ਮੰਕੀਪਾਕਸ ਦੇ ਮਾਮਲਿਆਂ ਨੂੰ ਲੈ ਕੇ ਚਿੰਤਾ ਕਰਨ ਦੀ ਜ਼ਰੂਰਤ ਹੈ: ਬਾਇਡਨ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਐਤਵਾਰ ਨੂੰ ਕਿਹਾ ਕਿ ਯੂਰਪ ਅਤੇ ਸੰਯੁਕਤ ਰਾਜ ਵਿੱਚ ਹਾਲ ਵਿੱਚ ਸਾਹਮਣੇ ਆਏ ਮੰਕੀਪਾਕਸ ਦੇ ਮਾਮਲਿਆਂ ਨੂੰ ਲੈ ਕੇ “ਚਿੰਤਤ ਹੋਣ ਦੀ ਲੋੜ ਹੈ।” ਇਸ ਬਿਮਾਰੀ ‘ਤੇ ਪਹਿਲੀ ਵਾਰ ਜਨਤਕ ਤੌਰ ‘ਤੇ ਟਿੱਪਣੀ ਕਰਦਿਆਂ ਬਾਇਡਨ ਨੇ ਕਿਹਾ, “ਚਿੰਤਾ ਦੀ ਗੱਲ ਇਹ ਹੈ ਕਿ ਜੇਕਰ ਇਹ ਲਾਗ ਫੈਲਦੀ ਹੈ, ਤਾਂ ਇਸਦੇ ਨਤੀਜੇ ਝੱਲਣੇ ਹੋਣਗੇ।”

ਬਾਇਡਨ ਨੇ ਇਹ ਗੱਲ ਦੱਖਣੀ ਕੋਰੀਆ ਦੇ ਓਸਾਨ ਹਵਾਈ ਅੱਡੇ ‘ਤੇ ਪੱਤਰਕਾਰਾਂ ਦੁਆਰਾ ਬਿਮਾਰੀ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਵਿੱਚ ਕਹਿ ਸੀ।। ਰਾਸ਼ਟਰਪਤੀ ਵਜੋਂ ਏਸ਼ੀਆ ਦੀ ਆਪਣੀ ਪਹਿਲੀ ਯਾਤਰਾ ਦੇ ਹਿੱਸੇ ਵਜੋਂ, ਬਾਇਡਨ ਨੇ ਜਾਪਾਨ ਲਈ ਰਵਾਨਾ ਹੋਣ ਤੋਂ ਪਹਿਲਾਂ ਸੈਨਿਕਾਂ ਨਾਲ ਮੁਲਾਕਾਤ ਕੀਤੀ।

ਬਾਇਡਨ ਨੇ ਕਿਹਾ, “ਮੈਨੂੰ ਅਜੇ ਤੱਕ ਲਾਗ ਦੇ ਫੈਲਣ ਬਾਰੇ ਨਹੀਂ ਦੱਸਿਆ ਗਿਆ ਹੈ, ਪਰ ਇਹ ਉਹ ਚੀਜ਼ ਹੈ ਜਿਸ ਬਾਰੇ ਹਰ ਕਿਸੇ ਨੂੰ ਚਿੰਤਤ ਹੋਣਾ ਚਾਹੀਦਾ ਹੈ।” ਉਨ੍ਹਾਂ ਨੇ ਕਿਹਾ ਕਿ ਇਹ ਪਤਾ ਲਗਾਉਣ ਲਈ ਕੰਮ ਚੱਲ ਰਿਹਾ ਹੈ ਕਿ ਕਿਹੜੀ ਵੈਕਸੀਨ ਅਸਰਦਾਰ ਹੋ ਸਕਦੀ ਹੈ।

ਮੰਕੀਪਾਕਸ ਦੇ ਮਾਮਲੇ ਅਫ਼ਰੀਕਾ ਤੋਂ ਬਾਹਰ ਘੱਟ ਹੀ ਦੇਖੇ ਜਾਂਦੇ ਹਨ, ਪਰ ਸ਼ੁੱਕਰਵਾਰ ਤੱਕ, ਦੁਨੀਆ ਭਰ ਵਿੱਚ 80 ਕੇਸਾਂ ਦੀ ਪੁਸ਼ਟੀ ਕੀਤੀ ਗਈ ਸੀ। ਇਨ੍ਹਾਂ ਵਿੱਚੋਂ ਘੱਟੋ-ਘੱਟ ਦੋ ਮਾਮਲੇ ਅਮਰੀਕਾ ਵਿੱਚ ਸਾਹਮਣੇ ਆਏ ਹਨ।

ਹਾਲਾਂਕਿ ਇਹ ਬਿਮਾਰੀ ਚੇਚਕ ਵਰਗੀ ਹੈ, ਪਰ ਇਸਦੇ ਲੱਛਣ ਹਲਕੇ ਹਨ। ਮਰੀਜ਼ ਆਮ ਤੌਰ ‘ਤੇ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਿਨਾਂ ਦੋ ਤੋਂ ਚਾਰ ਹਫ਼ਤਿਆਂ ਵਿੱਚ ਠੀਕ ਹੋ ਜਾਂਦੇ ਹਨ, ਪਰ ਕਈ ਵਾਰ ਇਹ ਬਿਮਾਰੀ ਘਾਤਕ ਹੋ ਸਕਦੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਸੁਧਾਰ ਘਰ ਤੋਂ 600 ਤੋਂ ਵੱਧ ਕੈਦੀ ਫਰਾਰ, ਦੋ ਗੁੱਟਾਂ ਵਿਚਾਲੇ ਲੜਾਈ ਤੋਂ ਬਾਅਦ ਫੌਜ ਤੇ ਪੁਲਿਸ ਤਾਇਨਾਤ

ਕੋਲੰਬੋ- ਸ਼੍ਰੀਲੰਕਾ ਦੇ ਇੱਕ ਕੈਦੀ ਸੁਧਾਰ ਕੇਂਦਰ ਤੋਂ 600 ਤੋਂ ਵੱਧ ਕੈਦੀ ਫਰਾਰ ਹੋ ਗਏ। …

Leave a Reply

Your email address will not be published.