ਚੰਨੀ ‘ਤੇ ਭੜਕੇ ਅਮਿਤ ਸ਼ਾਹ, ਕਿਹਾ ‘ਜਿਹੜਾ ਪੀਐੱਮ ਨੂੰ ਸੁਰੱਖਿਆ ਨਹੀਂ ਦੇ ਸਕਿਆ, ਉਹ ਪੰਜਾਬ ਨੂੰ ਕੀ ਦੇਵੇਗਾ’

TeamGlobalPunjab
3 Min Read

ਲੁਧਿਆਣਾ: ਪੰਜਾਬ ਵਿਧਾਨ ਸਭਾ ਚੋਣਾ ਨੂੰ ਲੈ ਕੇ ਸਾਰੀਆਂ ਪਾਰਟੀਆਂ ਪੱਬਾਂ ਭਾਰ ਹਨ। ਇਸੇ ਤਹਿਤ ਅੱਜ ਲੁਧਿਆਣਾ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀਆਂ ਪਾਰਟੀਆਂ ‘ਤੇ ਜੰਮ ‘ਤੇ ਹਮਲਾ ਬੋਲਿਆ। ਇਸ ਤੋਂ ਇਲਾਵਾ ਵੋਟਾਂ ਲੈਣ ਲਈ ਅਮਿਤ ਸ਼ਾਹ ਪੰਜਾਬੀਆਂ ਤੇ ਸਿੱਖਾਂ ਦੀਆਂ ਕੁਰਬਾਨੀਆਂ ਦਾ ਸਹਾਰਾ ਲੈਂਦੇ ਨਜ਼ਰ ਆਏ।

ਅਮਿਤ ਸ਼ਾਹ ਨੇ ਕਿਹਾ ਪੰਜਾਬ ‘ਚ ਜੇਕਰ ਕੋਈ ਸਰਕਾਰ ਦੇਸ਼ ਨੂੰ ਸੁਰੱਖਿਅਤ ਰੱਖ ਸਕਦੀ ਹੈ ਤਾਂ ਉਹ ਭਾਜਪਾ ਦੀ ਮੋਦੀ ਸਰਕਾਰ ਹੈ ਤੇ ਪੰਜਾਬ ਦੀ ਸੁਰੱਖਿਆ ਲਈ ਐਨਡੀਏ ਦੀ ਸਰਕਾਰ ਜ਼ਰੂਰੀ ਹੈ। ਉਨ੍ਹਾਂ ਚਰਨਜੀਤ ਚਾਨਣੀ ਨੂੰ ਘੇਰਦਿਆਂ ਕਿਹਾ ਕੀ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੁਰੱਖਿਆ ਨਹੀਂ ਦੇ ਸਕੇ ਉਹ ਪੰਜਾਬ ਨੂੰ ਵੀ ਸੁਰੱਖਿਆ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇੱਕ ਅਜਿਹੀ ਸਰਕਾਰ ਚਾਹੀਦੀ ਹੈ, ਜੋ ਮੋਦੀ ਜੀ ਦੇ ਹੱਥ ਮਜਬੂਤ ਕਰ ਸਕੇ ਅਤੇ ਜੇਕਰ ਇੱਕ ਵਾਰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣ ਗਈ ਤਾਂ ਅੱਤਵਾਦ ਜੜੋਂ ਖਤਮ ਹੋ ਜਾਵੇਗਾ।

ਅਮਿਤ ਸ਼ਾਹ ਨੇ ਕਿਹਾ ਕਿ ਉਹ ਵਿਧਾਨ ਸਭਾ ਚੋਣਾਂ 2022 ਵਿੱਚ ਪ੍ਰਚਾਰ ਕਰਨ ਲਈ ਪਹਿਲੀ ਵਾਰੀ ਪੰਜਾਬ ਆਏ ਹਨ ਤੇ ਪੰਜਾਬ ਹਿੰਦੁਸਤਾਨ ਦਾ ਜਿਗਰ ਹੈ।

ਸ਼ਾਹ ਨੇ ਕਿਹਾ ਜਿੱਥੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨ ਵਿੰਨ੍ਹਦਿਆਂ ਕਿਹਾ ਕਿ ਨੇ ਪੂਰੀ ਦਿੱਲੀ ਨੂੰ ਸ਼ਰਾਬ ਵਿੱਚ ਡੁਬੋ ਦਿੱਤਾ ਹੈ, ਉੱਥੇ ਹੀ ਅਕਾਲੀ ਦਲ ਨੇ ਪੰਜਾਬ ਦੀ ਜਰਖੇਜ ਭੂਮੀ ਨੂੰ ਜ਼ਹਿਰ ਬਣਾ ਦਿੱਤਾ।

- Advertisement -

Share this Article
Leave a comment