ਕੇਜਰੀਵਾਲ ‘ਤੇ ਟਿੱਪਣੀ ਦਾ ਮਾਮਲਾ, ਕਾਂਗਰਸੀ ਆਗੂ ਨੇ ਦਾਇਰ FIR ਲਈ ਵਾਪਸ

ਨਵੀਂ ਦਿੱਲੀ: ਕਾਂਗਰਸੀ ਆਗੂ ਅਲਕਾ ਲਾਂਬਾ ਨੇ ਮੰਗਲਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਦਿੱਤੇ ਬਿਆਨ ਲਈ ਰੋਪੜ ਵਿੱਚ ਦਰਜ ਐਫਆਈਆਰ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਵਾਪਸ ਲੈ ਲਈ ਹੈ। ਲਾਂਬਾ ਨੇ ਕਿਹਾ ਕਿ ਉਹ ਬਿਹਤਰ ਤੱਥਾਂ ਨਾਲ ਨਵੀਂ ਪਟੀਸ਼ਨ ਦਾਇਰ ਕਰਨਾ ਚਾਹੁੰਦੀ ਹੈ। ਇਸ ਤੋਂ ਬਾਅਦ ਹਾਈ ਕੋਰਟ ਨੇ ਉਸ ਨੂੰ ਪਟੀਸ਼ਨ ਵਾਪਸ ਲੈਣ ਦੀ ਆਜ਼ਾਦੀ ਦਿੰਦਿਆਂ ਪਟੀਸ਼ਨ ਖਾਰਜ ਕਰ ਦਿੱਤੀ।

ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ਼ `ਭੜਕਾਊ ਬਿਆਨਾਂ` ਨੂੰ ਲੈ ਕੇ ਦਰਜ ਇੱਕ ਮਾਮਲੇ ਦੇ ਸਿਲਸਿਲੇ ਵਿੱਚ ਪੰਜਾਬ ਪੁਲਿਸ ਆਮ ਆਦਮੀ ਪਾਰਟੀ ਦੇ ਸਾਬਕਾ ਨੇਤਾ ਕੁਮਾਰ ਵਿਸ਼ਵਾਸ ਅਤੇ ਅਲਕਾ ਲਾਂਬਾ ਦੇ ਘਰ ਪਹੁੰਚੀ ਸੀ। ਦੋਵਾਂ ਆਗੂਆਂ ਨੂੰ 26 ਅਪ੍ਰੈਲ ਨੂੰ ਪੁੱਛਗਿੱਛ ਲਈ ਤਲਬ ਕੀਤਾ ਗਿਆ ਸੀ।ਇਸ ਤੋਂ ਬਾਅਦ ਰੋਪੜ ਦੇ ਸਦਰ ਥਾਣੇ ਵਿੱਚ 12 ਅਪ੍ਰੈਲ ਨੂੰ ਕੇਸ ਦਰਜ ਕੀਤਾ ਗਿਆ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਵਿਧਾਇਕ ਪਠਾਣਮਾਜਰਾ ’ਤੇ ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਗੈਰ ਦੂਜਾ ਵਿਆਹ ਕਰਵਾਉਣ ਤੇ ਕੁੱਟਮਾਰ ਦਾ ਦੋਸ਼

ਜ਼ੀਰਕਪੁਰ : ਆਮ ਆਦਮੀ ਪਾਰਟੀ ਦੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ’ਤੇ ਜ਼ੀਰਕਪੁਰ ਵਾਸੀ …

Leave a Reply

Your email address will not be published.