A Pennsylvania State trooper and members of the Luzerne County Coroner Office stand in front of an early morning fatal fire at 733 First Street in Nescopeck, Pa., Friday, Aug. 5, 2022. The fire was reported around 2:30 a.m. The cause of the fire remains under investigation. (Jimmy May/Bloomsburg Press Enterprise via AP)

ਘਰ ‘ਚ ਅੱਗ ਲੱਗਣ ਕਾਰਨ ਜ਼ਿੰਦਾ ਝੁਲਸੇ ਫਾਇਰ ਫਾਈਟਰ ਦੇ 2 ਬੱਚਿਆਂ ਸਣੇ 10 ਲੋਕ

ਪੈਨਸਿਲਵੇਨੀਆ: ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਵਿੱਚ ਇੱਕ ਘਰ ‘ਚ ਭਿਆਨਕ ਅੱਗ ਲੱਗਣ ਕਾਰਨ 3 ਬੱਚਿਆਂ ਸਣੇ 10 ਲੋਕਾਂ ਦੀ ਮੌਤ ਹੋ ਗਈ। ਅੱਗ ਬੁਝਾਉਣ ਲਈ ਪਹੁੰਚਿਆ ਇੱਕ ਫਾਇਰ ਫਾਈਟਰ ਉਸ ਸਮੇਂ ਹੈਰਾਨ ਰਹਿ ਗਿਆ, ਜਦੋਂ ਉਸ ਨੂੰ ਪਤਾ ਲੱਗਿਆ ਕਿ ਅੱਗ ਉਸ ਦੇ ਰਿਸ਼ਤੇਦਾਰ ਦੇ ਘਰ ਲੱਗੀ ਹੈ ਅਤੇ ਮਰਨ ਵਾਲਿਆਂ ‘ਚ ਉਸ ਦਾ ਪੁੱਤਰ, ਧੀ, ਸਹੁਰਾ, ਪਤਨੀ ਦਾ ਭਰਾ, ਭੈਣ ਅਤੇ ਹੋਰ ਰਿਸ਼ਤੇਦਾਰ ਸ਼ਾਮਲ ਹਨ। ਪੈਨਸਿਲਵੇਨੀਆ ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਹਾਦਸੇ ਵਿੱਚ ਮਾਰੇ ਗਏ 3 ਬੱਚਿਆਂ ਦੀ ਉਮਰ 5 ਤੋਂ 7 ਸਾਲ ਦੀ ਸੀ।

ਜਾਣਕਾਰੀ ਮੁਤਾਬਕ ਨੇਸਕੋਪੇਕ ਸਥਿਤ ਇੱਕ ਘਰ ‘ਚ ਸ਼ੁੱਕਰਵਾਰ ਦੇਰ ਰਾਤ 2.30 ਵਜੇ ਤੋਂ ਬਾਅਦ ਅੱਗ ਲੱਗੀ। ਐਮਰਜੈਂਸੀ ਦਸਤੇ ਦੇ ਪਹੁੰਚਣ ਤੋਂ ਤੁਰੰਤ ਬਾਅਦ ਇੱਕ ਵਿਅਕਤੀ ਘਰ ਦੇ ਅੰਦਰ ਮ੍ਰਿਤਕ ਪਾਇਆ ਗਿਆ। 2 ਹੋਰਾਂ ਦੀਆਂ ਲਾਸ਼ਾਂ ਸਵੇਰੇ ਮਿਲੀਆਂ। ਰਾਜ ਪੁਲਿਸ ਅਤੇ ਅਪਰਾਧਿਕ ਜਾਂਚਕਰਤਾ ਮਾਮਲੇ ਦੀ ਜਾਂਚ ਕਰ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕੁਝ ਲੋਕ ਨੂੰ ਘਰ ਵਿਚੋਂ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ।

ਫਾਇਰ ਫਾਈਟਰ ਬੇਕਰ ਨੇ ਕਿਹਾ ਕਿ ਪਹਿਲਾਂ ਉਸ ਨੂੰ ਜੋ ਪਤਾ ਦਿੱਤਾ ਗਿਆ ਸੀ ਉਹ ਇੱਕ ਗੁਆਂਢੀਆਂ ਦੇ ਘਰ ਦਾ ਸੀ, ਪਰ ਘਟਨਾ ਵਾਲੀ ਥਾਂ ‘ਤੇ ਪਹੁੰਚਣ ‘ਤੇ ਉਸ ਨੂੰ ਪਤਾ ਲੱਗਿਆ ਕਿ ਇਹ ਉਸ ਦੇ ਰਿਸ਼ਤੇਦਾਰ ਦਾ ਘਰ ਸੀ। ਉਸ ਨੇ ਦੱਸਿਆ ਕਿ ਦੋ ਮੰਜ਼ਿਲਾ ਘਰ ਵਿੱਚ 13 ਕੁੱਤੇ ਵੀ ਰਹਿੰਦੇ ਸਨ ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਇਨ੍ਹਾਂ ‘ਚੋਂ ਕੋਈ ਵੀ ਬਚਿਆ ਹੈ ਜਾਂ ਨਹੀਂ।

ਫਾਇਰ ਕੰਪਨੀ ਸੈਕਟਰੀ ਨੇ ਦੱਸਿਆ ਕਿ ਮ੍ਰਿਤਕਾਂ ‘ਚ ਇੱਕ 19 ਸਾਲਾ ਫਾਇਰਫਾਈਟਰ ਵੀ ਸੀ ਜੋ 16 ਸਾਲ ਦੀ ਉਮਰ ਵਿੱਚ ਕੰਪਨੀ ਵਿੱਚ ਸ਼ਾਮਲ ਹੋਇਆ ਸੀ ਤੇ ਉਸ ਦੇ ਮਾਤਾ-ਪਿਤਾ ਦੋਵੇਂ ਫਾਇਰ ਸਰਵਿਸ ਦੇ ਮੈਂਬਰ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਬ੍ਰਿਟੇਨ ਨੇ ਮੋਡਰਨਾ ਦੀ ਨਵੀਂ ਵੈਕਸੀਨ ਨੂੰ ਦਿੱਤੀ ਮਨਜ਼ੂਰੀ

ਲੰਦਨ: ਯੂਕੇ ਨੇ ਮੋਡੇਰਨਾ ਦੀ ਨਵੀਂ ਅਪਡੇਟਿਡ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਕੋਰੋਨਾ …

Leave a Reply

Your email address will not be published.