ਗਊਆਂ ਦੀ ਹੱਤਿਆ ਕਰਕੇ ਅੰਗਾਂ ਨੂੰ ਵਗਦੇ ਪਾਣੀ ‘ਚ ਸੁੱਟਿਆ, ਜਾਂਚ ‘ਚ ਜੁੱਟੀ ਪੁਲਿਸ

ਮਾਛੀਵਾੜਾ ਸਾਹਿਬ:ਮਾਛੀਵਾੜਾ ਤੋਂ ਝਾੜ ਸਾਹਿਬ ਜਾਂਦੀ ਸੜਕ ‘ਤੇ ਪੈਂਦੀ ਸਰਹਿੰਦ ਨਹਿਰ ਦੇ ਪਵਾਤ ਪੁਲ  ‘ਚ ਕਿਸੇ ਸ਼ਰਾਰਤੀਆਂ ਨੇ ਗਊਆਂ ਦੀ ਹੱਤਿਆ ਕਰਕੇ ਉਨ੍ਹਾਂ ਦੀਆਂ ਖੱਲਾ ਨੂੰ ਪਲਾਸਟਿਕ ਦੇ ਬੋਰਿਆਂ ‘ਚ ਭਰਕੇ ਸੁੱਟ ਦਿੱਤਾ। ਜਦੋਂ ਲੋਕਾਂ ਨੇ ਕਾਫੀ ਮਾਤਰਾ ਵਿੱਚ ਥੈਲੇ ਤੇ ਕੁਝ ਗਾਵਾਂ  ਦੇ ਅੰਗ ਪਾਣੀ ਵਿੱਚ ਤੈਰਦੇ ਹੋਏ ਵੇਖੇ ਤਾਂ ਸੰਬੰਧਤ ਮਾਛੀਵਾੜਾ ਪੁਲਿਸ ਥਾਣੇ ਵਿੱਚ ਤੁਰੰਤ ਸੂਚਨਾ ਦਿੱਤੀ।ਨਹਿਰ ਵਿੱਚ ਪਾਣੀ ਘੱਟ ਹੋਣ ਕਰਕੇ ਅੰਗ ਤੇ ਭਰੇ ਥੈਲੇ ਵਹਿ ਨਾ ਸਕੇ, ਜਿਸ ਕਰਕੇ ਇਹ ਸਾਰੀ ਘਟਨਾ ਸਾਹਮਣੇ ਆ ਗਈ।

ਸੂਚਨਾ ਮਿਲਦੇ ਹੀ ਸ਼ਿਵ ਸੈਨਾ ਆਗੂ ਰਮਨ ਵਢੇਰਾ ਅਤੇ ਸਮਾਜ ਸੇਵੀ ਨੀਰਜ ਸਿਹਾਲਾ ਵੀ ਆਪਣੇ ਸਾਥੀਆਂ ਸਮੇਤ ਘਟਨਾ ਵਾਲੀ ਥਾਂ ’ਤੇ ਪਹੁੰਚ ਗਏ। ਡੀ.ਐੱਸ.ਪੀ. ਸਮਰਾਲਾ ਹਰਵਿੰਦਰ ਸਿੰਘ ਖਹਿਰਾ ਤੋਂ ਇਲਾਵਾ ਥਾਣਾ ਮੁਖੀ ਵਿਜੇ ਕੁਮਰਾ ਵੀ ਸਥਿਤੀ ਜਾ ਜਾਇਜ਼ਾ ਲੈਣ ਆਏ। ਇਸ ਸੰਬੰਧੀ ਪੁਲਿਸ ਨੇ ਮੁੱਢਲੀ ਕਾਰਵਾਈ ਦਰਜ ਕਰਦਿਆਂ ਧਾਰਾ 295,5,8 ਤੇ ਗਊ ਹੱਤਿਆ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਬ੍ਰਿਟੇਨ ਨੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ 75 ਸਕਾਲਰਸ਼ਿਪਾਂ ਦੀ ਸ਼ੁਰੂਆਤ ਕੀਤੀ

ਲੰਡਨ- ਬਰਤਾਨੀਆ ਸਰਕਾਰ ਨੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਬ੍ਰਿਟੇਨ ਵਿੱਚ …

Leave a Reply

Your email address will not be published.