CM ਮਾਨ ਭਲਕੇ 4 ਜੁਲਾਈ ਨੂੰ ਮੰਤਰੀ ਮੰਡਲ ਦਾ ਕਰਨਗੇ ਵਿਸਥਾਰ, ਸ਼ਾਮ 5 ਵਜੇ ਦਾ ਪ੍ਰੋਗਰਾਮ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ  ਭਲਕੇ 4 ਜੁਲਾਈ ਨੂੰ ਮੰਤਰੀ ਮੰਡਲ ਦਾ ਵਿਸਥਾਰ ਕਰਨਗੇ।ਕੱਲ੍ਹ  ਨਵੇਂ ਮੰਤਰੀਆਂ ਦਾ ਐਲਾਨ ਕੀਤਾ ਜਾਵੇਗਾ। ਭਲਕੇ ਰਾਜ ਭਵਨ ਵਿੱਚ ਨਵੇਂ ਮੰਤਰੀ ਸਹੁੰ ਚੁੱਕਣਗੇ। ਭਗਵੰਤ ਮਾਨ ਦੇ ਮੰਤਰੀ ਮੰਡਲ ਦਾ ਇਹ ਪਹਿਲਾ ਵਿਸਥਾਰ ਹੈ।  ਦੱਸਿਆ ਜਾ ਰਿਹਾ ਹੈ ਕਿ  ਇਸ ਲਈ ਸ਼ਾਮ 5 ਵਜੇ ਦਾ ਪ੍ਰੋਗਰਾਮ ਰੱਖਿਆ ਗਿਆ ਹੈ। ਮੰਤਰੀ ਮੰਡਲ ‘ਚ 4 ਤੋਂ 5 ਨਵੇਂ ਮੰਤਰੀ ਬਣਾਏ ਜਾ ਸਕਦੇ ਹਨ। ਅਮਨ ਅਰੋੜਾ, ਸਰਵਜੀਤ ਮਾਣੂਕੇ, ਬੁੱਧਰਾਮ ਦੇ ਨਾਮ ਵੀ ਚਰਚਾ ‘ਚ ਹਨ।

ਇਸ ਤੋਂ ਇਲਾਵਾ ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਡਾ.ਇੰਦਰਬੀਰ ਸਿੰਘ ਨਿੱਝਰ ਤੇ ਲੁਧਿਆਣਾ ਤੋਂ ਭੋਲਾ ਗਰੇਵਾਲ/ਨੀਨਾ ਮਿੱਤਲ ਮੰਤਰੀ ਬਣ ਸਕਦੇ ਹਨ।

ਭਗਵੰਤ ਮਾਨ ਸਣੇ ਮੌਜੂਦਾ ਵੇਲੇ ‘ਚ ਕੈਬਨਿਟ ‘ਚ 9 ਮੰਤਰੀ ਹਨ, 4 ਮੰਤਰੀ ਮਾਝਾ, 4 ਮਾਲਵਾ ਤੇ 1 ਦੋਆਬਾ ਤੋਂ ਹੈ। ਇਨ੍ਹਾਂ ਵਿੱਚੋਂ ਇੱਕ ਮੰਤਰੀ ਵਿਜੈ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਫਸਣ ਤੋਂ ਬਾਅਦ ਹਟਾ ਦਿੱਤਾ ਗਿਆ ਸੀ। ਉਸ ਸਮੇਂ ਨੌਂ ਵਿਧਾਇਕਾਂ ਨੂੰ ਮੰਤਰੀ ਮੰਡਲ ਵਿੱਚ ਥਾਂ ਦਿੱਤੀ ਗਈ। ਭਗਵੰਤ ਮਾਨ ਨੇ ਪਹਿਲਾਂ ਵੀ ਵਿਧਾਇਕ ਰਹਿ ਚੁੱਕੇ ਹਰਪਾਲ ਚੀਮਾ ਤੇ ਮੀਤ ਹੇਅਰ ਨੂੰ ਆਪਣੀ ਕੈਬਨਿਟ ‘ਚ ਮੰਤਰੀ ਬਣਾਇਆ ਸੀ। ਮਾਨ ਸਰਕਾਰ ਵਿੱਚ ਸਿਰਫ਼ ਇੱਕ ਮਹਿਲਾ ਮੰਤਰੀ ਡਾ: ਬਲਜੀਤ ਕੌਰ ਹੈ। ਮੰਤਰੀ ਮੰਡਲ ਦੇ ਵਿਸਥਾਰ ਵਿੱਚ ਇੱਕ ਹੋਰ ਮਹਿਲਾ ਮੰਤਰੀ ਨੂੰ ਸ਼ਾਮਲ ਕੀਤਾ ਜਾਵੇਗਾ। ਨਵੇਂ ਨਿਯੁਕਤ ਮੰਤਰੀਆਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾ ਸਕਦੀਆਂ ਹਨ। ਖਾਸ ਕਰਕੇ ਸਿਹਤ, ਸਥਾਨਕ ਸਰਕਾਰਾਂ ਵਰਗੇ ਵੱਡੇ ਵਿਭਾਗ ਇਸ ਸਮੇਂ ਮੁੱਖ ਮੰਤਰੀ ਕੋਲ ਹਨ।

ਸੰਗਰੂਰ ਲੋਕ ਸਭਾ ਚੋਣਾਂ ‘ਚ ਮਿਲੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ‘ਤੇ ਮੰਤਰੀ ਮੰਡਲ ਵਿਸਥਾਰ ਲਈ ਦਬਾਅ ਵਧ ਗਿਆ ਹੈ। ਕਈ ਅਜਿਹੇ ਵਿਭਾਗ ਹਨ ਜੋ ਮੁੱਖ ਮੰਤਰੀ ਕੋਲ ਹਨ। ਰੁਝੇਵਿਆਂ ਕਾਰਨ ਉਹ ਕਈ ਵਿਭਾਗਾਂ ਵੱਲ ਧਿਆਨ ਨਹੀਂ ਦੇ ਪਾ ਰਹੇ ਹਨ। ਦਬਾਅ ਘਟਾਉਣ ਲਈ ਮੰਤਰੀ ਮੰਡਲ ਦਾ ਵਿਸਥਾਰ ਜ਼ਰੂਰੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਬਾਬਾ ਰਾਮਦੇਵ ਨੇ ਖਰੀਦੀ ਮਹਿੰਦਰਾ XUV700,ਵੀਡੀਓ ਵਾਇਰਲ

ਨਵੀਂ ਦਿੱਲੀ: ਯੋਗ ਗੁਰੂ ਬਾਬਾ ਰਾਮਦੇਵ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ …

Leave a Reply

Your email address will not be published.