ਕੈਪਟਨ ਏ.ਸੀ. ਕਮਰਿਆਂ ਤੋਂ ਬਾਹਰ ਆ ਕੇ ਹਾਲੋਂ-ਬੇਹਾਲ ਹੋਏ ਪੰਜਾਬ ਦਾ ਦੌਰਾ ਕਰਨ :  ਕਰਨੈਲ ਸਿੰਘ ਪੀਰ ਮੁਹੰਮਦ

TeamGlobalPunjab
2 Min Read

ਪੰਜਾਬ ਅੰਦਰ ਲਗਾਤਾਰ ਕੱਟ ਪੰਜਾਬ ਦੇ ਕਿਸਾਨਾਂ ਅਤੇ ਇੰਡਸਟਰੀ ਨੂੰ ਆਰਥਿਕ ਤੌਰ ‘ਤੇ ਕਰ ਰਹੇ ਨੇ ਬਰਬਾਦ : ਪੀਰ ਮੁਹੰਮਦ 

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਨਰੱਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਪੰਜਾਬ ਸਰਕਾਰ ਤੇ ਜ਼ੋਰ ਦਿੱਤਾ ਕਿ ਕਿਸਾਨੀ ਬਚਾਉਣ ਲਈ ਬਿਜਲੀ ਪ੍ਰਬੰਧ ਤੁਰੰਤ ਕੀਤੇ ਜਾਣ । ਕਹਿਰ ਦੀ ਗਰਮੀ ‘ਚ ਜਨਤਾ ਤੇ ਗਰੀਬ ਵਰਗ ਦਾ ਬੁਰਾ ਹਾਲ ਹੈ । ਉਨ੍ਹਾਂ ਦੱਸਿਆ ਕਿ ਕਿਸਾਨ ਤਾਂ ਪਹਿਲਾਂ ਹੀ ਆਰਥਿਕ ਤੌਰ ‘ਤੇ ਬੁਰੀ ਤਰਾਂ ਝੰਬਿਆ ਪਿਆ ਹੈ ਉਤੋਂ ਕਿਸਾਨੀ ਕਰਜ਼ ਤੇ ਫਿਰ ਹੁਣ ਬਿਜਲੀ ਕੱਟ, ਝੌਨੇ ਦੀ ਫਸਲ ‘ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ । ਪੀਰ ਮੁਹੰਮਦ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਹਰ ਪਾਸਿਓਂ ਘਿਰ ਗਈ ਹੈ ਕੈਪਟਨ ਨੂੰ ਸਿਰਫ ਆਪਣੀ ਕੁਰਸੀ ਦੀ ਫ਼ਿਕਰ ਹੈ, ਆਮ ਵੋਟਰ ਉਸ ਦੀ ਲਿਸਟ ‘ਚ ਨਹੀਂ । ਉਨ੍ਹਾਂ ਦੱਸਿਆ ਕਿ ਪੰਜਾਬ ਤਾਂ ਪਹਿਲਾਂ ਹੀ 9000 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦਿੰਦਾ ਹੈ ਪਰ ਦਿੱਲੀ ਸਿਰਫ 1699 ਕਰੋੜ, ਇਸ ਲਈ ਪੰਜਾਬ ਨੂੰ ਸਾਫ ਸੁਥਰੇ ਪ੍ਰਬੰਧਾਂ ਦੀ ਲੋੜ ਹੈ । ਸਾਡੇ ਕੋਲ ਤਾਂ ਆਪਣੀ ਹੀ ਬਿਜਲੀ ਬਹੁਤ ਹੈ ਅਸੀ ਆਪ ਗੁਆਂਢੀ ਰਾਜਾਂ ਨੂੰ ਬਿਜਲੀ ਦੇ ਰਹੇ ਹਾਂ ।

ਪੰਜਾਬ ਰਾਸ਼ਟਰੀ ਪੱਧਰ ਉੱਪਰ ਬਿਜਲੀ ਖਰੀਦ ਸਕਦਾ ਹੈ। ਪਰ ਬਾਦਲਾਂ ਦੇ ਦਸਤਖ਼ਤ ਕੀਤੇ ਬਿਜਲੀ ਖਰੀਦ ਸਮਝੌਤੇ ਪੰਜਾਬ ਬਿਜਲੀ ਖਰੀਦ ਤੇ ਬਿਜਲੀ ਪੂਰਤੀ ਦੇ ਮਾੜੇ ਪ੍ਰਬੰਧਾਂ ਕਾਰਨ ਪ੍ਰਤੀ ਯੂਨਿਟ ਖਪਤ ਤੋਂ ਪੰਜਾਬ ਦੀ ਆਮਦਨ ਪੂਰੇ ਭਾਰਤ ਵਿਚ ਸਭ ਤੋਂ ਘੱਟ ਹੈ।

ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ “ਬਿਜਲੀ ਦਾ ਪੰਜਾਬ ਮਾਡਲ”– ਪ੍ਰਾਈਵੇਟ ਬਿਜਲੀ ਪਲਾਂਟਾਂ ਨੂੰ ਬੇਤੁਕਾ ਤੇ ਬੇਹਿਸਾਬ ਮੁਨਾਫ਼ਾ ਪਹੁੰਚਾਉਣ ਲਈ ਖਰਚੇ ਜਾ ਰਹੇ ਕਰੋੜਾਂ ਰੁਪਏ ਪੰਜਾਬ ਦੇ ਲੋਕਾਂ ਦੇ ਭਲੇ ਲਈ ਖਰਚੇ ਜਾਣੇ ਚਾਹੀਦੇ ਹਨ, ਮਤਲਬ ਇਹ ਰਕਮ ਬਿਜਲੀ ਦੀ ਘਰੇਲੂ ਵਰਤੋਂ ਮੁਫ਼ਤ (300 ਯੂਨਿਟ ਤੱਕ) ਕਰਨ ਲਈ ਸਬਸਿਡੀ ਦੇਣ, 24 ਘੰਟੇ ਸਪਲਾਈ ਦੇਣ ਅਤੇ ਸਕੂਲੀ ਸਿੱਖਿਆ ਤੇ ਸਿਹਤ ਖੇਤਰ ਵਿਚ ਨਿਵੇਸ਼ ਕਰਨ ਲਈ ਵਰਤੀ ਜਾਣੀ ਚਾਹੀਦੀ ਹੈ ।

- Advertisement -

Share this Article
Leave a comment