ਯੂਕਰੇਨ ਨੂੰ 40 ਬਿਲੀਅਨ ਡਾਲਰ ਦੀ ਮਦਦ ਦੇਵੇਗਾ ਅਮਰੀਕਾ, ਰਾਸ਼ਟਰਪਤੀ ਜੋਅ ਬਾਇਡਨ ਨੇ ਬਿੱਲ ‘ਤੇ ਕੀਤੇ ਦਸਤਖਤ

ਵਾਸ਼ਿੰਗਟਨ- ਰੂਸ ਦੇ ਹਮਲੇ ਦਾ ਸਾਹਮਣਾ ਕਰ ਰਹੇ ਯੂਕਰੇਨ ਵੱਲ ਅਮਰੀਕਾ ਨੇ ਮਦਦ ਦਾ ਹੱਥ ਵਧਾਇਆ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਯੂਕਰੇਨ ਨੂੰ 40 ਅਰਬ ਡਾਲਰ (ਕਰੀਬ 3112 ਅਰਬ 74 ਕਰੋੜ 40 ਲੱਖ ਰੁਪਏ) ਦੀ ਮਦਦ ਕਰਨ ਦੇ ਬਿੱਲ ‘ਤੇ ਦਸਤਖਤ ਕੀਤੇ ਹਨ। ਇਸ ਵਿੱਚੋਂ ਅੱਧੀ ਰਕਮ ਯੂਕਰੇਨ ਦੀ ਫੌਜ ਲਈ ਹੈ।

ਇਸ ਤੋਂ ਪਹਿਲਾਂ ਯੁੱਧ ਦੌਰਾਨ ਅਮਰੀਕਾ ਕਈ ਵਾਰ ਯੂਕਰੇਨ ਨੂੰ ਵੱਡੇ ਪੱਧਰ ‘ਤੇ ਫੌਜੀ ਅਤੇ ਹੋਰ ਅਤੇ ਹੋਰ ਮਦਦ ਦੇ ਚੁੱਕਾ ਹੈ। ਇਸ ਕਾਨੂੰਨ ਨੂੰ ਅਮਰੀਕਾ ਕਾਂਗਰਸ ਨੇ ਦੋ-ਪੱਖੀ ਸਮਰਥਨ ਨਾਲ ਪਾਸ ਕੀਤਾ ਹੈ। ਇਹ ਸਹਾਇਤਾ ਯੁੱਧ ਦੇ ਸਬੰਧ ਵਿੱਚ ਯੂਕਰੇਨ ਪ੍ਰਤੀ ਅਮਰੀਕਾ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਵਿੱਤੀ ਸਹਾਇਤਾ ਦਾ ਉਦੇਸ਼ ਯੁੱਧ ਨਾਲ ਨਜਿੱਠਣ ਲਈ ਯੂਕਰੇਨ ਦਾ ਸਮਰਥਨ ਕਰਨਾ ਹੈ। ਦੱਸ ਦੇਈਏ ਕਿ ਅਮਰੀਕਾ ਇਸ ਤੋਂ ਪਹਿਲਾਂ 13.6 ਬਿਲਿਅਨ ਡਾਲਰ ਯੂਕਰੇਨ ਨੂੰ ਦੇ ਚੁੱਕਾ ਹੈ। ਨਵਾਂ ਕਾਨੂੰਨ ਰੂਸ ਦੀ ਤਰੱਕੀ ਨੂੰ ਰੋਕਣ ਲਈ ਵਰਤੇ ਜਾਣ ਵਾਲੇ ਉੱਨਤ ਹਥਿਆਰਾਂ ਲਈ 20 ਬਿਲੀਅਨ ਡਾਲਰ ਦੀ ਫੌਜੀ ਸਹਾਇਤਾ ਪ੍ਰਦਾਨ ਕਰੇਗਾ।

ਦੱਸ ਦੇਈਏ ਕਿ ਬਾਇਡਨ ਇਨ੍ਹੀਂ ਦਿਲੀਂ ਏਸ਼ੀਆ ਦੇ ਦੌਰੇ ‘ਤੇ ਹਨ। ਉਹ 24 ਮਈ ਨੂੰ ਜਾਪਾਨ ‘ਚ ਹੋਣ ਜਾ ਰਹੇ ਕਵਾਡ ਸਮਿਟ-2022 ‘ਚ ਵੀ ਸ਼ਿਰਕਤ ਕਰਨਗੇ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਸਿਓਲ ‘ਚ ਆਪਣੇ ਦੱਖਣੀ ਕੋਰੀਆਈ ਹਮਰੁਤਬਾ ਯੂਨ ਸੋਕ-ਯੂਲ ਨਾਲ ਵੀ ਮੁਲਾਕਾਤ ਕੀਤੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਸੁਧਾਰ ਘਰ ਤੋਂ 600 ਤੋਂ ਵੱਧ ਕੈਦੀ ਫਰਾਰ, ਦੋ ਗੁੱਟਾਂ ਵਿਚਾਲੇ ਲੜਾਈ ਤੋਂ ਬਾਅਦ ਫੌਜ ਤੇ ਪੁਲਿਸ ਤਾਇਨਾਤ

ਕੋਲੰਬੋ- ਸ਼੍ਰੀਲੰਕਾ ਦੇ ਇੱਕ ਕੈਦੀ ਸੁਧਾਰ ਕੇਂਦਰ ਤੋਂ 600 ਤੋਂ ਵੱਧ ਕੈਦੀ ਫਰਾਰ ਹੋ ਗਏ। …

Leave a Reply

Your email address will not be published.