ਕੈਨੇਡਾ ਦਾ ਸਪਾਊਜ਼ ਵੀਜ਼ਾ ਲਗਵਾਉਣ ‘ਚ ਭਾਰਤੀ ਮੋਹਰੀ, ਜਾਣੋ ਕੀ ਹੈ ਪ੍ਰਕਿਰਿਆ

ਓਟਵਾ: ਅੱਜ ਦੇ ਸਮੇਂ ‘ਚ ਹਰ ਭਾਰਤੀ ਖਾਸਤੌਰ ‘ਤੇ ਪੰਜਾਬੀ ਸੁਨਹਿਰੀ ਭਵਿੱਖ ਲਈ ਵਿਦੇਸ਼ਾਂ ‘ਚ ਜਾਣਾ ਚਾਹੁੰਦੇ ਹਨ ਤੇ ਇਸ ਦੌੜ ਵਿੱਚ ਕੈਨੇਡਾ ਭਾਰਤੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਸਭ ਦਾ ਇੱਕੋ-ਇੱਕ ਸੁਪਨਾ ਹੈ ਕਿ ਕਿਸੇ ਤਰ੍ਹਾਂ ਕੈਨੇਡਾ ਜਾ ਕੇ ਵਸਿਆ ਜਾਵੇ। ਮਾਪੇ ਵੀ ਇਹੋ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਹੁਣ ਪੰਜਾਬ ‘ਚ ਨਾਂ ਰਹਿ ਕੇ ਕੈਨੇਡਾ ਜਾਂ ਦੂਜੇ ਦੇਸ਼ਾਂ ‘ਚ ਜਾ ਕੇ ਵਸ ਜਾਣ ਤੇ ਵੱਡੀ ਗਿਣਤੀ ਵਿੱਚ ਪੰਜਾਬੀਆਂ ਸਣੇ ਭਾਰਤੀ ਲੋਕ ਕੈਨੇਡਾ ‘ਚ ਵਸੇ ਵੀ ਹੋਏ ਹਨ। ਜਿਨ੍ਹਾਂ ਵਲੋਂ ਆਪਣੇ ਪਤੀ ਜਾਂ ਪਤਨੀ ਨੂੰ ਵੀ ਇੱਥੇ ਬੁਲਾ ਲਿਆ ਜਾਂਦਾ ਹੈ। ਇਸੇ ਤਹਿਤ ਸਾਲ 2021 ਵਿੱਚ ਭਾਰਤ, ਅਮਰੀਕਾ ਸਣੇ 10 ਮੁਲਕਾਂ ਦੇ ਲੋਕਾਂ ਨੇ ਆਪਣੇ ਜੀਵਨ ਸਾਥੀਆਂ ਨੂੰ ਕੈਨੇਡਾ ਸਪੌਂਸਰ ਕੀਤਾ, ਜਿਸ ਵਿੱਚ ਭਾਰਤੀ ਸਭ ਤੋਂ ਮੋਹਰੀ ਰਹੇ।

ਇੰਮੀਗ੍ਰੇਸ਼ਨ, ਰਫਿਊਜ਼ੀ ਐਂਡ ਸਿਟੀਜ਼ਨ ਕੈਨੇਡਾ ਦੇ ਅੰਕੜਿਆਂ ਮੁਤਾਬਕ 2021 ਵਿੱਚ ਅਮਰੀਕਾ ਤੇ ਭਾਰਤ ਸਣੇ 10 ਮੁਲਕਾਂ ਦੇ ਲੋਕਾਂ ਨੇ ਆਪਣੇ ਜੀਵਨ ਸਾਥੀ ਨੂੰ ਕੈਨੇਡਾ ਬੁਲਾਉਣ ਲਈ ਸਪਾਊਜ਼ ਵੀਜ਼ਾ ਲਗਵਾਇਆ। ਇਸ ਦੌਰਾਨ 64 ਹਜ਼ਾਰ ਤੋਂ ਵੱਧ ਜੀਵਨਸਾਥੀਆਂ ਪਤੀ ਜਾਂ ਪਤਨੀ ਨੂੰ ਸਪੌਂਸਰ ਕੀਤਾ ਗਿਆ। ਇਸ ਮਾਮਲੇ ਵਿੱਚ ਭਾਰਤੀ ਸਭ ਤੋਂ ਮੋਹਰੀ ਰਹੇ, ਜਿਨਾਂ ਨੇ 10 ਹਜ਼ਾਰ 715 ਸਪਾਊਜ਼ ਵੀਜ਼ੇ ਲਗਵਾਏ। ਜਦਕਿ ਦੂਜੇ ਨੰਬਰ ‘ਤੇ ਅਮਰੀਕੀ ਰਹੇ, ਜਿਨਾਂ ‘ਚੋਂ ਲਗਭਗ 4,810 ਲੋਕਾਂ ਨੇ ਸਪਾਊਜ਼ ਵੀਜ਼ਾ ‘ਤੇ ਆਪਣੇ ਜੀਵਨਸਾਥੀ ਨੂੰ ਕੈਨੇਡਾ ਸੱਦਿਆ। ਤੀਜੇ ਨੰਬਰ ‘ਤੇ ਫਿਲੀਪੀਨਸ ਮੂਲ ਦੇ ਲੋਕ ਰਹੇ, ਜਿਨਾਂ ਦੇ 4,805 ਲੋਕ ਇਸ ਵੀਜ਼ੇ ’ਤੇ ਕੈਨੇਡਾ ਪੁੱਜੇ। ਇਸ ਤੋਂ ਇਲਾਵਾ ਚੀਨ ਤੋਂ 4265, ਪਾਕਿਸਤਾਨ ਤੋਂ 2740, ਵਿਅਤਨਾਮ ਤੋਂ 1945, ਯੂਕੇ ਤੋਂ 1905, ਮੈਕਸਿਕੋ ਤੋਂ 1575, ਜਮਾਇਕਾ ਤੋਂ 1345 ਅਤੇ ਫਰਾਂਸ ਤੋਂ 1125 ਲੋਕਾਂ ਨੇ ਸਪਾਊਜ਼ ਵੀਜ਼ੇ ‘ਤੇ ਕੈਨੇਡਾ ਦੀ ਧਰਤੀ ‘ਤੇ ਪੈਰ ਰੱਖਿਆ।

ਦੱਸਣਯੋਗ ਹੈ ਕਿ ਕੈਨੇਡਾ ‘ਚ ਪੱਕੇ ਹੋ ਚੁੱਕੇ ਲੋਕ ਆਪਣੇ ਜੀਵਨਸਾਥੀ ਪਤੀ ਜਾਂ ਪਤਨੀ ਨੂੰ ਕੈਨੇਡਾ ਸਪੌਂਸਰ ਕਰ ਸਕਦੇ ਹਨ, ਜੇਕਰ ਉਹ ਵਿਆਹ ਤੋਂ ਬਾਅਦ ਲਗਭਗ 12 ਮਹੀਨੇ ਇਕੱਠੇ ਰਹੇ ਹੋਣ। ਇਸ ਤੋਂ ਇਲਾਵਾ ਸਪੌਂਸਰ ਕਰਨ ਵਾਲਾ ਵਿਅਕਤੀ ਕੈਨੇਡਾ ਦਾ ਨਾਗਰਿਕ ਜਾਂ ਪੀਆਰ ਹੋਣਾ ਚਾਹੀਦਾ ਹੈ। ਸਪੈਂਸਰ ਕਰਨ ਵਾਲੇ ਵਿਅਕਤੀ ਨੂੰ ਇਸ ਦੇ ਸਬੂਤ ਦੇਣੇ ਹੋਣਗੇ ਕਿ ਉਹ ਕੋਈ ਸਮਾਜਿਕ ਸਹਾਇਤਾ ਪ੍ਰਾਪਤ ਨਹੀਂ ਕਰ ਰਿਹਾ ਅਤੇ ਉਹ ਆਪਣੇ ਪਰਿਵਾਰ ਦਾ ਵਿੱਤੀ ਤੌਰ `ਤੇ ਪੂਰਾ ਸਾਥ ਦੇਣ ਦੇ ਯੋਗ ਹੈ।

ਸਪੌਂਸਰਸ਼ਿਪ ਅਰਜ਼ੀਆਂ ਦੀ ਪ੍ਰਕਿਰਿਆ ‘ਤੇ ਲਗਭਗ 12 ਮਹੀਨੇ ਜਾਂ ਕਈ ਵਾਰ ਇਸ ਤੋਂ ਵੀ ਵੱਧ ਸਮਾਂ ਲੱਗ ਜਾਂਦਾ ਹੈ। ਬਿਨੈਕਾਰ ਉਦੋਂ ਤੱਕ ਆਪਣੀ ਅਰਜ਼ੀ ਦੀ ਸਥਿਤੀ ਨੂੰ ਆਨਲਾਈਨ ਟਰੈਕ ਅਤੇ ਅਪਡੇਟ ਕਰ ਸਕਦੇ ਹਨ, ਜਦੋਂ ਤੱਕ ਇਮੀਗ੍ਰੇਸ਼ਨ ਵਿਭਾਗ ਉਨ੍ਹਾਂ ਦੀ ਅਰਜ਼ੀ ‘ਤੇ ਕੋਈ ਫ਼ੈਸਲਾ ਨਹੀਂ ਲੈ ਲੈਂਦਾ।

Check Also

ਪਾਕਿਸਤਾਨੀ ਅਦਾਕਾਰਾਂ ਨੇ ਆਲੀਆ ਭੱਟ ਦੀ ਪ੍ਰੈਗਨੈਂਸੀ ‘ਤੇ ਕੀਤਾ ਸਮਰਥਨ, ਕਿਹਾ- ‘ਮੈਂ ਸੋਚਿਆ ਕਿ ਅਜਿਹਾ ਪਾਕਿਸਤਾਨ ‘ਚ ਹੀ ਹੁੰਦਾ ਹੈ’

ਨੀਊਜ਼ ਡੈਸਕ: ਆਲੀਆ ਭੱਟ ਨੇ ਮੰਗਲਵਾਰ ਨੂੰ ਇਕ ਖਬਰ ‘ਤੇ ਪ੍ਰਤੀਕਿਰਿਆ ਦਿੱਤੀ, ਜਿਸ ‘ਚ ਸੁਝਾਅ …

Leave a Reply

Your email address will not be published.