ਇਟਲੀ ‘ਚ ਐਲਪਾਈਨ ਗਲੇਸ਼ੀਅਰ ਦਾ ਵੱਡਾ ਹਿੱਸਾ ਟੁੱਟਿਆ, 6 ਲੋਕਾਂ ਦੀ ਮੌਤ, 18 ਲੋਕ ਬਰਫ ਅਤੇ ਚੱਟਾਨਾਂ ਦੇ ਮਲਬੇ ਵਿਚਕਾਰ ਫਸੇ

ਰੋਮ- ਇਟਲੀ ਵਿੱਚ ਐਲਪਾਈਨ ਗਲੇਸ਼ੀਅਰ ਦਾ ਵੱਡਾ ਹਿੱਸਾ ਢਹਿ ਕੇ ਡਿੱਗ ਗਿਆ ਹੈ। ਇਸ ਦੀ ਲਪੇਟ ‘ਚ ਆਉਣ ਨਾਲ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ। 8 ਲੋਕ ਜ਼ਖਮੀ ਹੋ ਗਏ। ਇਟਲੀ ਦੇ ਸਰਕਾਰੀ ਟੈਲੀਵਿਜ਼ਨ ਚੈਨਲ ਮੁਤਾਬਕ 18 ਲੋਕ ਬਰਫ਼ ਅਤੇ ਚੱਟਾਨਾਂ ਦੇ ਮਲਬੇ ਹੇਠ ਦੱਬੇ ਹੋਏ ਹਨ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।

ਨੈਸ਼ਨਲ ਅਲਪਾਈਨ ਐਂਡ ਕੇਵ ਰੈਸਕਿਊ ਕੋਰ ਦੀ ਅਧਿਕਾਰੀ ਮਿਸ਼ੇਲਾ ਕੈਨੋਵਾ ਨੇ ਕਿਹਾ- ਸੂਚਨਾ ਮਿਲਦੇ ਹੀ ਲੋਕਾਂ ਨੂੰ ਬਚਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ। ਜ਼ਖ਼ਮੀਆਂ ਵਿੱਚੋਂ ਦੋ ਨੂੰ ਬੇਲੂਨੋ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ। ਇਸ ਦੇ ਨਾਲ ਹੀ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਨੂੰ ਟ੍ਰੇਵਿਸੋ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। 5 ਲੋਕਾਂ ਨੂੰ ਟ੍ਰੇਂਟੋ ਦੇ ਹਸਪਤਾਲ ਲਿਜਾਇਆ ਗਿਆ ਹੈ।

ਅਲਪਾਈਨ ਬਚਾਅ ਸੇਵਾ ਦੇ ਬੁਲਾਰੇ ਵਾਲਟਰ ਮਿਲਾਨ ਨੇ ਕਿਹਾ ਕਿ ਪੁੰਤਾ ਰੌਕਾ ਨੇੜੇ ਇਤਾਲਵੀ ਡੋਲੋਮਾਈਟਸ ਵਿੱਚ ਸਭ ਤੋਂ ਉੱਚੇ ਪਹਾੜ ਮਾਰਮੋਲਾਡਾ ‘ਤੇ ਇੱਕ ਗਲੇਸ਼ੀਅਰ ਡਿੱਗ ਗਿਆ। ਮਾਰਮੋਲਾਡਾ ਦੀ ਉਚਾਈ ਲਗਭਗ 11,000 ਫੁੱਟ ਹੈ। ਮਾਰਮੋਲਾਡਾ ਪੀਕ ਇਲਾਕੇ ‘ਚ ਚੱਲ ਰਹੇ ਬਚਾਅ ਕਾਰਜ ‘ਚ 5 ਹੈਲੀਕਾਪਟਰਾਂ ਅਤੇ ਸੁੰਘਣ ਵਾਲੇ ਕੁੱਤਿਆਂ ਦੀ ਮਦਦ ਲਈ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਗਲੇਸ਼ੀਅਰ ਦਾ ਵੱਡਾ ਹਿੱਸਾ ਕਿਸ ਕਾਰਨ ਟੁੱਟ ਗਿਆ। ਉਨ੍ਹਾਂ ਨੇ ਕਿਹਾ ਕਿ ਇਟਲੀ ਜੂਨ ਮਹੀਨੇ ਤੋਂ ਭਿਆਨਕ ਗਰਮੀ ਦਾ ਸਾਹਮਣਾ ਕਰ ਰਿਹਾ ਹੈ। ਗਰਮੀ ਵੀ ਗਲੇਸ਼ੀਅਰਾਂ ਦੇ ਟੁੱਟਣ ਦਾ ਕਾਰਨ ਹੋ ਸਕਦੀ ਹੈ।

ਗਲੋਬਲ ਵਾਰਮਿੰਗ ਕਾਰਨ ਦੁਨੀਆ ਭਰ ਦੇ ਗਲੇਸ਼ੀਅਰ ਪਿਘਲ ਰਹੇ ਹਨ। ਇਸ ਨੂੰ ਰੋਕਣ ਲਈ, ਇਤਾਲਵੀ ਵਿਗਿਆਨੀਆਂ ਨੇ ਇਸਦੀ ਸੁਰੱਖਿਆ ਲਈ ਐਲਪਾਈਨ ਪਹਾੜਾਂ ‘ਤੇ ਇੱਕ ਗਲੇਸ਼ੀਅਰ ‘ਤੇ ਸੂਰਜ ਦੀ ਰੌਸ਼ਨੀ ਪ੍ਰਤੀਬਿੰਬਤ ਕਰਨ ਵਾਲੀ ਤਰਪਾਲ ਵਿਛਾ ਦਿੱਤੀ। ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਇਟਲੀ ਦੀ ਸਰਕਾਰ ਨੇ ਕੈਰੋਸੇਲੋ ਟੋਨਾਲੇ ਨਾਂ ਦੀ ਕੰਪਨੀ ਨੂੰ ਜ਼ਿੰਮੇਵਾਰੀ ਸੌਂਪੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਪਾਕਿ ਨੇਵੀ ਨੇ ਗਵਾਦਰ ਨੇੜੇ ਡੁੱਬ ਰਹੇ ਭਾਰਤੀ ਜਹਾਜ਼ ‘ਚੋਂ 9 ਭਾਰਤੀਆਂ ਨੂੰ ਬਚਾਇਆ, 1 ਦੀ ਲਾਸ਼ ਬਰਾਮਦ

ਕਰਾਚੀ: ਪਾਕਿਸਤਾਨੀ ਜਲ ਸੈਨਾ ਨੇ ਗਵਾਦਰ ਦੇ ਕੋਲ ਡੁੱਬ ਰਹੇ ਭਾਰਤੀ ਜਹਾਜ਼ ਜਮਨਾ ਸਾਗਰ ਵਿੱਚੋਂ …

Leave a Reply

Your email address will not be published.