ਅਮਰੀਕੀ ਬਾਸਕਟਬਾਲ ਸਟਾਰ ਗ੍ਰਿਨਰ ਨੂੰ ਰੂਸ ‘ਚ 9 ਸਾਲ ਦੀ ਸਜ਼ਾ, ਅਮਰੀਕੀ ਰਾਸ਼ਟਰਪਤੀ ਨੇ ਕਹੀ ਇਹ ਗੱਲ

ਨਿਊਜ਼ ਡੈਸਕ: ਰੂਸ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਅਮਰੀਕੀ ਬਾਸਕਟਬਾਲ ਸਟਾਰ ਬ੍ਰਿਟਨੀ ਗ੍ਰੀਨਰ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿਚ ਨੌਂ ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵੀ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਦਿੱਤੀ ਗਈ ਸਜ਼ਾ ਨੂੰ ਇਕਪਾਸੜ ਅਤੇ ਅਸਵੀਕਾਰਨਯੋਗ ਦੱਸਿਆ ਹੈ। ਰੂਸੀ ਅਦਾਲਤ ਮੁਤਾਬਕ ਅਦਾਲਤ ਨੇ ਦੋਸ਼ੀ ਨੂੰ ਪਾਬੰਦੀਸ਼ੁਦਾ ਡਰੱਗ ਰੱਖਣ ਦਾ ਦੋਸ਼ੀ ਪਾਇਆ ਹੈ। ਰੂਸੀ ਜੱਜ ਅੰਨਾ ਸੋਟਨੀਕੋਵਾ ਨੇ ਮਾਸਕੋ ਦੇ ਖਿਮਕੀ ਸ਼ਹਿਰ ‘ਚ 31 ਸਾਲਾ ਗ੍ਰਿਨਰ ਨੂੰ ਨੌਂ ਸਾਲ ਦੀ ਕੈਦ ਅਤੇ 10 ਲੱਖ ਰੂਬਲ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

ਜਦੋਂ ਗ੍ਰੀਨਰ ਨੂੰ ਹਥਕੜੀ ਵਿੱਚ ਅਦਾਲਤ ਤੋਂ ਬਾਹਰ ਲਿਜਾਇਆ ਜਾ ਰਿਹਾ ਸੀ ਤਾਂ ਉਸ ਨੇ ਮੌਜੂਦ ਮੀਡੀਆ ਨੂੰ ਕਿਹਾ, ‘ਮੈਂ ਆਪਣੇ ਪਰਿਵਾਰ ਨੂੰ ਪਿਆਰ ਕਰਦੀ ਹਾਂ।’ ਗ੍ਰਿਨਰ ਦੋ ਵਾਰ ਦਾ ਓਲੰਪਿਕ ਸੋਨ ਤਮਗਾ ਜੇਤੂ ਹੈ। ਮਹਿਲਾ ਰਾਸ਼ਟਰੀ ਬਾਸਕਟਬਾਲ ਸੰਘ (ਡਬਲਯੂ.ਐਨ.ਬੀ.ਏ.) ਦੀ ਸਟਾਰ ਗ੍ਰੀਨਰ ਨੂੰ ਲਗਭਗ ਛੇ ਮਹੀਨੇ ਪਹਿਲਾਂ ਫਰਵਰੀ ਦੇ ਅੱਧ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹ ਇੱਕ ਖੇਡ ਸਮਾਗਮ ਵਿੱਚ ਹਿੱਸਾ ਲੈਣ ਲਈ ਰੂਸ ਗਈ ਸੀ।ਗ੍ਰੀਨਰ ਨੇ ਮੁਕੱਦਮੇ ਦੌਰਾਨ ਮੰਨਿਆ ਕਿ ਉਹ ਗਲਤੀ ਨਾਲ ਆਪਣੇ ਬੈਗ ਵਿੱਚ ਹੈਸ਼ੀਸ਼ ਤੇਲ ਵਾਲਾ ਵੈਪ ਕਾਰਟੀਲੇਜ ਲੈਕੇ ਆਈ ਸੀ। 

ਗ੍ਰੀਨਰ ਦੇ ਖਿਲਾਫ ਫੈਸਲਾ ਉਸਦੀ ਰਿਹਾਈ ਦੀ ਪੇਸ਼ਕਸ਼ ‘ਤੇ ਵਿਚਾਰ ਕਰਨ ਤੋਂ ਬਾਅਦ ਹੋ ਸਕਦਾ ਹੈ ਜਿਸ ਨਾਲ ਅਮਰੀਕਾ ਅਤੇ ਰੂਸ ਵਿਚਕਾਰ ਕੈਦੀਆਂ ਦੀ ਅਦਲਾ-ਬਦਲੀ ਹੋ ਸਕਦੀ ਹੈ। ਇਸ ਤਹਿਤ ਅਮਰੀਕਾ ਵਿੱਚ ਸਜ਼ਾ ਕੱਟ ਰਹੇ ਹਥਿਆਰਾਂ ਦੇ ਇੱਕ ਮਸ਼ਹੂਰ ਰੂਸੀ ਤਸਕਰ ਨੂੰ ਗ੍ਰੀਨਰ ਦੇ ਬਦਲੇ ਰਿਹਾਅ ਕਰਨ ਦਾ ਪ੍ਰਸਤਾਵ ਰੱਖਿਆ ਜਾ ਰਿਹਾ ਸੀ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਪਾਕਿਸਤਾਨ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਜੱਦੀ ਹਵੇਲੀ ਦਾ ਇੱਕ ਹਿੱਸਾ ਹੋਇਆ ਢਹਿ-ਢੇਰੀ

ਗੁਜਰਾਂਵਾਲਾ: ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਾਕਿਸਤਾਨ ਸਥਿਤ ਜੱਦੀ ਹਵੇਲੀ ਦਾ ਵੱਡਾ ਹਿੱਸਾ ਸ਼ੁੱਕਰਵਾਰ ਨੂੰ …

Leave a Reply

Your email address will not be published.