ਸਮਾਜ ਦੇ ਖੋਖਲੇ ਰੀਤੀ-ਰਿਵਾਜਾਂ ਦੇ ਖਿਲਾਫ ਆਜ਼ਾਦ ਪੰਛੀ ਰਾਬੀਆ ਦੀ ਕਹਾਣੀ

Prabhjot Kaur
2 Min Read

ਨਿਊਜ਼ ਡੈਸਕ: ਪੰਜਾਬੀ ਸਿਨੇਮਾ ਵਿੱਚ ਇੱਕ ਵੱਖਰੀ ਕਹਾਣੀ ਹੈ ਅਤੇ ਸਮਾਜ ਦੀ ਅਸਲ ਸੱਚਾਈ ਨੂੰ ਉਜਾਗਰ ਕਰਦੀ ਫਿਲਮ “ਕਲੀ ਜੋਟਾ” ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ ਅਤੇ ਸੰਤੋਸ਼ ਸੁਭਾਸ਼ ਥੀਟੇ ਦੁਆਰਾ ਨਿਰਮਿਤ ਪੰਜਾਬੀ ਸਿਨੇਮਾ, ਨੀਰੂ ਬਾਜਵਾ ਐਂਟਰਟੇਨਮੈਂਟ, U&I FILMZ, ਅਤੇ VH ਐਂਟਰਟੇਨਮੈਂਟ ਦੁਆਰਾ ਪੇਸ਼ ਕੀਤੀ ਗਈ, ਜਿਸ ਵਿੱਚ ਨੀਰੂ ਬਾਜਵਾ ਰਾਬੀਆ ਦੀ ਮੁੱਖ ਭੂਮਿਕਾ ਨਿਭਾ ਰਹੀ ਹੈ।

ਫਿਲਮ “ਕਲੀ ਜੋਟਾ” ਦੇ ਟ੍ਰੇਲਰ ਰਾਹੀਂ ਅਸੀਂ ਦੇਖ ਸਕਦੇ ਹਾਂ ਕਿ ਫਿਲਮ ਦੇ ਡਾਇਰੈਕਟਰ ਵਿਜੇ ਕੁਮਾਰ ਅਰੋੜਾ ਰਾਬੀਆ ਦੇ ਕਿਰਦਾਰ ਦੇ ਨਾਲ ਇੱਕ ਅਜਿਹੇ ਰੂਪ ਨਾਲ ਰੂਬਰੂ ਕਰਵਾਉਂਦੇ ਹਨ ਜੋ ਹਰ ਉਸ ਔਰਤ ਦੀ ਭੂਮਿਕਾ ਨੂੰ ਦਰਸਾਉਂਦੀ ਹੈ ਜੋ ਆਪਣੇ ਸੁਪਨਿਆਂ ਨੂੰ ਉੱਚਾ ਹੁੰਦਾ ਦੇਖਣਾ ਚਾਹੁੰਦੀ ਹੈ। ਫਿਲਮ ਉਸ ਸਮੇਂ ਦੀ ਗੱਲ ਕਰਦੀ ਹੈ ਜਦੋਂ ਔਰਤ ਨੂੰ ਪੜ੍ਹਨ-ਲਿਖਣ ਦੀ ਆਜ਼ਾਦੀ ਸੀ ਪਰ ਖੁੱਲ੍ਹ ਕੇ ਹੱਸਣ ਦੀ, ਅੱਖਾਂ ਚੁੱਕ ਕੇ ਲੜਕੇ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਸੀ।

ਰਾਬੀਆ ਇੱਕ ਅਜਿਹੀ ਕੁੜੀ ਹੈ ਜੋ ਹੱਸ ਖੇਡ ਕੇ ਸਭ ਨੂੰ ਆਪਣੇ ਪਿਆਰ ਵਿੱਚ ਪਾ ਲੈਂਦੀ ਸੀ, ਆਪਣੇ ਛਣਕਦੇ ਹਾਸੇ ਨਾਲ ਸਭ ਨੂੰ ਮੋਹ ਲੈਂਦੀ ਸੀ, ਪਰ ਇਹੀ ਖੁਸ਼ੀਆਂ ਜੋ ਉਸਦੀ ਜਿਉਣ ਦੀ ਵਜ੍ਹਾ ਸਨ ਉਸਦੀ ਦੁੱਖ ਭਰੀ ਜ਼ਿੰਦਗੀ ਦਾ ਇੱਕ ਅਹਿਮ ਕਾਰਨ ਵੀ ਬਣ ਜਾਂਦੇ ਹਨ। ਕਿਉਂਕਿ ਉਹ ਇੱਕ ਖੁੱਲੇ ਦਿਮਾਗ਼ ਵਾਲੀ ਅਤੇ ਸੁਤੰਤਰ ਸੋਚ ਵਾਲੀ ਮਾਸੂਮ ਕੁੜੀ ਜਿਸ ਦੇ ਸੁਪਨੇ ਉਸਦੀ ਅਸਲ ਤਾਕਤ ਹਨ। ਜਿਸ ਨੂੰ ਜ਼ਮਾਨਾ ਹਰ ਪਾਸਿਓਂ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ।

ਇਸ ਦੇ ਨਾਲ ਹੀ ਫਿਲਮ ਰਾਬੀਆ ਅਤੇ ਦੀਦਾਰ ਦੀ ਪ੍ਰੇਮ ਕਹਾਣੀ ਨੂੰ ਵੀ ਦਰਸਾਉਂਦੀ ਹੈ, ਜੋ ਸਾਰਿਆਂ ਦਾ ਦਿਲ ਜਿੱਤ ਰਹੀ ਹੈ। ਇਹ ਫਿਲਮ 3 ਫਰਵਰੀ 2023 ਨੂੰ ਰਿਲੀਜ਼ ਹੋਵੇਗੀ।

- Advertisement -

ਇਸ ਵਿਲੱਖਣ ਕਹਾਣੀ ਨੂੰ ਪੇਸ਼ ਕਰਦਿਆਂ ਨੀਰੂ ਬਾਜਵਾ ਨੇ ਕਿਹਾ, “ਐਸੀ ਕਹਾਣੀ ਦਾ ਹਿੱਸਾ ਬਣਨਾ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ, ਮੈਂ ਬਹੁਤ ਖੁਸ਼ ਹਾਂ ਕਿ ਦਾਦੂ ਜੀ (ਨਿਰਦੇਸ਼ਕ) ਨੇ ਮੇਰੇ ‘ਚ ਇੰਨਾ ਵਿਸ਼ਵਾਸ ਵਖਾਇਆ ਕਿ ਮੈਨੂੰ ਰਾਬੀਆ ਦੇ ਰੂਪ ‘ਚ ਸਮਾਜ ਦੀਆਂ ਔਰਤਾਂ ਦੇ ਨਿੱਕੇ ਨਿੱਕੇ ਸੁਪਨਿਆਂ ਨੂੰ ਦਰਸ਼ਾਉਂਣ ਦਾ ਮੌਕਾ ਮਿਲਿਆ।”

Share this Article
Leave a comment