Canada extend work permit

ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦਾ ਕੌਮਾਂਤਰੀ ਵਿਦਿਆਰਥੀਆਂ ਲਈ ਵੱਡਾ ਐਲਾਨ

Canada extend work permit ਟੋਰਾਂਟੋ: ਕੈਨੇਡਾ ਸਰਕਾਰ ਨੇ ਹਜ਼ਾਰਾਂ ਕੌਮਾਂਤਰੀ ਵਿਦਿਆਰਥੀਆਂ ਨੂੰ ਰਾਹਤ ਦਿੰਦਿਆਂ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਇੰਮੀਗ੍ਰੇਸ਼ਨ ਅਰਜ਼ੀਆਂ ਦੇ ਬੈਕਲਾਗ ਨੂੰ ਦੇਖਦਿਆਂ ਵਿਦਿਆਰਥੀਆਂ ਦੇ ਵਰਕ ਪਰਮਿਟ ਦੀ ਮਿਆਦ 18 ਮਹੀਨੇ ਵਧਾਉਣ ਦਾ ਫੈਸਲਾ ਲਿਆ ਹੈ। ਜਿਸ ਤਹਿਤ ਉਨ੍ਹਾਂ ਕੌਮਾਂਤਰੀ ਵਿਦਿਆਰਥੀਆਂ ਦੇ ਵਰਕ ਪਰਮਿਟ ਦੀ ਮਿਆਦ 18 ਮਹੀਨੇ ਵਧਾਈ ਜਾਵੇਗੀ ਜਿਨ੍ਹਾਂ ਦਾ ਪੋਸਟ ਗ੍ਰੈਜੁਏਸ਼ਨ ਵਰਕ ਪਰਮਿਟ 20 ਸਤੰਬਰ 2021 ਤੋਂ 31 ਦਸੰਬਰ 2022 ਵਿਚਾਲੇ ਖ਼ਤਮ ਹੋ ਚੁੱਕਿਆ ਹੈ ਜਾਂ ਖ਼ਤਮ ਹੋ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਦੱਸਿਆ ਕਿ ਆਨਲਾਈਨ ਅਰਜ਼ੀਆਂ ਦਾਖਲ ਕਰਨ ਦੀ ਪ੍ਰਕਿਰਿਆ 2 ਅਗਸਤ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਮਿਆਦ ਲੰਘਾ ਚੁੱਕੇ ਵਰਕ ਪਰਮਿਟ ਵਾਲੇ ਕੌਮਾਂਤਰੀ ਵਿਦਿਆਰਥੀ ਆਪਣੀਆਂ ਅਰਜ਼ੀਆਂ ਦਾਖ਼ਲ ਕਰ ਸਕਦੇ ਹਨ। ਭਾਵੇਂ ਵਰਕ ਪਰਮਿਟ ਐਕਸਪਾਇਰ ਹੋਇਆਂ 90 ਦਿਨ ਤੋਂ ਵੱਧ ਹੋ ਚੁੱਕੇ ਹਨ ਪਰ ਇਸ ਨਾਲ ਸਬੰਧਤ ਉਮੀਦਵਾਰ ਦੀ ਅਰਜ਼ੀ ‘ਤੇ ਕੋਈ ਅਸਰ ਨਹੀਂ ਪੈਂਦਾ। ਕੈਨੇਡਾ ਛੱਡ ਕੇ ਆਪਣੇ ਮੁਲਕ ਜਾ ਚੁੱਕੇ ਕੌਮਾਂਤਰੀ ਵਿਦਿਆਰਥੀ ਵੀ ਵਰਕ ਪਰਮਿਟ ਦੀ ਮਿਆਦ ਵਧਾਉਣ ਲਈ ਆਨਲਾਈਨ ਅਰਜ਼ੀ ਦਾਖ਼ਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਨਵੀਂ ਨੀਤੀ ਦਾ ਮਕਸਦ ਕੌਮਾਂਤਰੀ ਵਿਦਿਆਰਥੀਆਂ ਲਈ ਕੈਨੇਡਾ ‘ਚ ਰਹਿਣ ਦਾ ਰਾਹ ਪੱਧਰਾ ਕਰਨਾ ਹੈ, ਜਿਨ੍ਹਾਂ ਲਈ ਮਹਾਂਮਾਰੀ ਦੌਰਾਨ ਅੜਿੱਕੇ ਪੈਦਾ ਹੋ ਗਏ ਸਨ।

ਇਹ ਵੀ ਪੜ੍ਹੋ: ਸਿੱਖ ਮੋਟਰਸਾਈਕਲ ਕਲੱਬ ਨੇ ਡਾਇਬਟੀਜ਼ ਕੈਨੇਡਾ ਲਈ ਕੱਢੀ ਫੰਡ ਰੇਜ਼ਿੰਗ ਰੈਲੀ

ਇੱਕ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਇਸ ਨਵੀਂ ਨੀਤੀ ਨਾਲ 93 ਹਜ਼ਾਰ ਕੌਮਾਂਤਰੀ ਵਿਦਿਆਰਥੀਆਂ ਨੂੰ ਫ਼ਾਇਦਾ ਹੋਵੇਗਾ। ਇਸ ਤੋਂ ਇਲਾਵਾ ਦੱਸਿਆ ਗਿਆ ਹੈ ਕਿ ਜਿਹੜੇ ਵਿਦਿਆਰਥੀਆਂ ਦੇ ਵਰਕ ਪਰਮਿਟ ਇਸ ਸਾਲ 2 ਅਕਤੂਬਰ ਤੋਂ 31 ਦਸੰਬਰ ਦਰਮਿਆਨ ਐਕਸਪਾਇਰ ਹੋਣਗੇ ਉਨ੍ਹਾਂ ਦੀ ਮਿਆਦ ਇਮੀਗ੍ਰੇਸ਼ਨ ਵਿਭਾਗ ਦੇ ਸਿਸਟਮ ‘ਚ ਆਪਣੇ ਆਪ ਹੀ ਵਧ ਜਾਵੇਗੀ। ਇਨ੍ਹਾਂ ਵਿਦਿਆਰਥੀਆਂ ਨੂੰ ਵਰਕ ਪਰਮਿਟ ਦੀ ਮਿਆਦ ਵਧਾਉਣ ਲਈ ਅਰਜ਼ੀ ਦਾਖ਼ਲ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਇਨ੍ਹਾਂ ਕੌਮਾਂਤਰੀ ਵਿਦਿਆਰਥੀਆਂ ਨੂੰ ਇਕ ਈਮੇਲ ਆਵੇਗੀ ਜਿਸ ਵਿਚ ਪਾਸਪੋਰਟ ਦੀ ਮਿਆਦ ਬਾਰੇ ਪੁੱਛਿਆ ਜਾਵੇਗਾ। ਇੰਮੀਗ੍ਰੇਸ਼ਨ ਵਿਭਾਗ ਨੇ ਇਸ ਗੱਲ ਦਾ ਖ਼ਾਸ ਤੌਰ ‘ਤੇ ਜ਼ਿਕਰ ਕੀਤਾ ਹੈ ਵਿਦਿਆਰਥੀਆਂ ਦੇ ਪਾਸਪੋਰਟ ਦੀ ਮਿਆਦ ਅਪ੍ਰੈਲ 2024 ਤੋਂ ਪਹਿਲਾਂ ਖ਼ਤਮ ਨਾ ਹੋ ਰਹੀ ਹੋਵੇ ਅਤੇ ਜੇ ਅਜਿਹਾ ਹੈ ਤਾਂ ਪਾਸਪੋਰਟ ਨਵਿਆਉਣ ਦਾ ਉਪਰਾਲਾ ਕੀਤਾ ਜਾਵੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਪਾਕਿਸਤਾਨ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਜੱਦੀ ਹਵੇਲੀ ਦਾ ਇੱਕ ਹਿੱਸਾ ਹੋਇਆ ਢਹਿ-ਢੇਰੀ

ਗੁਜਰਾਂਵਾਲਾ: ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਾਕਿਸਤਾਨ ਸਥਿਤ ਜੱਦੀ ਹਵੇਲੀ ਦਾ ਵੱਡਾ ਹਿੱਸਾ ਸ਼ੁੱਕਰਵਾਰ ਨੂੰ …

Leave a Reply

Your email address will not be published.