ਚੰਡੀਗੜ੍ਹ ‘ਚ ਖਤਰਨਾਕ ਕੁੱਤਿਆਂ ਦੀਆਂ 7 ਨਸਲਾਂ ‘ਤੇ ਪੂਰਨ ਬੈਨ, ਗੰਦਗੀ ਮਾਲਕ ਖੁਦ ਸਾਫ਼ ਕਰੇ ਨਹੀਂ ਤਾਂ ਲੱਗੇਗਾ ਜੁਰਮਾਨਾ

Global Team
3 Min Read

ਚੰਡੀਗੜ੍ਹ: ਚੰਡੀਗੜ੍ਹ ਵਿੱਚ ਪਿੱਟਬੁਲ ਤੇ ਰੌਟਵੀਲਰ ਵਰਗੇ ਖੂੰਖਾਰ ਕੁੱਤਿਆਂ ਦੇ ਵਧਦੇ ਹਮਲਿਆਂ ਨੇ ਪ੍ਰਸ਼ਾਸਨ ਨੂੰ ਸਖ਼ਤ ਕਦਮ ਚੁੱਕਣ ਲਈ ਮਜਬੂਰ ਕਰ ਦਿੱਤਾ ਹੈ। ਹੁਣ ਸ਼ਹਿਰ ਵਿੱਚ 7 ‘ਖ਼ਤਰਨਾਕ’ ਨਸਲਾਂ ਦੇ ਕੁੱਤੇ ਪਾਲਣ ਜਾਂ ਵੇਚਣ ‘ਤੇ ਪੂਰਨ ਪਾਬੰਦੀ ਲਾ ਦਿੱਤੀ ਗਈ ਹੈ। ਇਹ ਫੈਸਲਾ ‘ਚੰਡੀਗੜ੍ਹ ਪੇਟ ਐਂਡ ਕਮਿਊਨਿਟੀ ਡੌਗ ਬਾਇਲਾਜ਼’ ਤਹਿਤ ਲਾਗੂ ਕੀਤਾ ਗਿਆ ਹੈ।

ਨਿਯਮ ਤੋੜਨ ਵਾਲਿਆਂ ‘ਤੇ ਪੁਲਿਸ ਕੇਸ ਦਰਜ ਹੋਵੇਗਾ ਤੇ ਭਾਰੀ ਜੁਰਮਾਨਾ ਵੀ ਲੱਗੇਗਾ।

ਪ੍ਰਸ਼ਾਸਨ ਨੇ ਕੁੱਤੇ ਰੱਖਣ ਦੀ ਸੀਮਾ ਵੀ ਘਰ ਦੇ ਆਕਾਰ ਅਨੁਸਾਰ ਨਿਰਧਾਰਤ ਕੀਤੀ ਗਈ ਹੈ: 5 ਮਰਲੇ ਤੱਕ ਦੇ ਘਰ ਵਿੱਚ – 1 ਕੁੱਤਾ, 5 ਤੋਂ 12 ਮਰਲੇ ਦੇ ਘਰ ਵਿੱਚ – 2 ਕੁੱਤੇ, 12 ਮਰਲੇ ਤੋਂ 1 ਕਨਾਲ ਦੇ ਘਰ ਵਿੱਚ – 3 ਕੁੱਤੇ, 1 ਕਨਾਲ ਤੋਂ ਵੱਡੇ ਘਰ ਵਿੱਚ – 4 ਕੁੱਤੇ ਤੱਕ ਰੱਖੇ ਜਾ ਸਕਦੇ ਹਨ।

ਪਾਬੰਦੀ ਵਾਲੀਆਂ 7 ਨਸਲਾਂ (ਬੈਨਡ ਬ੍ਰੀਡਜ਼):

  • ਅਮੈਰੀਕਨ ਬੁੱਲ ਡੌਗ
  • ਅਮੈਰੀਕਨ ਪਿਟਬੁਲ
  • ਪਿਟਬੁਲ ਟੈਰੀਅਰ
  • ਬੁੱਲ ਟੈਰੀਅਰ
  • ਕੇਨ ਕੋਰਸੋ
  • ਡੋਗੋ ਅਰਜਨਟੀਨੋ
  • ਰੌਟਵੀਲਰ

(ਸਾਰੀਆਂ ਕਰਾਸ-ਬ੍ਰੀਡਜ਼ ‘ਤੇ ਵੀ ਪਾਬੰਦੀ)

ਪਾਬੰਦੀ ਦਾ ਕਾਰਨ:

ਇਨ੍ਹਾਂ ਨਸਲਾਂ ਦਾ ਸੁਭਾਅ ਹਮਲਾਵਰ ਹੈ। ਪਿਟਬੁਲ ਵਰਗੇ ਕੁੱਤਿਆਂ ਦੇ ਵਾਇਰਲ ਵੀਡੀਓ ਸਭ ਨੇ ਵੇਖੇ ਹਨ। ਮਾਹਿਰਾਂ ਅਨੁਸਾਰ ਇਨ੍ਹਾਂ ਦੀ ਪਕੜ ‘ਲਾਕ ਜਾਅ’ ਵਰਗੀ ਹੁੰਦੀ ਹੈ – ਕੱਟਣ ਤੋਂ ਬਾਅਦ ਜਬਾੜਾ ਲਾਕ ਹੋ ਜਾਂਦਾ ਹੈ ਤੇ ਮਾਰਨ ‘ਤੇ ਵੀ ਨਹੀਂ ਛੱਡਦੇ।

10,000 ਰੁਪਏ ਪ੍ਰਤੀ ਦੰਦ ਮੁਆਵਜ਼ਾ!

ਨਵੇਂ ਨਿਯਮਾਂ ਮੁਤਾਬਕ ਰਜਿਸਟਰਡ ਪਾਲਤੂ ਕੁੱਤਾ ਜੇਕਰ ਕਿਸੇ ਨੂੰ ਨੁਕਸਾਨ ਪਹੁੰਚਾਏ ਤਾਂ ਮਾਲਕ ਜ਼ਿੰਮੇਵਾਰ ਹੋਵੇਗਾ।

ਪੀੜਤ ਨੂੰ ਇਲਾਜ ਖਰਚਾ ਤੇ ਮੁਆਵਜ਼ਾ ਦੇਣਾ ਪਵੇਗਾ।

ਪੰਜਾਬ-ਹਰਿਆਣਾ ਹਾਈਕੋਰਟ ਮੁਤਾਬਕ ₹10,000 ਪ੍ਰਤੀ ਦੰਦ (ਟੂਥ ਮਾਰਕ) ਮੁਆਵਜ਼ਾ।

(ਨੋਟ: ਆਵਾਰਾ ਕੁੱਤਿਆਂ ਲਈ ਨਿਗਮ ਜ਼ਿੰਮੇਵਾਰ, ਪਾਲਤੂ ਲਈ ਮਾਲਕ)

500 ਰੁਪਏ ਫੀਸ, ਰਜਿਸਟ੍ਰੇਸ਼ਨ ਜ਼ਰੂਰੀ (ਹੋਰ ਮੁੱਖ ਨਿਯਮ):

ਸ਼ਹਿਰ ਵਿੱਚ 15,000 ਤੋਂ ਵੱਧ ਪਾਲਤੂ ਕੁੱਤੇ ਹਨ। ਹੁਣ ਸਾਰਿਆਂ ਦਾ ਰਜਿਸਟ੍ਰੇਸ਼ਨ ਲਾਜ਼ਮੀ:

ਫੀਸ:  500 ਰੁਪਏ

ਰਿਨਿਊਅਲ: ਹਰ 5 ਸਾਲ ਬਾਅਦ

ਪੱਟਾ + ਟੋਕਨ: ਬਾਹਰ ਲੈ ਜਾਂਦੇ ਸਮੇਂ ਗਲੇ ਵਿੱਚ ਪੱਟਾ ਤੇ ਮੈਟਲ ਟੋਕਨ (ਜਾਣਕਾਰੀ + ਵੈਕਸੀਨੇਸ਼ਨ ਰਿਕਾਰਡ) ਲਾਜ਼ਮੀ

ਸਫ਼ਾਈ: ਗੰਦਗੀ ਮਾਲਕ ਖੁਦ ਸਾਫ਼ ਕਰੇ, ਨਹੀਂ ਤਾਂ ₹10,000 ਜੁਰਮਾਨਾ

ਆਵਾਰਾ ਕੁੱਤੇ: ਸਿਰਫ਼ ਨਿਰਧਾਰਤ ਥਾਵਾਂ ‘ਤੇ ਖਾਣਾ ਪਾਉਣਾ (RWA ਨਾਲ ਮਿਲ ਕੇ ਤੈਅ)

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment