ਭਾਰਤੀ ਸਿੰਘ ਨੇ ਬੇਟੇ ਨਾਲ ਸ਼ੇਅਰ ਕੀਤੀ ਪਹਿਲੀ ਤਸਵੀਰ, ਕਿਹਾ- ਮੇਰੇ ਦਿਲ ਦੀ ਧੜਕਣ…

ਨਵੀਂ ਦਿੱਲੀ- ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਲਗਾਤਾਰ ਆਪਣੇ ਵਿਲੱਖਣ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਰਹੀ ਹੈ। ਉਨ੍ਹਾਂ ਦੇ ਬੋਲਣ ਦਾ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਹਾਲ ਹੀ ‘ਚ ਮਾਂ ਬਣੀ ਹੈ। ਇਸ ਤੋਂ ਬਾਅਦ ਵੀ ਉਹ ਆਪਣੀ ਵਰਕ ਲਾਈਫ ਅਤੇ ਹੋਮ ਲਾਈਫ ਨੂੰ ਚੰਗੀ ਤਰ੍ਹਾਂ ਸੰਭਾਲ ਰਹੀ ਹੈ। ਪਹਿਲੀ ਵਾਰ ਭਾਰਤੀ ਸਿੰਘ ਨੇ ਆਪਣੇ ਬੇਟੇ ਨਾਲ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਉਹ ਆਪਣੇ ਬੇਟੇ ਨੂੰ ਗਲੇ ਨਾਲ ਲੱਗਾ ਰਹੀ ਹੈ। ਭਾਰਤੀ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਭਾਰਤੀ ਸਿੰਘ ਨੇ ਹਾਲ ਹੀ ‘ਚ ਆਪਣੇ ਬੇਟੇ ਨਾਲ ਇੱਕ ਤਸਵੀਰ ਆਪਣੇ ਇੰਸਟਾ ਹੈਂਡਲ ‘ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਦੇਖਿਆ ਜਾ ਸਕਦਾ ਹੈ ਕਿ ਭਾਰਤੀ ਗੁਲਾਬੀ ਨਾਈਟ ਸੂਟ ‘ਚ ਨਜ਼ਰ ਆ ਰਹੀ ਹੈ। ਇਸ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਆਪਣੇ ਬੇਟੇ ਨੂੰ ਸੌਆਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਰਤੀ ਦੀ ਇਸ ਪੋਸਟ ‘ਤੇ ਫੈਨਜ਼ ਅਤੇ ਸੈਲੀਬ੍ਰਿਟੀਜ਼ ਕਮੈਂਟ ਕਰਦੇ ਨਹੀਂ ਥੱਕ ਰਹੇ ਹਨ। ਨੇਹਾ ਭਸੀਨ, ਗੌਹਰ ਖਾਨ, ਮਾਹੀ ਵਿਜ, ਕਰਨ ਗਰੋਵਰ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਤਸਵੀਰ ‘ਤੇ ਟਿੱਪਣੀ ਕੀਤੀ ਅਤੇ ਮਾਂ-ਬੇਟੇ ਨੂੰ ਵਧਾਈ ਦਿੱਤੀ।

ਤੁਹਾਨੂੰ ਦੱਸ ਦੇਈਏ ਕਿ ਭਾਰਤੀ ਸਿੰਘ ਦਾ ਬੇਟਾ ਅਜੇ ਕੁਝ ਦਿਨਾਂ ਦਾ ਹੈ। ਭਾਰਤੀ ਸਿੰਘ ਨੇ ਇਸਦੀ ਡਿਲੀਵਰੀ ਤੋਂ ਇੱਕ ਦਿਨ ਪਹਿਲਾਂ ਤੱਕ ਕੰਮ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਉਹ ਵਰਤਮਾਨ ਵਿੱਚ ਆਪਣੇ ਪਤੀ ਹਰਸ਼ ਲਿੰਬਾਚੀਆ ਦੇ ਨਾਲ ਇੱਕ ਰਿਐਲਿਟੀ ਸ਼ੋਅ ਹੋਸਟ ਕਰ ਰਹੀ ਹੈ ਅਤੇ ਭਾਰਤੀ ਅਜਿਹੇ ਸਮੇਂ ਵਿੱਚ ਵੀ ਕੰਮ ਕਰਕੇ ਕਈ ਔਰਤਾਂ ਨੂੰ ਪ੍ਰੇਰਿਤ ਕਰ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

karan aujla announces wedding date

ਕਰਨ ਔਜਲਾ ਨੇ ਕੀਤਾ ਵਿਆਹ ਦੀ ਤਰੀਕ ਦਾ ਐਲਾਨ, ਦੇਖੋ ਤਸਵੀਰਾਂ

ਨਿਊਜ਼ ਡੈਸਕ: ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਜਲਦ ਹੀ ਆਪਣੀ ਮੰਗੇਤਰ ਪਲਕ ਨਾਲ ਵਿਆਹ ਕਰਵਾਉਣ …

Leave a Reply

Your email address will not be published.