਹੋਣ ਕਰਕੇ ਕਈ ਬੀਮਾਰੀਆਂ ਲੱਗ ਜਾਂਦੀਆਂ ਹਨ।ਪਰ  ਨੌਜਵਾਨਾ ‘ਚ …

Leave a Reply

Your email address will not be published.