ਬ੍ਰਿਟਿਸ਼ ਕੋਲੰਬੀਆ: ਕੈਨੇਡਾ ਪੁਲਿਸ ਨੇ ਇੱਕ ਵਾਰ ਫਿਰ ਪਬਲਿਕ ਸੇਫਟੀ ਵਾਰਨਿੰਗ ਜਾਰੀ ਕਰਦਿਆਂ 11 ਗੈਂਗਸਟਰਾਂ ਦੀ ਸੂਚੀ ਜਾਰੀ ਕੀਤੀ ਹੈ। ਬ੍ਰਿਟਿਸ਼ ਕੋਲੰਬੀਆ ਦੀ ਸੰਯੁਕਤ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ (CFSEU-BC) ਨੇ ਵੈਨਕੂਵਰ ਪੁਲਸ ਅਤੇ BCRCMP ਨਾਲ ਸਾਂਝੇਦਾਰੀ ‘ਚ ਇਹ ਚਿਤਾਵਨੀ ਜਾਰੀ ਕੀਤੀ ਹੈ। ਇਹ ਵੀ ਦੱਸਣਯੋਗ ਹੈ ਕਿ ਇਨ੍ਹਾਂ ਗੈਂਗਸਟਰਾਂ ‘ਚ 9 ਪੰਜਾਬੀ ਸ਼ਾਮਲ ਹਨ।
CFSEU-BC ਨੇ ਟਵੀਟ ਕਰਕੇ ਚਿਤਾਵਨੀ ਜਾਰੀ ਕਰਦਿਆਂ ਲਿਖਿਆ,”@VancouverPD, @BCRCMP ਦੇ ਨਾਲ ਸਾਂਝੇਦਾਰੀ ਵਿੱਚ ਇੱਕ ਜਨਤਕ ਸੁਰੱਖਿਆ ਚੇਤਾਵਨੀ ਜਾਰੀ ਕੀਤੀ ਜਾ ਰਹੀ ਹੈ, ਜਿਸ ਵਿੱਚ 11 ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਦੀ ਗੈਂਗਵਾਰ ‘ਚ ਸ਼ਮੂਲੀਅਤ ਦੇਖੀ ਗਈ ਹੈ।’
ਇਸ ਤੋਂ ਇਲਾਵਾ ਪੁਲਿਸ ਨੇ ਗੈਂਗਸਟਰਾਂ ਦੀਆਂ ਫੋਟੋਆਂ ਵੀ ਜਾਰੀ ਕੀਤੀਆਂ ਹਨ। ਜਿਸ ‘ਚ 28 ਸਾਲਾ ਸ਼ਕੀਲ ਬਸਰਾ, 28 ਸਾਲਾ ਅਮਰਪ੍ਰੀਤ ਸਮਰਾ, 30 ਸਾਲਾ ਜਗਦੀਪ ਚੀਮਾ, 35 ਸਾਲਾ ਰਵਿੰਦਰ ਸ਼ਰਮਾ, 39 ਸਾਲਾ ਬਰਿੰਦਰ ਧਾਲੀਵਾਲ, 40 ਸਾਲਾ ਐਂਡੀ ਸੇਂਟ ਪੀਅਰੇ, 35 ਸਾਲਾ ਗੁਰਪ੍ਰੀਤ ਧਾਲੀਵਾਲ, 40 ਸਾਲਾ ਰਿਚਰਡ ਜੋਸਫ਼ ਵਿਟਲੌਕ, 29 ਸਾਲਾ ਅਮਰੂਪ ਗਿੱਲ, 33 ਸਾਲਾ ਸੁਖਦੀਪ ਪੰਸਲ ਅਤੇ 28 ਸਾਲਾ ਸੁਮਦੀਸ਼ ਗਿੱਲ ਦੇ ਨਾਮ ਸ਼ਾਮਲ ਹਨ।
A public safety warning has been issuing in partnership with @VancouverPD @BCRCMP identifying 11 individuals who pose a significant threat to public safety due to their ongoing involvement in gang conflicts and connection to extreme levels of violence #endganglife pic.twitter.com/Nt57E3SVmz
— CFSEU-BC (@cfseubc) August 3, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.