ਜੂਹੀ ਚਾਵਲਾ ਨੇ 5G ਨੈੱਟਵਰਕ ਖਿਲਾਫ ਹਾਈ ਕੋਰਟ ‘ਚ ਦਾਇਰ ਕੀਤੀ ਪਟੀਸ਼ਨ

TeamGlobalPunjab
1 Min Read

ਨਵੀਂ ਦਿੱਲੀ: ਮੋਬਾਇਲ ਨੈੱਟਵਰਕ ਸੇਵਾ 5ਜੀ ਨੂੰ ਲੈ ਕੇ ਭਾਰਤ ਵਿੱਚ ਲੰਬੇ ਸਮੇਂ ਤੋਂ ਚਰਚਾ ਹੋ ਰਹੀ ਹੈ। ਇਸ ‘ਚੋਂ ਨਿਕਲਣ ਵਾਲੀ ਰੇਡਿਏਸ਼ਨ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਖਬਰਾਂ ਆ ਰਹੀ ਹਨ। ਬਹੁਤ ਲੋਕਾਂ ਨੇ ਮੰਨਿਆ ਹੈ ਕਿ 5ਜੀ ਨੈਟਵਰਕ ‘ਚੋਂ ਨਿਕਲਣ ਵਾਲੀ ਰੇਡਿਏਸ਼ਨ ਕਾਫ਼ੀ ਖਤਰਨਾਕ ਹੈ। ਅਜਿਹੇ ‘ਚ ਬਾਲੀਵੁੱਡ ਫਿਲਮ ਅਦਾਕਾਰਾਂ ਜੂਹੀ ਚਾਵਲਾ ਨੇ ‘ਚ 5 ਜੀ ਵਾਇਰਲੈਸ ਨੈਟਵਰਕ ਸਥਾਪਿਤ ਕਰਨ ਦੇ ਖਿਲਾਫ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ।

ਜੂਹੀ ਚਾਵਲਾ ਨੇ ਪਟੀਸ਼ਨ ‘ਚ ਦਾਅਵਾ ਕੀਤਾ ਹੈ ਕਿ 5 ਜੀ ਵਾਇਰਲੈਸ ਨੈਟਵਰਕ ਨਾਲ ਲੋਕਾਂ ਤੋਂ ਇਲਾਵਾ ਜਾਨਵਰਾਂ, ਖੇਤੀ ਅਤੇ ਜੀਵਾਂ ‘ਤੇ ਰੇਡੀਏਸ਼ਨ ਦਾ ਪ੍ਰਭਾਵ ਪਵੇਗਾ। ਜਸਟਿਸ ਸੀ ਹਰੀ ਸ਼ੰਕਰ ਨੇ ਇਸ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ। ਉਨ੍ਹਾਂ ਨੇ ਇਸ ਮਾਮਲੇ ਨੂੰ ਇਕ ਹੋਰ ਬੈਂਚ ਅੱਗੇ ਤਬਾਦਲਾ ਕਰਦਿਆਂ ਅਗਲੀ ਸੁਣਵਾਈ ਲਈ 2 ਜੂਨ ਦੀ ਤਰੀਕ ਨਿਰਧਾਰਤ ਕੀਤੀ ਹੈ।

ਜੂਹੀ ਚਾਵਲਾ ਵੱਲੋਂ ਦਾਇਰ ਕੀਤੀ ਇਸ ਪਟੀਸ਼ਨ ਵਿੱਚ ਇਹ ਮੰਗ ਕੀਤੀ ਗਈ ਹੈ ਕਿ 5 ਜੀ ਟੈਕਨਾਲੋਜੀ ਨੂੰ ਲਾਗੂ ਕਰਨ ਤੋਂ ਪਹਿਲਾਂ ਇਸ ਨਾਲ ਸਬੰਧਤ ਹਰ ਤਰਾਂ ਦੇ ਅਧਿਐਨ ਨੂੰ ਧਿਆਨ ਨਾਲ ਵਿਚਾਰਿਆ ਜਾਣਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਹੀ ਭਾਰਤ ਵਿੱਚ ਇਸ ਤਕਨੀਕ ਨੂੰ ਲਾਗੂ ਕਰਨ ਦਾ ਵਿਚਾਰ ਹੋਣਾ ਚਾਹੀਦਾ ਹੈ।

Share this Article
Leave a comment