Breaking News

ਸਿੰਗਾਪੁਰ ‘ਚ ਕਰੇਨ ਹੇਠਾਂ ਆਉਣ ਨਾਲ ਭਾਰਤੀ ਮਜ਼ਦੂਰ ਦੀ ਮੌਤ, ਕੰਮ ਵਾਲੀ ਥਾਂ ‘ਤੇ ਮੌਤ ਦਾ ਇਸ ਸਾਲ ਦਾ 27ਵਾਂ ਮਾਮਲਾ

ਸਿੰਗਾਪੁਰ- ਸਿੰਗਾਪੁਰ ਵਿੱਚ ਇੱਕ ਉਸਾਰੀ ਵਾਲੀ ਥਾਂ ‘ਤੇ ਇੱਕ 32 ਸਾਲਾ ਭਾਰਤੀ ਮਜ਼ਦੂਰ ਦੀ ਕਰੇਨ ਦੇ ਦੋ ਹਿੱਸਿਆਂ ਵਿਚਕਾਰ ਕੁਚਲਣ ਕਾਰਨ ਮੌਤ ਹੋ ਗਈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਹਾਦਸਾ ਬੁੱਧਵਾਰ ਸਵੇਰੇ ਕਰੀਬ 10.15 ਵਜੇ ‘1 ਮੰਡਾਈ ਕਵੇਰੀ ਰੋਡ’ ‘ਤੇ ਵਾਪਰਿਆ।

ਇੱਕ ਨਿਊਜ਼ ਚੈਨਲ ਨੇ ਕਿਰਤ ਮੰਤਰਾਲੇ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ, ‘ਹਵਾ ਯਾਂਗ ਇੰਜੀਨੀਅਰਿੰਗ ਕੰਪਨੀ ਦਾ ਭਾਰਤੀ ਕਰਮਚਾਰੀ ਮੋਬਾਈਲ ਕਰੇਨ ਦੀ ਚੈਸੀਸ ਦੇ ਹੇਠਾਂ ਇੱਕ ਟੂਲ ਬਾਕਸ ‘ਚੋਂ ਕੁਝ ਕੱਢ ਰਿਹਾ ਸੀ, ਉਦੋਂ ਹੀ ਕਰੇਨ ਮੁੜ ਗਈ। ਉਸ ਦੀ ਛਾਤੀ ਕਰੇਨ ਦੇ ਦੋ ਹਿੱਸਿਆਂ ਵਿਚਕਾਰ ਦੱਬ ਗਈ। ਬੁਲਾਰੇ ਨੇ ਕਰਮਚਾਰੀ ਦਾ ਨਾਮ ਨਹੀਂ ਦੱਸਿਆ ਅਤੇ ਕਿਹਾ ਕਿ ਉਸਨੂੰ ਕਹੂ ਟੇਕ ਪੁਆਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ।

ਨਿਊਜ਼ ਚੈਨਲ ਦੀ ਖ਼ਬਰ ਵਿੱਚ ਕਿਹਾ ਗਿਆ ਹੈ ਕਿ ਸਿੰਗਾਪੁਰ ਵਿੱਚ ਇਸ ਸਾਲ ਕੰਮ ਵਾਲੀ ਥਾਂ ‘ਤੇ ਮੌਤ ਦਾ ਇਹ 27ਵਾਂ ਮਾਮਲਾ ਹੈ। ਸਾਲ 2021 ਵਿੱਚ ਕੰਮ ਵਾਲੀ ਥਾਂ ‘ਤੇ ਕੁੱਲ 37 ਲੋਕਾਂ ਦੀ ਮੌਤ ਹੋਈ ਸੀ। ਇਕੱਲੇ ਅਪ੍ਰੈਲ ਵਿੱਚ 10 ਲੋਕਾਂ ਦੀ ਮੌਤ ਹੋ ਗਈ। ਪ੍ਰਧਾਨ ਮੰਤਰੀ ਲੀ ਸੀਨ ਲੂਂਗ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਕੰਮ ਵਾਲੀ ਥਾਂ ‘ਤੇ ਹੋਣ ਵਾਲੀਆਂ ਮੌਤਾਂ “ਸਵੀਕਾਰਯੋਗ ਨਹੀਂ” ਹਨ।

ਲੀ ਨੇ ਕਿਹਾ ਕਿ ਆਰਥਿਕਤਾ ਦੇ ਮੁੜ ਖੁੱਲ੍ਹਣ ਅਤੇ ਹੋਰ ਕੰਮ ਅਤੇ ਸਮਾਜਿਕ ਗਤੀਵਿਧੀਆਂ ਦੇ ਮੁੜ ਸ਼ੁਰੂ ਹੋਣ ਕਰਨ ਦੇ ਵਿਚਕਾਰ, “ਸੁਰੱਖਿਆ ਮਾਪਦੰਡਾਂ ਅਤੇ ਅਭਿਆਸਾਂ ਵਿੱਚ ਗਿਰਾਵਟ ਆਈ ਹੈ” ਅਤੇ ਹਾਦਸਿਆਂ ਦੀ ਗਿਣਤੀ ਵੱਧ ਰਹੀ ਹੈ। ਕਿਰਤ ਮੰਤਰਾਲੇ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਕੰਮ ਵਾਲੀ ਥਾਂ ਦੀ ਮਾੜੀ ਸੁਰੱਖਿਆ ਵਾਲੀਆਂ ਕੰਪਨੀਆਂ ਨੂੰ 14 ਜੂਨ ਤੋਂ ਸਖ਼ਤ ਜ਼ੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਅਮਰੀਕਾ ‘ਚ ਤੇਲੰਗਾਨਾ ਦੇ ਸਾਫਟਵੇਅਰ ਇੰਜੀਨੀਅਰ ਦੀ ਗੋਲੀ ਮਾਰ ਕੇ ਹੱਤਿਆ, ਰਿਸ਼ਤੇਦਾਰਾਂ ਨੇ ਭਾਰਤ ਸਰਕਾਰ ਤੋਂ ਮੰਗੀ ਮਦਦ

ਵਾਸ਼ਿੰਗਟਨ- ਅਮਰੀਕਾ ‘ਚ ਇੱਕ ਭਾਰਤੀ ਸਾਫਟਵੇਅਰ ਇੰਜੀਨੀਅਰ ਸਾਈ ਚਰਨ ਨੱਕਾ ਦੀ ਐਤਵਾਰ ਨੂੰ ਗੋਲੀ ਮਾਰ …

Leave a Reply

Your email address will not be published.

Also plac e the google analytics code first