ਵਿਕਰਮਜੀਤ ਚੌਧਰੀ ਨੂੰ ਚੰਨੀ ਬਾਰੇ ਇਹ ਟਿੱਪਣੀ ਕਰਨ ‘ਤੇ ਕੀਤਾ ਗਿਆ ਮੁਅੱਤਲ?

Prabhjot Kaur
2 Min Read

ਫਿਲੌਰ: ਪੰਜਾਬ ਕਾਂਗਰਸ ਨੇ ਫਿਲੌਰ ਤੋਂ ਮੌਜੂਦਾ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੂੰ ਪਾਰਟੀ ‘ਚੋਂ ਸਸਪੈਂਡ ਕਰ ਦਿੱਤਾ ਹੈ। ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਦੇਵੇਂਦਰ ਯਾਦਵ ਵੱਲੋਂ ਜਾਰੀ ਮੁਅੱਤਲੀ ਪੱਤਰ ਵਿੱਚ ਕਿਹਾ ਗਿਆ ਹੈ ਕਿ “ਕਈ ਚੇਤਾਵਨੀਆਂ ਦੇ ਬਾਵਜੂਦ” ਵਿਧਾਇਕ “ਪਾਰਟੀ ਦੇ ਦਿਸ਼ਾ-ਨਿਰਦੇਸ਼ਾਂ ਤੋਂ ਭਟਕ ਰਿਹਾ ਹੈ, ਸੰਗਠਨ ਦੇ ਅਕਸ ਨੂੰ ਖਰਾਬ ਕਰ ਰਿਹਾ ਹੈ”।

ਅਸਲ ‘ਚ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਜਲੰਧਰ ‘ਚ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਬਾਰੇ ਲੋਕਾਂ ਵੱਲੋਂ ਚੇਤਾਵਨੀ ਦਿੰਦੇ ਹੋਰਡਿੰਗ ਲਗਾਉਣ ਦੀ ਖ਼ਬਰ ਸਬੰਧੀ ਕਿਹਾ ਕਿ ‘ਚੰਨੀ ਦੀਆਂ ਪੁਰਾਣੀਆਂ ਦੁਰਵਿਹਾਰ ਵਾਲੀਆਂ ਕਰਤੂਤਾਂ ਹੁਣ ਦੁਬਾਰਾ ਚਰਚਾ ਦਾ ਵਿਸ਼ਾ ਬਣ ਗਈਆਂ ਹਨ ਅਤੇ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਉਹਨਾਂ ਨੂੰ ਪਰੇਸ਼ਾਨ ਕਰਨਗੀਆਂ।’ ਉਹਨਾਂ ਕਿਹਾ ਹੋਰਡਿੰਗਾਂ ਦੇ ਨਾਲ, ਸਾਬਕਾ ਮੁੱਖ ਮੰਤਰੀ ਚੰਨੀ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ‘ਸਾਵਧਾਨ, ਇਹ ਹਨ ਚਰਨਜੀਤ ਸਿੰਘ ਚੰਨੀ’।

ਚੌਧਰੀ ਨੇ ਕਿਹਾ ‘ਚੰਨੀ ਲਈ ਪ੍ਰਚਾਰ ਕਰ ਰਹੇ ਕਾਂਗਰਸੀ ਆਗੂਆਂ ਦੀ ਨੈਤਿਕਤਾ ‘ਤੇ ਸਵਾਲ ਉਠਾਉਂਦੇ ਹੋਏ ਟਿੱਪਣੀ ਕੀਤੀ ਕਿ ਚੰਨੀ ਨੈਤਿਕ ਤੌਰ ‘ਤੇ ਭ੍ਰਿਸ਼ਟ ਵਿਅਕਤੀ ਹੈ ਅਤੇ ਉਸ ‘ਤੇ ਅਸ਼ਲੀਲ ਦੁਰਵਿਹਾਰ ਕਰਨ ਦੇ ਇਲਜ਼ਾਮ ਲੱਗੇ ਸਨ। ਉਹਨਾਂ ਆਖਿਆ ਕਿ ਇੱਕ ਪੁਰਾਣੀ ਤਸਵੀਰ ਹੁਣ ਵਾਇਰਲ ਹੈ ਅਤੇ ਹਰ ਕਿਸੇ ਦੇ ਫੋਨ ਵਿੱਚ ਹੈ। ਅਜਿਹੇ ਘਿਨਾਉਣੇ ਅਤੀਤ ਵਾਲੇ ਵਿਅਕਤੀ ਲਈ ਕਾਂਗਰਸੀ ਆਗੂ ਕਿਵੇਂ ਮਹਿਲਾ ਵੋਟਰਾਂ ਨੂੰ ਵੋਟ ਪਾਉਣ ਲਈ ਆਖ ਸਕਦੇ ਹਨ? ਨੇਤਾਵਾਂ ਲਈ 1 ਜੂਨ ਨੂੰ ਖੁਦ ਉਸ ਆਦਤਨ ਅਪਰਾਧੀ ਨੂੰ ਵੋਟ ਪਾਉਣਾ ਮੁਸ਼ਕਲ ਹੋਵੇਗਾ।’

ਇਸ ਤੋਂ ਇਲਾਵਾ ਚੌਧਰੀ ਨੇ ਕਿਹਾ ਕਿ ‘ਜਿੱਥੇ ਜਦੋਂ ਚੰਨੀ ਦੇ ਚੋਣ ਪ੍ਰਬੰਧਕ ‘ਜਲੰਧਰ ਸ਼ਹਿਰ ‘ਚ ਚੰਨੀ ਦੀ ਲਹਿਰ’ ਦੇ ਸੁਪਨੇ ਦੇਖ ਰਹੇ ਸਨ, ਉਥੇ ਜਲੰਧਰ ਦੀਆਂ ਔਰਤਾਂ ਦਾ ਨਾਅਰਾ ‘ਘਰ ਘਰ ਦੇ ਵਿੱਚ ਚੱਲੀ ਗੱਲ, ਚੰਨੀ ਕਰਦਾ ਗੰਦੀ ਗੱਲ’ ਹੈ। ਚੰਨੀ ਦਾ ਅਸਲੀ ਚਿਹਰਾ ਅਤੇ ਕਿਰਦਾਰ ਦਾ ਹੁਣ ਜਲੰਧਰ ਹਲਕੇ ਦੇ ਹਰੇਕ ਵਿਅਕਤੀ ਨੂੰ ਪਤਾ ਲੱਗ ਗਿਆ ਹੈ।’

- Advertisement -

Share this Article
Leave a comment