ਸ਼ਾਹਰੁਖ ਖਾਨ, ਕਾਜੋਲ ਅਤੇ ਫਰਾਹ ਖਾਨ ਜੱਜ ਕਰਨਗੇ ਡਾਂਸ ਰਿਐਲਿਟੀ ਸ਼ੋਅ, ‘ਝਲਕ ਦਿਖਲਾ ਜਾ’ ਨੇ ਕੀਤਾ ਅਪ੍ਰੋਚ?

ਨਵੀਂ ਦਿੱਲੀ- ਟੀਵੀ ਦੇ ਮਸ਼ਹੂਰ ਸੈਲੀਬ੍ਰਿਟੀ ਡਾਂਸ ਰਿਐਲਿਟੀ ਸ਼ੋਅ ‘ਝਲਕ ਦਿਖਲਾ ਜਾ’ ਇੱਕ ਵਾਰ ਫਿਰ ਤੋਂ ਵਾਪਸੀ ਕਰਨ ਲਈ ਤਿਆਰ ਹੈ। ਸ਼ੋਅ ਦੇ ਇਸ ਤਾਜ਼ਾ ਸੀਜ਼ਨ ਨੂੰ ਹੋਰ ਵੀ ਦਿਲਚਸਪ ਬਣਾਉਣ ਲਈ, ਸ਼ੋਅ ਦੇ ਜੱਜਾਂ ਦੇ ਪੈਨਲ ਵਿੱਚ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ, ਮਸ਼ਹੂਰ ਕੋਰੀਓਗ੍ਰਾਫਰ ਫਰਾਹ ਖਾਨ ਅਤੇ ਕਾਜੋਲ ਵਰਗੇ ਵੱਡੇ ਨਾਮ ਸ਼ਾਮਿਲ ਹੋ ਸਕਦੇ ਹਨ।

ਖ਼ਬਰ ਮੁਤਾਬਕ ‘ਝਲਕ ਦਿਖਲਾ ਜਾ’ ਦੇ ਮੇਕਰਸ ਨੇ 10ਵੇਂ ਸੀਜ਼ਨ ਲਈ ਵੱਡੇ-ਵੱਡੇ ਨਾਵਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਮਸ਼ਹੂਰ ਕੋਰੀਓਗ੍ਰਾਫਰ ਫਰਾਹ ਖਾਨ ਦੇ ਨਾਲ ਬਾਦਸ਼ਾਹ ਸ਼ਾਹਰੁਖ ਖਾਨ ਅਤੇ ਅਭਿਨੇਤਰੀ ਕਾਜੋਲ ਨੂੰ ਜੱਜਾਂ ਵਜੋਂ ਅਪ੍ਰੋਚ ਕੀਤਾ ਹੈ। ਹਾਲਾਂਕਿ ਚੈਨਲ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ।

‘ਝਲਕ ਦਿਖਲਾ ਜਾ’ ਦਾ ਆਖਰੀ ਸੀਜ਼ਨ 2016 ‘ਚ ਆਇਆ ਸੀ। ਸ਼ੋਅ ਦੇ ਇਸ ਸੀਜ਼ਨ ‘ਚ ਕਰਨ ਜੌਹਰ, ਫਰਾਹ ਖਾਨ, ਗਣੇਸ਼ ਹੇਗੜੇ ਅਤੇ ਜੈਕਲੀਨ ਫਰਨਾਂਡੀਜ਼ ਜੱਜ ਦੇ ਰੂਪ ‘ਚ ਨਜ਼ਰ ਆਏ ਸਨ। ਇਸ ਦੇ ਨਾਲ ਹੀ ਮਨੀਸ਼ ਪਾਲ ਨੇ ਇਸ ਸੀਜ਼ਨ ਨੂੰ ਹੋਸਟ ਕੀਤਾ। ਖਬਰਾਂ ਮੁਤਾਬਕ ਸ਼ੋਅ ਦੇ ਇਸ ਸੀਜ਼ਨ ‘ਚ ਸ਼ਾਨਦਾਰ ਵਾਪਸੀ ਹੋਵੇਗੀ। ਨਿਰਮਾਤਾਵਾਂ ਨੇ ਜੱਜ ਵਜੋਂ ਅਹੁਦਾ ਸੰਭਾਲਣ ਲਈ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ, ਕਾਜੋਲ ਅਤੇ ਫਰਾਹ ਖਾਨ ਤੱਕ ਪਹੁੰਚ ਕੀਤੀ ਹੈ। ਫਿਲਹਾਲ ਸ਼ੋਅ ਦੀ ਕਾਸਟਿੰਗ ਚੱਲ ਰਹੀ ਹੈ ਅਤੇ ਸ਼ੋਅ ਇਸ ਸਾਲ ਜੁਲਾਈ ‘ਚ ਫਲੋਰ ‘ਤੇ ਜਾਵੇਗਾ।

ਜੇਕਰ ਸ਼ਾਹਰੁਖ ਖਾਨ ਇਸ ਸ਼ੋਅ ‘ਚ ਨਜ਼ਰ ਆਉਂਦੇ ਹਨ ਤਾਂ ਇਹ ਉਨ੍ਹਾਂ ਦੀ ਸਾਲਾਂ ਬਾਅਦ ਟੀਵੀ ‘ਤੇ ਵਾਪਸੀ ਹੋਵੇਗੀ। ਇੱਥੇ ਤੱਕ ਸ਼ਾਹਰੁਖ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵੀ ਟੀ.ਵੀ. ਤੋ ਹੀ ਕੀਤੀ ਸੀ। ਸੁਪਰਸਟਾਰ ਬਣਨ ਤੋਂ ਬਾਅਦ ਸ਼ਾਹਰੁਖ ਖਾਨ ‘ਕੌਨ ਬਣੇਗਾ ਕਰੋੜਰਤੀ’ ਅਤੇ ‘ਪੰਚਵੀ ਪਾਸ’ ਵਰਗੇ ਸ਼ੋਅ ਹੋਸਟ ਕਰਦੇ ਨਜ਼ਰ ਆਏ ਸੀ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਾਹਰੁਖ ਇਨ੍ਹੀਂ ਦਿਨੀਂ ਆਪਣੀ ਫਿਲਮ ‘ਪਠਾਨ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਇਸ ਫਿਲਮ ‘ਚ ਉਨ੍ਹਾਂ ਨਾਲ ਦੀਪਿਕਾ ਪਾਦੂਕੋਣ ਅਤੇ ਜਾਨ ਅਬ੍ਰਾਹਮ ਨਜ਼ਰ ਆਉਣਗੇ। ਇਸ ਤੋਂ ਇਲਾਵਾ ਸ਼ਾਹਰੁਖ ਨੇ ਹਾਲ ਹੀ ‘ਚ ਰਾਜਕੁਮਾਰ ਹਿਰਾਨੀ ਨਾਲ ਨਵੀਂ ਫਿਲਮ ਦਾ ਐਲਾਨ ਕੀਤਾ ਹੈ। ਉਨ੍ਹਾਂ ਦੀ ਫਿਲਮ ਦਾ ਨਾਂ ‘ਡੰਕੀ’ ਹੈ। ਜਿਸ ਦੇ ਸਾਲ 2023 ‘ਚ ਆਉਣ ਦੀ ਉਮੀਦ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

karan aujla announces wedding date

ਕਰਨ ਔਜਲਾ ਨੇ ਕੀਤਾ ਵਿਆਹ ਦੀ ਤਰੀਕ ਦਾ ਐਲਾਨ, ਦੇਖੋ ਤਸਵੀਰਾਂ

ਨਿਊਜ਼ ਡੈਸਕ: ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਜਲਦ ਹੀ ਆਪਣੀ ਮੰਗੇਤਰ ਪਲਕ ਨਾਲ ਵਿਆਹ ਕਰਵਾਉਣ …

Leave a Reply

Your email address will not be published.