ਕੈਨੇਡਾ ਦੇ ਐਡਮਿੰਟਨ ‘ਚ ਪੰਜਾਬੀ ਦਾ ਕਤਲ, ਦੂਜਾ ਸ਼ੱਕੀ ਗ੍ਰਿਫਤਾਰ

Prabhjot Kaur
2 Min Read

ਐਡਮਿੰਟਨ: ਕੈਨੇਡਾ ਦੇ ਅਡਮਿੰਟਨ ਸ਼ਹਿਰ ‘ਚ ਪੰਜਾਬੀ ਪਿਤਾ ਦੇ ਕਤਲ ਅਤੇ 21 ਸਾਲਾ ਧੀ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰਨ ਦੇ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਇੱਕ ਹੋਰ ਗ੍ਰਿਫ਼ਤਾਰੀ ਕੀਤੀ ਹੈ। ਐਡਮਿੰਟਨ ਪੁਲਿਸ ਨੇ ਦੱਸਿਆ ਕਿ 28 ਸਾਲ ਦੇ ਡੱਕਵਾਨ ਰੋਸ਼ਨ ਹਾਵਰਡ ਲੀ (Daqwan Roshayne Howard Lee) ਵਿਰੁੱਧ ਪਹਿਲ ਦਰਜੇ ਦਾ ਕਤਲ ਹੋਣ ਦੇ ਤਿੰਨ ਦੇਸ਼ ਆਇਦ ਕੀਤੇ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰਾਂ ਦਾ ਮਕਸਦ ਕਿਸੇ ਹੋਰ ਨੂੰ ਨਿਸ਼ਾਨਾ ਬਣਾਉਣਾ ਸੀ ਪਰ ਪਛਾਣ ਵਿੱਚ ਕੋਤਾਹੀ ਦਾ ਨਤੀਜਾ ਬਰਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਭੁਗਤਣਾ ਪਿਆ।

ਉੱਥੇ ਹੀ ਦੂਜੇ ਪਾਸੇ ਬਰਿੰਦਰ ਸਿੰਘ ਦੀ ਪਤਨੀ ਜਸਜੀਤ ਕੌਰ ਦੀਆਂ ਅੱਖਾਂ ਵਿਚ ਹੰਝੂ ਰੋਕਿਆਂ ਨਹੀਂ ਰੁਕਦੇ। ਇਹ ਪਰਿਵਾਰ ਸੁਨਹਿਰੇ ਭਵਿਖ ਦੀ ਭਾਲ ਵਿਚ 2019 ‘ਚ ਪੰਜਾਬ ਤੋਂ ਕੈਨੇਡਾ ਆਇਆ ਸੀ। ਕੁਝ ਸਮਾਂ ਬੀਸੀ ਵਿਚ ਰਹਿਣ ਮਗਰੋਂ ਪਰਿਵਾਰ ਨੇ ਐਲਬਰਟਾ ਦੇ ਐਡਮਿੰਟਨ ਸ਼ਹਿਰ ਵਿੱਚ ਵਸਣ ਦਾ ਫੈਸਲਾ ਲਿਆ ਪਰ ਹੁਣ ਪਰਿਵਾਰ ਦਾ ਮੁਖੀ ਸਦਾ ਲਈ ਵਿਛੜ ਚੁੱਕਾ ਹੈ। ਜਸਜੀਤ ਕੌਰ ਨੂੰ ਉਹ ਕਾਲੀ ਰਾਤ ਅੱਜ ਵੀ ਯਾਦ ਹੈ ਜਦੋਂ ਹਮਲਾਵਰ ਦਰਵਾਜ਼ਾ ਤੋੜ ਕੇ ਘਰ ਅੰਦਰ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪਰਿਵਾਰ ਉਸ ਵੇਲੇ ਸੋ ਰਿਹਾ ਸੀ ਨੀਂਦ ਵਿਚ ਸੀ ਪਰ ਅਚਾਨਕ ਗੋਲੀਆਂ ਦੀ ਆਵਾਜ਼ ਸੁਣ ਕੇ ਸਭ ਘਬਰਾਅ ਗਏ।

ਗੋਲੀਆਂ ਚੱਲਣੀਆਂ ਬੰਦ ਹੋਈਆਂ ਤਾਂ ਬਰਿੰਦਰ ਸਿੰਘ ਅਤੇ ਉਨ੍ਹਾਂ ਦੀ ਵੱਡੀ ਬੇਟੀ ਖੂਨ ਨਾਲ ਲਥਪਥ ਨਜ਼ਰ ਆਏ। ਜਸਜੀਤ ਕੌਰ ਨੇ ਐਮਰਜੈਂਸੀ ਨੰਬਰ ‘ਤੇ ਕਾਲ ਕੀਤੀ ਅਤੇ ਬਰਿੰਦਰ ਸਿੰਘ ਤੇ ਉਨ੍ਹਾਂ ਦੀ ਧੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾਲ ਝੱਲਦਿਆਂ ਬਰਿੰਦਰ ਸਿੰਘ ਨੇ ਦਮ ਤੋੜ ਦਿੱਤਾ। ਧੀ ਨੂੰ ਕੁਝ ਦਿਨਾਂ ਦੇ ਇਲਾਜ ਤੋਂ ਬਾਅਦ ਛੁੱਟੀ ਮਿਲ ਗਈ ਅਤੇ ਹੁਣ ਵੱਡਾ ਸਵਾਲ ਭਵਿੱਖ ਦਾ ਸੀ। ਜਸਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਅੱਜ ਵੀ ਸੰਘਰਸ਼ ਕਰ ਰਿਹਾ ਹੈ। ਪਰਿਵਾਰ ਦਾ ਮੁਖੀ ਦੁਨੀਆਂ ਵਿੱਚ ਨਹੀਂ ਰਿਹਾ ਅਤੇ ਉਸ ਨੂੰ ਕੈਨੇਡਾ ਆਉਣਾ ਮਹਿੰਗਾ ਪੈ ਗਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀਤੀ 22 ਮਾਰਚ ਨੂੰ 31 ਸਾਲ ਦੇ ਟੇਵਨ ਔਰ ਨੇ ਹੈਮਿਲਟਨ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ ਜਿਸ ਵਿਰੁੱਧ ਪਹਿਲੇ ਦਰਜੇ ਦੇ ਕਤਲ ਸਣੇ ਤਿੰਨ ਦੋਸ਼ ਆਇਦ ਕੀਤੇ ਗਏ।

Share this Article
Leave a comment