Home / ਮਨੋਰੰਜਨ / ਆਸ਼ਰਮ 3: ਜਲਦ ਦਰਸ਼ਨ ਦੇਣਗੇ ‘ਕਲਯੁਗ ਦੇ ਭਗਵਾਨ’, ਕੀ ਬਦਨਾਮ ਦਰਵਾਜੇ ਦਾ ਖੁਲ੍ਹੇਗਾ ਰਾਜ?

ਆਸ਼ਰਮ 3: ਜਲਦ ਦਰਸ਼ਨ ਦੇਣਗੇ ‘ਕਲਯੁਗ ਦੇ ਭਗਵਾਨ’, ਕੀ ਬਦਨਾਮ ਦਰਵਾਜੇ ਦਾ ਖੁਲ੍ਹੇਗਾ ਰਾਜ?

ਨਿਊਜ਼ ਡੈਸਕ: ਬੌਬੀ ਦਿਓਲ ਦੀ ਵੈੱਬ ਸੀਰੀਜ਼ ਆਸ਼ਰਮ 3 ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਐੱਮਐਕਸ ਪਲੇਅਰ ਦੀ ਇਸ ਵੈੱਬ ਸੀਰੀਜ਼ ਦੇ ਦੋ ਸੀਜ਼ਨ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ ਅਤੇ ਬਾਬਾ ਨਿਰਾਲਾ ਦੇ ਕਿਰਦਾਰ ਨੂੰ ਫਿਰ ਦੇਖਣ ਦਾ ਪ੍ਰਸ਼ੰਸਕਾਂ ਨੂੰ  ਬੇਸਬਰੀ ਨਾਲ ਇੰਤਜ਼ਾਰ ਸੀ, ਜੋ ਕਿ ਹੁਣ ਖਤਮ ਹੋ ਗਿਆ ਹੈ। ਟ੍ਰੇਲਰ ਦੇ ਰਿਲੀਜ ਹੁੰਦੇ ਹੀ ਫੈਨਜ਼ ਵਿੱਚ ਜ਼ਬਰਦਸਤ ਉਤਸ਼ਾਹ ਦੇਖਿਆ ਜਾ ਰਿਹਾ ਹੈ। ਆਸ਼ਰਮ ਸੀਜ਼ਨ 3 ਐੱਮਐਕਸ ਪਲੇਅਰ ‘ਤੇ 3 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਇਸ ਤੋਂ ਇਲਾਵਾ ਬਾਬਾ ਨਿਰਾਲਾ ਦੇ ਆਸ਼ਰਮ ਵਿੱਚ ਬਾਲੀਵੁੱਡ ਅਦਾਕਾਰ ਇਸ਼ਾ ਗੁਪਤਾ ਦੀ ਵਾਪਸੀ ਹੋ ਗਈ ਹੈ।

ਬੌਬੀ ਦੇਓਲ ਨੇ ਆਸ਼ਰਮ ਸੀਜ਼ਨ 3 ਦੇ ਟ੍ਰੇਲਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ, ਸੀਜ਼ਨ 3 ਦਾ ਟ੍ਰੇਲਰ ਆ ਗਿਆ ਹੈ। ਬਾਬਾ ਨਿਰਾਲਾ – ਸਵਰੂਪੀ ਜਾਂ ਬਹਿਰੂਪੀ? ਕੀ ਖੁਲ੍ਹੇਗਾ ਰਾਜ ਜਾਂ ਹੋਵੇਗਾ ਬਾਬਾ ਦਾ ਰਾਜ? ਇੱਕ ਬਦਨਾਮ . . . ਆਸ਼ਰਮ ਸੀਜ਼ਨ 3 ਐੱਮਐਕਸ ਪਲੇਅਰ ‘ਤੇ 3 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

ਪ੍ਰਕਾਸ਼ ਝਾ ਵਲੋਂ ਨਿਰਮਿਤ ਅਤੇ ਨਿਰਦੇਸ਼ਿਤ, ਐੱਮਐਕਸ ਓਰਿਜਨਲ ਸੀਰੀਜ਼ ਵਿੱਚ ਬੌਬੀ ਦਿਓਲ, ਅਦਿਤੀ ਪੋਹਨਕਰ , ਚੰਦਨ ਰਾਏ ਸਾਨਿਆਲ, ਦਰਸ਼ਨ ਕੁਮਾਰ, ਅਨੁਪ੍ਰਿਆ ਗੋਇੰਕਾ, ਇਸ਼ਾ ਗੁਪਤਾ, ਸਚਿਨ ਸ਼ਰਾਫ, ਅਧਯਨ ਸੁਮਨ , ਤ੍ਰਿਧਾ ਚੌਧਰੀ, ਵਿਕਰਮ ਕੋਛੜ, ਅਨੁਰਿਤਾ ਕੇ ਝਾ, ਰੁਸ਼ਾਦ ਰਾਣਾ, ਤਨਮਯ ਰੰਜਨ, ਪ੍ਰੀਤੀ ਸੂਦ, ਰਾਜੀਵ ਸਿੱਧਾਰਥ ਅਤੇ ਜਯਾ ਸੀਲ ਘੋਸ਼ ਹਨ। ਇਸ ਲੜੀ ਦੇ ਸਾਰੇ ਐਪਿਸੋਡ 3 ਜੂਨ 2022 ਤੋਂ ਐੱਮਐਕਸ ਪਲੇਅਰ ‘ਤੇ ਪ੍ਰਸਾਰਿਤ ਹੋਣਗੇ ਜੋ ਮੁਫਤ ਵਿੱਚ ਵੇਖੇ ਜਾ ਸਕਦੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

‘ਕਭੀ ਈਦ ਕਭੀ ਦੀਵਾਲੀ’ ਤੋਂ ਸ਼ਹਿਨਾਜ਼ ਗਿੱਲ ਦੀ ਪਹਿਲੀ ਲੁੱਕ ਹੋਈ ਲੀਕ, ਵੀਡੀਓ ‘ਚ ਲੱਗ ਰਹੀ ਹੈ ਬੇਹੱਦ ਖੂਬਸੂਰਤ

ਨਵੀਂ ਦਿੱਲੀ- ਸਲਮਾਨ ਖਾਨ ਦੀ ਫਿਲਮ ‘ਕਭੀ ਈਦ ਕਭੀ ਦੀਵਾਲੀ’ ਦਾ ਫਰਸਟ ਲੁੱਕ ਆਊਟ ਹੋ …

Leave a Reply

Your email address will not be published.