ਕੈਨੇਡਾ ‘ਚ ਪੱਕੇ ਹੋਣ ਦੀ ਉਡੀਕ ਕਰ ਰਹੇ ਪਰਵਾਸੀਆਂ ਲਈ ਆਈ ਵੱਡੀ ਖੁਸ਼ੀ ਦੀ ਖਬਰ

ਓਟਵਾ: ਕੈਨੇਡਾ ‘ਚ ਲੰਬੇ ਸਮੇਂ ਤੋਂ ਪੀ.ਆਰ. ਦੀ ਉਡੀਕ ਕਰ ਰਹੇ ਪਰਵਾਸੀਆਂ ਲਈ ਖੁਸ਼ੀ ਦੀ ਖ਼ਬਰ ਸਾਹਮਣੇ ਆ ਰਹੀ ਹੈ। ਕੈਨੇਡਾ ਹੁਣ ਐਕਸਪ੍ਰੈਸ ਐਂਟਰੀ ਐਪਲੀਕੇਸ਼ਨਾਂ ਦੀ ਪ੍ਰਕਿਰਿਆ ‘ਚ ਤੇਜ਼ੀ ਲਿਆਉਣ ਜਾ ਰਿਹਾ ਹੈ। ਇਸ ਦੀ ਪੁਸ਼ਟੀ ਕਰਦਿਆ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਕਿ ਜ਼ਿਆਦਾਤਰ ਐਪਲੀਕੇਸ਼ਨਾਂ ਦਾ ਹੱਲ 6 ਮਹੀਨੇ ਦੇ ਅੰਦਰ ਹੀ ਕੱਢ ਲਿਆ ਜਾਵੇਗਾ।

ਦੱਸਣਯੋਗ ਹੈ ਕਿ ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਐਕਸਪ੍ਰੈਸ ਐਂਟਰੀ ਰਾਹੀਂ ਆਈਆਂ ਇਮੀਗ੍ਰੇਸ਼ਨ ਐਪਲੀਕੇਸ਼ਨਾਂ ਦੀ ਪ੍ਰਕਿਰਿਆ 6 ਮਹੀਨੇ ਵਿੱਚ ਹੀ ਮੁਕੰਮਲ ਕਰ ਲਈ ਜਾਂਦੀ ਸੀ, ਪਰ 2020 ਵਿੱਚ ਲਾਕਡਾਊਨ ਕਾਰਨ ਇਨਾਂ ਅਰਜ਼ੀਆਂ ਦੀ ਪ੍ਰਕਿਰਿਆ ਲੇਟ ਹੁੰਦੀ ਚਲੀ ਗਈ ਤੇ ਅਰਜ਼ੀਆਂ ਦਾ ਢੇਰ ਲਗਦਾ ਗਿਆ। ਇਸ ਕਾਰਨ ਬਿਨੈਕਾਰਾਂ ਦੀ ਉਡੀਕ ਦਾ ਸਮਾਂ ਬਹੁਤ ਜ਼ਿਆਦਾ ਲੰਮਾ ਹੋ ਗਿਆ।

ਇਸ ਤੋਂ ਇਲਾਵਾ ਨੌਨ ਕੈਨੇਡੀਅਨ ਐਕਸਪੀਰੀਐਂਸ ਕਲਾਸ (CEC) ਐਕਸਪ੍ਰੈਸ ਐਂਟਰੀ ਐਪਲੀਕੈਂਟ ਸਿਟੀਨਜ਼ਸ਼ਿਪ ਕੈਨੇਡਾ ਨੇ ਹਾਲ ਹੀ ਵਿੱਚ ਇਸ ਦੀ ਪੁਸ਼ਟੀ ਕੀਤੀ ਹੈ ਕਿ ਉਹ ਐਕਸਪ੍ਰੈਸ ਐਂਟਰੀ ਐਪਲੀਕੇਸ਼ਨਾਂ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਵੇਗਾ। ਜ਼ਿਆਦਾਤਰ ਐਪਲੀਕੇਸ਼ਨਾਂ ਦਾ 6 ਮਹੀਨੇ ਵਿੱਚ ਹੀ ਹੱਲ ਕੱਢ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਨਵੀਆਂ ਐਪਲੀਕੇਸ਼ਨਾਂ ਦਾਖਲ ਕਰਨ ਵਾਲੇ ਲੋਕਾਂ ਦੀ ਉਡੀਕ ਜਲਦ ਖਤਮ ਹੋਣ ਜਾ ਰਹੀ ਹੈ, ਕਿਉਂਕਿ ਇੰਮੀਗ੍ਰੇਸ਼ਨ, ਰਫਿਊਜੀ ਐਂਡਪ੍ਰਕਿਰਿਆ ਦਾ ਸਮਾਂ ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਦੀ ਤਰਾਂ ਸਿਰਫ਼ 6 ਮਹੀਨੇ ਵਿੱਚ ਹੀ ਮੁਕੰਮਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਇਸ ਦੇ ਚਲਦਿਆਂ ਆਈਆਰਸੀਸੀ ਵੱਲੋਂ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ (FSWP), ਨੌਨ ਕੈਨੇਡੀਅਨ ਐਕਸਪੀਰੀਐਂਸ ਕਲਾਸ (CEC) ਅਤੇ ਫੈਡਰਲ ਸਕਿੱਲਡ ਟਰੇਡਜ਼ ਪ੍ਰੋਗਰਾਮ (FSTP) ਦੇ ਉਮੀਦਵਾਰਾਂ ਨੂੰ ਜੁਲਾਈ ਦੇ ਐਕਸਪ੍ਰੈਸ ਐਂਟਰੀ ਲਈ ਮੁੜ ਸ਼ੁਰੂ ਵਿੱਚ ਸੱਦੇ ਭੇਜੇ ਜਾਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਬ੍ਰਿਟੇਨ ਨੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ 75 ਸਕਾਲਰਸ਼ਿਪਾਂ ਦੀ ਸ਼ੁਰੂਆਤ ਕੀਤੀ

ਲੰਡਨ- ਬਰਤਾਨੀਆ ਸਰਕਾਰ ਨੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਬ੍ਰਿਟੇਨ ਵਿੱਚ …

Leave a Reply

Your email address will not be published.