ਖੇਤ ‘ਚ ਦੱਬਿਆ ਮਿਲਿਆ ਇਕ ਜ਼ਿੰਦਾ ਬੱਚਾ, ਪੁਲਿਸ ਵਲੋਂ ਜਾਂਚ ਸ਼ੁਰੂ

ਗੁਜਰਾਤ: ਗੁਜਰਾਤ ਦੇ ਸਾਬਰਕਾਂਠਾ ਪੁਲਿਸ ਨੇ ਵੀਰਵਾਰ ਸਵੇਰੇ ਜ਼ਿਲ੍ਹੇ ਦੇ ਗੰਭੋਈ ਪਿੰਡ ਵਿੱਚ ਇੱਕ ਖੇਤ ਵਿੱਚ ਇੱਕ ਬੱਚੇ ਨੂੰ ਜ਼ਿੰਦਾ ਦੱਬੇ ਜਾਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂ ਇਕ ਕਿਸਾਨ ਸਵੇਰੇ ਆਪਣੇ ਖੇਤ ‘ਚ ਗਿਆ ਤਾਂ ਉਸਨੂੰ ਚਿੱਕੜ ਵਿੱਚੋਂ ਨਿੱਕਾ ਜਿਹਾ ਹੱਥ ਨਿਕਲਦਾ ਦਿਖਿਆ।ਉਸਨੇ ਬਿੰਨ੍ਹਾਂ ਕਿਸੇ ਦੇਰੀ ਤੋਂ ਲੋਕਾਂ ਦੀ ਮਦਦ ਨਾਲ ਬੱਚੇ ਨੂੰ ਬਾਹਰ ਕੱਢਿਆ। 

ਇਸ ਤੋਂ ਬਾਅਦ ਉਹ ਬੱਚੇ ਨੂੰ ਹਿੰਮਤਨਗਰ ਦੇ ਸਿਵਲ ਹਸਪਤਾਲ ਲੈ ਗਏ, ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਗੰਭੋਈ ਪੁਲਿਸ ਦੇ ਸਬ-ਇੰਸਪੈਕਟਰ ਸੀ.ਐਫ. ਠਾਕੋਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਹਿਤੇਂਦਰ ਸਿੰਘ ਦੇ ਖੇਤ ‘ਚ ਇਕ ਬੱਚੇ ਨੂੰ ਜ਼ਿੰਦਾ ਦੱਬਿਆ ਗਿਆ ਹੈ। ਬੱਚੇ ਨੂੰ ਬਚਾਇਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਹਤਿੰਦਰ ਸਿੰਘ ਅਤੇ ਹੋਰ ਸਥਾਨਕ ਲੋਕਾਂ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਧਿਕਾਰੀ ਨੇ ਕਿਹਾ ਕਿ, ਇੱਕ ਵਾਰ ਜਦੋਂ ਮਾਤਾ ਜਾਂ ਪਿਤਾ ਦੀ ਪਛਾਣ ਹੋ ਜਾਂਦੀ ਹੈ, ਤਾਂ ਇੱਕ ਅਧਿਕਾਰਤ ਸ਼ਿਕਾਇਤ ਦਰਜ ਕੀਤੀ ਜਾਵੇਗੀ ਅਤੇ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਸ਼ਹਿਨਾਜ਼ ਗਿੱਲ ਨੂੰ ਫਿਰ ਮਿਲਿਆ ਪਿਆਰ! ਸਿਧਾਰਥ ਸ਼ੁਕਲਾ ਤੋਂ ਬਾਅਦ ਇਸ ਸਖ਼ਸ਼ ਨੇ ਜਿਤਿਆ ਦਿਲ

ਨਿਊਜ਼ ਡੈਸਕ: ਸ਼ਹਿਨਾਜ਼ ਗਿੱਲ ਨੂੰ ਫਿਰ ਮਿਲਿਆ ਪਿਆਰ! ਬਿੱਗ ਬੌਸ ਦੀ ਸਾਬਕਾ ਪ੍ਰਤੀਯੋਗੀ ਸ਼ੋਅ ‘ਚ …

Leave a Reply

Your email address will not be published.