Breaking News

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਾਨੂੰਨ ਮਾਹਿਰ ਅੰਜਲੀ ਚਤੁਰਵੇਦੀ ਨੂੰ ਅਹਿਮ ਅਹੁਦੇ ‘ਤੇ ਕੀਤਾ ਨਿਯੁਕਤ

ਵਾਸ਼ਿੰਗਟਨ- ਅੱਜ ਦੇ ਸਮੇਂ ਵਿੱਚ ਵਿਦੇਸ਼ਾਂ ‘ਚ ਵਸੇ ਹਜ਼ਾਰਾਂ ਭਾਰਤੀ ਅਕਸਰ ਆਪਣੀ ਕਾਬਲੀਅਤ ਅਤੇ ਮਿਹਨਤ ਦੇ ਬਲਬੂਤੇ ਉੱਚ ਮੁਕਾਮ ਹਾਸਲ ਕਰਦੇ ਹਨ ਅਤੇ ਵਿਦੇਸ਼ਾਂ ‘ਚ ਆਪਣੇ ਦੇਸ਼ ਦਾ ਵਿਸ਼ੇਸ਼ ਸਥਾਨ ਵੀ ਬਣਾਉਂਦੇ ਹਨ। ਵੱਡੀਆਂ-ਵੱਡੀਆਂ ਕੰਪਨੀਆਂ ਦੇ ਉੱਚ ਅਹੁਦਿਆਂ ‘ਤੇ ਪਹੁੰਚ ਚੁੱਕੇ ਭਾਰਤੀਆਂ ਦੇ ਨਾਂ ਅਕਸਰ ਸੁਰਖੀਆਂ ‘ਚ ਰਹਿੰਦੇ ਹਨ ਪਰ ਹੁਣ ਭਾਰਤੀ ਮੂਲ ਦੀ ਅਮਰੀਕੀ ਔਰਤ ਅੰਜਲੀ ਚਤੁਰਵੇਦੀ ਨੂੰ ਵੈਟਰਨਜ਼ ਅਫੇਅਰਜ਼ ਵਿਭਾਗ ਵਿੱਚ ਉੱਚ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ।

ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਭਾਰਤੀ-ਅਮਰੀਕੀ ਕਾਨੂੰਨੀ ਮਾਹਿਰ ਅੰਜਲੀ ਚਤੁਰਵੇਦੀ ਨੂੰ ਸਾਬਕਾ ਸੈਨਿਕ (ਵੈਟਰਨਜ਼) ਮਾਮਲੇ ਦੇ ਵਿਭਾਗ ਵਿੱਚ ਜਨਰਲ ਕਾਉਂਸਲ ਨਿਯੁਕਤ ਕੀਤਾ ਹੈ। ਅੰਜਲੀ ਚਤੁਰਵੇਦੀ ਅਮਰੀਕੀ ਨਿਆਂ ਵਿਭਾਗ ਦੇ ਕ੍ਰਾਈਮ ਡਿਵੀਜ਼ਨ ‘ਚ ਡਿਪਟੀ ਅਸਿਸਟੈਂਟ ਅਟਾਰਨੀ ਜਨਰਲ ਹਨ, ਇਹ ਜਾਣਕਾਰੀ ਵ੍ਹਾਈਟ ਹਾਊਸ ਦੀ ਵੈੱਬਸਾਈਟ ਵੱਲੋਂ ਦਿੱਤੀ ਗਈ ਹੈ। ਵੈਟਰਨਜ਼ ਅਫੇਅਰਜ਼ ਦੇ ਅਮਰੀਕੀ ਵਿਭਾਗ ਵਿੱਚ ਅੰਜਲੀ ਚਤੁਰਵੇਦੀ ਨੂੰ ਜਨਰਲ ਕਾਉਂਸਲ ਵਜੋਂ ਨਾਮਜ਼ਦ ਕੀਤਾ ਗਿਆ ਹੈ।

ਅੰਜਲੀ ਚਤੁਰਵੇਦੀ ਦੇ ਹੁਣ ਤੱਕ ਆਪਣੇ ਕਰੀਅਰ ਦੌਰਾਨ ਤਿੰਨਾਂ ਸਰਕਾਰੀ ਸ਼ਾਖਾਵਾਂ ਵਿੱਚ ਕੰਮ ਕਰਨ ਦੇ ਨਾਲ-ਨਾਲ ਪ੍ਰਾਈਵੇਟ ਪ੍ਰੈਕਟਿਸ ਵੀ ਕੀਤੀ ਹੈ। ਸਰਕਾਰੀ ਸੇਵਾ ਵਿੱਚ ਵਾਪਸ ਆਉਣ ਤੋਂ ਪਹਿਲਾਂ, ਚਤੁਰਵੇਦੀ ਨੇ ਨੌਰਥਰੋਪ ਗ੍ਰੁਮਨ ਕਾਰਪੋਰੇਸ਼ਨ ਲਈ ਸਹਾਇਕ ਜਨਰਲ ਕਾਉਂਸਲ ਅਤੇ ਜਾਂਚ ਨਿਰਦੇਸ਼ਕ ਵਜੋਂ ਸੇਵਾ ਕੀਤੀ ਅਤੇ ਕੰਪਨੀ ਦੀ ਗਲੋਬਲ ਜਾਂਚ ਟੀਮ ਦੀ ਅਗਵਾਈ ਕੀਤੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਅਮਰੀਕਾ ‘ਚ ਤੇਲੰਗਾਨਾ ਦੇ ਸਾਫਟਵੇਅਰ ਇੰਜੀਨੀਅਰ ਦੀ ਗੋਲੀ ਮਾਰ ਕੇ ਹੱਤਿਆ, ਰਿਸ਼ਤੇਦਾਰਾਂ ਨੇ ਭਾਰਤ ਸਰਕਾਰ ਤੋਂ ਮੰਗੀ ਮਦਦ

ਵਾਸ਼ਿੰਗਟਨ- ਅਮਰੀਕਾ ‘ਚ ਇੱਕ ਭਾਰਤੀ ਸਾਫਟਵੇਅਰ ਇੰਜੀਨੀਅਰ ਸਾਈ ਚਰਨ ਨੱਕਾ ਦੀ ਐਤਵਾਰ ਨੂੰ ਗੋਲੀ ਮਾਰ …

Leave a Reply

Your email address will not be published.

Also plac e the google analytics code first