ਐਕਸਪ੍ਰੈਸ ਐਂਟਰੀ ਡਰਾਅ ਤਹਿਤ ਕੈਨੇਡਾ ’ਚ ਪੱਕੇ ਹੋਣ ਲਈ ਪਰਵਾਸੀਆਂ ਨੂੰ ਭੇਜਿਆ ਗਿਆ ਸੱਦਾ

ਟੋਰਾਂਟੋ: ਕੈਨੇਡਾ ’ਚ ਐਕਸਪ੍ਰੈਸ ਐਂਟਰੀ ਡਰਾਅ ਤਹਿਤ ਪੀ.ਆਰ. ਲਈ ਪਰਵਾਸੀਆਂ ਨੂੰ ਸੱਦਾ ਭੇਜਿਆ ਗਿਆ ਹੈ। ‘ਐਕਸਪ੍ਰੈਸ ਐਂਟਰੀ’ ਰਾਹੀਂ ਉਨ੍ਹਾਂ ਪ੍ਰਵਾਸੀਆਂ ਨੂੰ ਹੀ ਸੱਦਾ ਭੇਜਿਆ ਗਿਆ ਹੈ, ਜਿਨ੍ਹਾਂ ਦਾ ਸੀਆਰਐਸ ਸਕੋਰ ਲਗਭਗ 533 ਬਣਦਾ ਹੈ। ਰਿਪੋਰਟ ਮੁਤਾਬਕ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਲਈ ਉਨ੍ਹਾਂ 2000 ਪਰਵਾਸੀਆਂ ਨੂੰ ਹੀ ਸੱਦਾ ਭੇਜਿਆ ਗਿਆ, ਜਿਨ੍ਹਾਂ ਦਾ ਸੀਆਰਐਸ ਭਾਵ ਕੌਂਪਰਹੈਂਸਿਵ ਰੈਂਕਿੰਗ ਸਿਸਟਮ ਸਕੋਰ ਲਗਭਗ 533 ਹੈ।

ਤਿੰਨ ਅਗਸਤ ਨੂੰ ਕੱਢੇ ਗਏ ਐਕਸਪ੍ਰੈਸ ਐਂਟਰੀ ਦੇ ਇਸ ਡਰਾਅ ਲਈ ਸੀਆਰਐਸ ਸਕੋਰ 20 ਜੁਲਾਈ ਨੂੰ ਕੱਢੇ ਗਏ ਪਿਛਲੇ ਡਰਾਅ ਨਾਲੋਂ 9 ਅੰਕ ਘੱਟ ਸੀ। ਇਸ ਤੋਂ ਇਲਾਵਾ ਪਿਛਲੇ ਡਰਾਅ ਦੇ ਮੁਕਾਬਲੇ ਇਸ ਡਰਾਅ ਵਿੱਚ 250 ਵਾਧੂ ਉਮੀਦਵਾਰਾਂ ਨੂੰ ਕੈਨੇਡਾ ਦੀ ਪੀ.ਆਰ. ਲਈ ਸੱਦਾ ਪੱਤਰ ਪ੍ਰਾਪਤ ਹੋਏ। ਉਸ ਵੇਲੇ 1750 ਪ੍ਰਵਾਸੀਆਂ ਨੂੰ ਪੀ.ਆਰ. ਲਈ ਆਈਟੀਏ ਭਾਵ ਇਨਵੀਟੇਸ਼ਨ ਟੂ ਅਪਲਾਈ ਮਿਲਿਆ ਸੀ।

ਬੀਤੀ 6 ਜੁਲਾਈ ਨੂੰ ਸਾਰੇ ਇੰਮੀਗ੍ਰੇਸ਼ਨ ਪ੍ਰੋਗਰਾਮ ਮੁੜ ਸ਼ੁਰੂ ਹੋਣ ਤੋਂ ਬਾਅਦ ਐਕਸਪ੍ਰੈਸ ਐਂਟਰੀ ਤਹਿਤ ਹੁਣ ਤੱਕ 5250 ਪ੍ਰਵਾਸੀਆਂ ਨੂੰ ਕੈਨੇਡਾ ਦੀ ਪੀ.ਆਰ. ਲਈ ਸੱਦਾ ਮਿਲਿਆ ਹੈ। ਦੱਸ ਦਈਏ ਕਿ ਇੰਮੀਗ੍ਰੇਸ਼ਨ, ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਨੇ ਲਗਭਗ 18 ਮਹੀਨੇ ਇਨ੍ਹਾਂ ਡਰਾਅ ਪ੍ਰੋਗਰਾਮਾਂ ਤੇ ਪਾਬੰਦੀ ਲਾ ਕੇ ਰੱਖੀ। ਉਸ ਦੌਰਾਨ ਸਿਰਫ਼ ਸੀਈਸੀ ਭਾਵ ਕੈਨੇਡੀਅਨ ਐਕਸਪੀਰੀਐਂਸ ਕਲਾਸ ਜਾਂ ਪੀਐਨਪੀ ਭਾਵ ਪ੍ਰੋਵਿੰਸ਼ੀਅਲ ਨੌਮਨੀ ਪ੍ਰੋਗਰਾਮ ਤਹਿਤ ਹੀ ਪੀ.ਆਰ. ਲਈ ਯੋਗ ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਬੀਤੇ ਜੁਲਾਈ ਮਹੀਨੇ ਦੇ ਸ਼ੁਰੂ ਵਿੱਚ ਇਨਾਂ ਡਰਾਅ ਪ੍ਰੋਗਰਾਮਾਂ ਦੀ ਮੁੜ ਸ਼ੁਰੂਆਤ ਕੀਤੀ ਗਈ। ਐਕਸਪ੍ਰੈਸ ਐਂਟਰੀ ਰਾਹੀਂ ਕੈਨੇਡਾ ਨੇ 2022 ਵਿੱਚ 55 ਹਜ਼ਾਰ 900 ਤੋਂ ਵੱਧਪ੍ਰਵਾਸੀਆਂ ਨੂੰ ਪੀ.ਆਰ. ਦੇਣ ਦਾ ਟੀਚਾ ਮਿਥਿਆ ਹੈ, ਜਦਕਿ 2024 ਦੇ ਅੰਤ ਤੱਕ ਇਸ ਟੀਚੇ ਨੂੰ 1 ਲੱਖ 11 ਹਜ਼ਾਰ 500 ਤੱਕ ਵਧਾਇਆ ਜਾਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਪਾਕਿਸਤਾਨ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਜੱਦੀ ਹਵੇਲੀ ਦਾ ਇੱਕ ਹਿੱਸਾ ਹੋਇਆ ਢਹਿ-ਢੇਰੀ

ਗੁਜਰਾਂਵਾਲਾ: ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਾਕਿਸਤਾਨ ਸਥਿਤ ਜੱਦੀ ਹਵੇਲੀ ਦਾ ਵੱਡਾ ਹਿੱਸਾ ਸ਼ੁੱਕਰਵਾਰ ਨੂੰ …

Leave a Reply

Your email address will not be published.