41 ਸਾਲ ਦੀ ਉਮਰ ‘ਚ ਕਿਮ ਨੇ ਕਰਵਾਇਆ ਦਰਦਨਾਕ ਇਲਾਜ

ਨਿਊਜ਼ ਡੈਸਕ: ਹਾਲੀਵੁੱਡ ਸਟਾਰ ਕਿਮ ਕਾਰਦਾਸ਼ੀਅਨ ਹਮੇਸ਼ਾ ਹੀ ਆਪਣੇ ਹੌਟ ਅਤੇ ਗਲੈਮਰਸ ਲੁੱਕ ਲਈ ਮਸ਼ਹੂਰ ਰਹੀ ਹੈ। ਉਨ੍ਹਾਂ ਦੀ ਫਿਟਨੈੱਸ ਕਰੋੜਾਂ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਭਿਨੇਤਰੀ ਆਪਣੇ ਸਰੀਰ ਨੂੰ ਸਲਿਮ ਰੱਖਣ ਲਈ ਵੱਖ-ਵੱਖ ਤਰੀਕੇ ਅਪਣਾਉਂਦੀ ਹੈ। ਇਸ ਦੇ ਨਾਲ ਹੀ ਹਾਲ ਹੀ ‘ਚ ਕਿਮ ਨੇ ਆਪਣੀ ਫਿਟਨੈੱਸ ਨੂੰ ਲੈ ਕੇ ਹੈਰਾਨੀਜਨਕ ਖੁਲਾਸਾ ਕੀਤਾ ਹੈ।

ਕਿਮ ਕਾਰਦਾਸ਼ੀਅਨ ਦਾ ਮੰਨਣਾ ਹੈ ਕਿ ਸੁੰਦਰਤਾ ਹਾਸਲ ਕਰਨ ਦੀ ਕੋਈ ਸੀਮਾ ਨਹੀਂ ਹੁੰਦੀ। ਕਿਮ ਖੂਬਸੂਰਤੀ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ।  ਦੱਸ ਦੇਈਏ ਕਿ ਹੁਣ ਤੱਕ ਕਿਮ ਫਿਗਰ ਨੂੰ ਸਹੀ ਰੱਖਣ ਲਈ ਕਈ ਨਵੇਂ ਤਰੀਕੇ ਅਪਣਾ ਚੁੱਕੀ ਹੈ। ਇਕ ਵਾਰ ਫਿਰ ਉਹ ਇਸ ਲਈ ਸਰਜਰੀ ਕਰਵਾ ਚੁੱਕੀ ਹੈ। ਇਸ ਦੀ ਜਾਣਕਾਰੀ ਖੁਦ ਕਿਮ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ।

ਕਿਮ  ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ ‘ਤੇ ਇਕ ਤਸਵੀਰ ਸ਼ੇਅਰ ਕੀਤੀ ਅਤੇ ਲਿਖਿਆ- ‘ਇਹ ਮੇਰੇ ਲਈ ਗੇਮ ਚੇਂਜਰ ਹੈ। ਮੈਂ ਆਪਣੇ ਪੇਟ ‘ਤੇ ‘ਮੋਰਫਿਅਸ ਲੇਜ਼ਰ ਟ੍ਰੀਟਮੈਂਟ’ ਕਰਵਾਇਆ ਹੈ ਤਾਂ ਜੋ ਮੇਰੇ ਪੇਟ ਦੀ ਚਮੜੀ ਟਾਈਟ ਹੋ ਜਾਵੇ। ਉਸਨੇ ਕਿਹਾ ਕਿ ਇਹ ਉਸਦਾ ਮਨਪਸੰਦ ਲੇਜ਼ਰ ਇਲਾਜ ਹੈ। ਹਾਂ, ਇਹ ਬਹੁਤ ਦਰਦਨਾਕ ਹੈ।ਇਸ ਤੋਂ ਸਾਬਤ ਹੁੰਦਾ ਹੈ ਕਿ ਕਿਮ ਖੂਬਸੂਰਤ ਅਤੇ ਫਿੱਟ ਦਿਖਣ ਲਈ ਕੁਝ ਵੀ ਕਰ ਸਕਦੀ ਹੈ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਆਖਿਰ ਕਿਸ ਸਵਾਲ ਦਾ ਜਵਾਬ ਦੇਣ ਨਾਲੋਂ ਰਿਸ਼ੀ ਸੁਨਕ ਨੂੰ ਹਾਰ ਵੀ ਸਵੀਕਾਰ?

ਲੰਦਨ: ਬਰਤਾਨੀਆ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਰਿਸ਼ੀ ਸੁਨਕ ਨੇ ਕਿਹਾ ਹੈ ਕਿ ਉਹ …

Leave a Reply

Your email address will not be published.