74 ਸਾਲਾ ਅਰਨੋਲਡ ਨੇ ਦੱਸਿਆ ਆਪਣੀ ਦਮਦਾਰ ਬਾਡੀ ਦਾ ਰਾਜ਼, ਪੜ੍ਹੋ ਸੀਕਰੇਟ ਡਾਈਟ

Arnold Reveals His Secret diet  ਨਿਊਜ਼ ਡੈਸਕ: ਮਸ਼ਹੂਰ ਹਾਲੀਵੁੱਡ ਅਦਾਕਾਰ ਅਤੇ ਕੈਲੀਫੋਰਨੀਆ ਦੇ ਸਾਬਕਾ ਗਵਰਨਰ ਅਰਨੋਲਡ (Arnold) ਦੁਨੀਆ ਦੇ ਸਭ ਤੋਂ ਮਸ਼ਹੂਰ ਬਾਡੀ ਬਿਲਡਰਾਂ ‘ਚੋਂ ਇੱਕ ਹਨ। ਉਨ੍ਹਾਂ ਨੇ 7 ਵਾਰ ਦੁਨੀਆ ਦਾ ਸਭ ਤੋਂ ਵੱਡਾ ਬਾਡੀ ਬਿਲਡਿੰਗ ਖਿਤਾਬ ‘ਮਿਸਟਰ ਓਲੰਪੀਆ’ ਜਿੱਤਿਆ।

74 ਸਾਲਾ ਅਰਨੋਲਡ ਦੀ ਫਿਟਨੈੱਸ 74 ਸਾਲ ਦੀ ਉਮਰ ਵਿੱਚ ਵੀ ਲਾਜਵਾਬ ਹੈ। ਉਹ ਹਰ ਰੋਜ਼ ਕਸਰਤ ਕਰਦੇ ਹਨ। ਅਰਨੋਲਡ ਨੇ ਇੱਕ ਖਾਸ ਗੱਲਬਾਤ ਦੌਰਾਨ ਦੱਸਿਆ ਕਿ ਉਹ ਟਕੀਲਾ ਜਾਂ ਆਸਟ੍ਰੀਅਨ ਸਪਿਰਿਟ ‘ਚ ਪ੍ਰੋਟੀਨ ਪਾਊਡਰ ਮਿਲਾ ਕ ਪੀਂਦੇ ਹਨ।

ਸ਼ਰਾਬ ‘ਚ ਮਿਲਾ ਕੇ ਕਿਉਂ ਪੀਂਦੇ ਹਨ ਪ੍ਰੋਟੀਨ ਤੇ ਕੀ ਹੁੰਦਾ ਹੈ ਫਾਇਦਾ?

ਅਰਨੋਲਡ ਨੇ ਦੱਸਿਆ ਕਿ ਉਹ ਅਲਕੋਹਲ ਦੇ ਨਾਲ ਪ੍ਰੋਟੀਨ ਸ਼ੇਕ ਪੀਂਦੇ ਹਨ। ਉਹ ਆਮ ਤੌਰ ‘ਤੇ ਸ਼ਰਾਬ ਦੇ ਤੌਰ ‘ਤੇ ਟਕੀਲਾ ਜਾਂ ਆਸਟ੍ਰੀਅਨ ਸਪਿਰਿਟ ਮਿਲਾਉਂਦੇ ਹਨ। ਅਲਕੋਹਲ ‘ਚ ਪ੍ਰੋਟੀਨ ਪਾਊਡਰ ਮਿਲਾ ਕੇ ਪੀਣ ਦਾ ਕਾਰਨ ਦੱਸਦੇ ਹੋਏ ਅਰਨੋਲਡ ਨੇ ਕਿਹਾ ਕਿ ਅਜਿਹਾ ਕਰਨ ਨਾਲ ਪ੍ਰੋਟੀਨ ਉਨ੍ਹਾਂ ਦੇ ਖੂਨ ‘ਚ ਤੇਜ਼ੀ ਨਾਲ ਪਹੁੰਚਦਾ ਹੈ। ਇਸ ਦੇ ਨਾਲ ਹੀ ਉਹ ਇਸ ‘ਚ ਬਦਾਮ ਦਾ ਦੁੱਧ, ਚੈਰੀ ਦਾ ਜੂਸ, ਕੇਲਾ, ਪ੍ਰੋਟੀਨ ਪਾਊਡਰ, ਅੰਡੇ ਵੀ ਮਿਲਾਉਂਦੇ ਹਨ, ਜਿਸ ਨਾਲ ਸ਼ੇਕ ਦਾ ਸਵਾਦ ਚੰਗਾ ਹੋ ਜਾਂਦਾ ਹੈ।

ਕੀ ਕਹਿੰਦੀ ਹੈ ਰਿਸਰਚ?

ਰਿਸਰਚ ਮੁਤਾਬਕ ਵੇਅ ਪ੍ਰੋਟੀਨ ਨੂੰ ਅਲਕੋਹਲ ‘ਚ ਪਾ ਕੇ ਪੀਣ ਨਾਲ ਪ੍ਰੋਟੀਨ ਦੇ ਫਾਇਦੇ ਘੱਟ ਜਾਂਦੇ ਹਨ। ਇਸ ਦੇ ਨਾਲ ਹੀ ਮਾਸਪੇਸ਼ੀਆਂ ਦਾ ਵਿਕਾਸ ਵੀ ਘੱਟ ਜਾਂਦਾ ਹੈ। ਅਲਕੋਹਲ ਦਾ ਸੇਵਨ ਕਰਨ ਤੋਂ ਡੇਢ ਤੋਂ ਦੋ ਘੰਟੇ ਪਹਿਲਾਂ ਸਿਰਫ ਕੈਸੀਨ ਪ੍ਰੋਟੀਨ ਦਾ ਸੇਵਨ ਕੀਤਾ ਜਾ ਸਕਦਾ ਹੈ।

74 ਸਾਲਾ ਅਰਨੋਲਡ ਨੇ ਦੱਸਿਆ ਉਨ੍ਹਾਂ ਨੇ ਬਹੁਤ ਘੱਟ ਉਮਰ ‘ਚ ਹੀ ਬਾਡੀ ਬਿਲਡਿੰਗ ਸ਼ੁਰੂ ਕਰ ਦਿੱਤੀ ਸੀ। ਉਹ ਹਰ ਰੋਜ਼ ਕਸਰਤ ਕਰਦੇ ਸਨ। 1960 ਦੇ ਦਹਾਕੇ ਵਿੱਚ, ਜਦੋਂ ਅਰਨੋਲਡ 15 ਸਾਲ ਦੇ ਸੀ, ਉਨ੍ਹਾਂ ਦੇ ਪਰਿਵਾਰ ਨੇ ਇੱਕ ਮਿਕਸਰ ਖਰੀਦਿਆ ਜਿਸ ‘ਚ ਉਨ੍ਹਾਂ ਨਾ ਆਪ ਹੀ ਪ੍ਰੋਟੀਨ ਸ਼ੇਕ ਬਣਾਉਣੇ ਸ਼ੁਰੂ ਕਰ ਦਿੱਤੇ ਸਨ। ਉਹ ਪ੍ਰੋਟੀਨ ਸ਼ੇਕ ਬਣਾਉਣ ਲਈ ਖਮੀਰ, ਸਕਿਮਡ ਮਿਲਕ ਪਾਊਡਰ ਅਤੇ ਸ਼ਹਿਦ ਦੀ ਵਰਤੋਂ ਵੀ ਕਰਦੇ ਸਨ ਤੇ ਉਸ ਦਾ ਸਵਾਦ ਵੀ ਬਹੁਤ ਖਰਾਬ ਹੁੰਦਾ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਪੁਲਿਸ ਨੇ ਸਿੰਗਰ ਨੂੰ ਕੀਤਾ ਗ੍ਰਿਫਤਾਰ, ‘ਨਸ਼ੇ’ ਦੀ ਖੇਪ ਦੇਖ ਪੁਲਿਸ ਵੀ ਹੈਰਾਨ

ਨਿਊਜ਼ ਡੈਸਕ: ਦਿੱਲੀ ਪੁਲਿਸ ਦੇ ਨਾਰਕੋਟਿਕਸ ਸੈੱਲ ਨੇ ਭੋਜਪੁਰੀ ਗਾਇਕ ਵਿਨੈ ਸ਼ਰਮਾ ਨੂੰ 21 ਕਿਲੋ …

Leave a Reply

Your email address will not be published.