ਜੋਅ ਬਾਇਡਨ ਅਗਲੇ ਮਹੀਨੇ ਇਜ਼ਰਾਈਲ, ਸਾਊਦੀ ਅਰਬ ਅਤੇ ਵੈਸਟ ਬੈਂਕ ਦਾ ਕਰਨਗੇ ਦੌਰਾ

ਵਾਸ਼ਿੰਗਟਨ- ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਰਾਸ਼ਟਰਪਤੀ ਜੋਅ ਬਾਇਡਨ ਜੁਲਾਈ ਵਿੱਚ ਮੱਧ ਪੂਰਬ ਦੀ ਯਾਤਰਾ ਕਰਨਗੇ, ਜਿਸ ਵਿੱਚ ਉਹ ਇਜ਼ਰਾਈਲ, ਵੈਸਟ ਬੈਂਕ ਅਤੇ ਸਾਊਦੀ ਅਰਬ ਦਾ ਦੌਰਾ ਕਰਨਗੇ। 13-16 ਜੁਲਾਈ ਨੂੰ ਹੋਣ ਵਾਲੀ ਇਸ ਯਾਤਰਾ ਵਿੱਚ ਸੁਰੱਖਿਆ, ਊਰਜਾ, ਜਲਵਾਯੂ ਮੁੱਦਿਆਂ, ਮਨੁੱਖੀ ਅਧਿਕਾਰਾਂ ਅਤੇ ਈਰਾਨ ਲਈ ਵੱਧ ਰਹੇ ਖ਼ਤਰੇ ਸਮੇਤ ਕਈ ਮੁੱਦਿਆਂ ‘ਤੇ ਚਰਚਾ ਕਰਨ ਲਈ ਕਈ ਵਿਸ਼ਵ ਨੇਤਾਵਾਂ ਨਾਲ ਮੀਟਿੰਗਾਂ ਸ਼ਾਮਿਲ ਹਨ।

ਬਾਇਡਨ ਦਾ ਸਾਊਦੀ ਅਰਬ ਦੀ ਯਾਤਰਾ ‘ਤੇ ਜਾਣਾ ਉਸ ਦੇਸ਼ ਨੂੰ ਲੈ ਕੇ ਉਨ੍ਹਾਂ ਦੇ ਰੁਖ ਵਿੱਚ ਇੱਕ ਨਾਟਕੀ ਤਬਦੀਲੀ ਨੂੰ ਦਰਸਾਉਂਦੀ ਹੈ। ਬਾਇਡਨ ਨੇ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਵਜੋਂ ਆਪਣੀ ਮੁਹਿੰਮ ਦੌਰਾਨ ਸਾਊਦੀ ਅਰਬ ਨੂੰ “ਤਿਆਗ ਦੇਣ” ਦੀ ਸਹੁੰ ਖਾਧੀ ਸੀ।

ਬਾਇਡਨ ਦਾ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਸਾਊਦੀ ਅਰਬ ਦੇ ਖਿਲਾਫ਼ ਆਪਣਾ ਪਹਿਲਾਂ ਵਾਲਾ ਰੁਖ ਬਦਲਦਾ ਜਾਪਦਾ ਹੈ। ਉਹ ਇਸ ਨਾਲ ਆਪਣੇ ਰਿਸ਼ਤੇ ਨੂੰ ਅਜਿਹੇ ਸਮੇਂ ‘ਚ ਬਦਲਣਾ ਚਾਹੁੰਦਾ ਹੈ ਜਦੋਂ ਅਮਰੀਕਾ ਤੇਲ ਨਾਲ ਭਰਪੂਰ ਸਾਊਦੀ ਅਰਬ ਦੀ ਮਦਦ ਨਾਲ ਦੇਸ਼ ਅਤੇ ਦੁਨੀਆ ‘ਚ ਤੇਲ ਦੀਆਂ ਵਧਦੀਆਂ ਕੀਮਤਾਂ ਦੀ ਸਮੱਸਿਆ ਨਾਲ ਨਜਿੱਠ ਸਕਦਾ ਹੈ। ਉਹ ਇਸ ਦੌਰਾਨ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਵੀ ਗੱਲਬਾਤ ਕਰਨਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਬਜ਼ੁਰਗ ਮਹਿਲਾ ਦੇ ਹੱਥ ਟੁੱਟਣ ‘ਤੇ ਪੁਲਿਸ ਮਹਿਲਾ ਨੂੰ ਹੱਸਣਾ ਪਿਆ ਮਹਿੰਗਾ, ਅਦਾਲਤ ਨੇ ਸੁਣਾਈ ਸਜ਼ਾ

ਨਿਊਜ਼ ਡੈਸਕ: ਅਮਰੀਕਾ ਦੇ ਕੋਲੋਰਾਡੋ ‘ਚ ਇਕ ਪੁਲਿਸ ਮਹਿਲਾ ਨੂੰ ਹੱਸਣਾ ਮਹਿੰਗਾ ਪੈ ਗਿਆ। ਦਰਅਸਲ, …

Leave a Reply

Your email address will not be published.