ਮੋਹਾਲੀ: ਮੋਹਾਲੀ ਵਿਖੇ ਮਸ਼ਹੂਰ ਪੰਜਾਬੀ ਗੀਤਕਾਰ ਜਾਨੀ ਦੀ ਕਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਕਾਰ ‘ਚ ਜਾਨੀ ਸਮੇਤ 2 ਹੋਰ ਵਿਅਕਤੀ ਵੀ ਸਨ। ਕਾਰ ‘ਚ ਸਵਾਰ ਸਾਰੇ ਹੀ ਸੁਰੱਖਿਅਤ ਹਨ। ਤੇਜ਼ ਰਫ਼ਤਾਰ ਹੋਣ ਦੇ ਕਾਰਨ ਕਾਰ ਨੇ ਕਈ ਪਲਟੀਆਂ ਖਾਦੀਆਂ ਸਨ। ਇਸ ਦੌਰਾਨ ਗੱਡੀ ਦਾ ਏਅਰਬੈਗ ਖੁੱਲ੍ਹ ਗਿਆ, ਜਿਸ ਕਾਰਨ ਜਾਨੀ ਤੋਂ ਇਲਾਵਾ ਕਾਰ ਵਿਚ ਸਵਾਰ ਦੋ ਸਾਥੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
