Breaking News

ਕੈਨੇਡਾ ਦੇ ਇਮੀਗ੍ਰੇਸ਼ਨ ਬੈਕਲਾਗ ‘ਚ ਫਸੀਆਂ ਲੱਖਾਂ ਭਾਰਤੀਆਂ ਦੀਆਂ ਅਰਜ਼ੀਆਂ, ਪੜ੍ਹੋ ਪੂਰੀ ਰਿਪੋਰਟ

ਟੋਰਾਂਟੋ : ਇਮੀਗ੍ਰੇਸ਼ਨ ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਵਲੋਂ ਬੈਕਲਾਗ ਨੂੰ ਘਟਾਉਣ ਲਈ ਇਮੀਗ੍ਰੇਸ਼ਨ ਅਰਜ਼ੀਆਂ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਲਗਾਤਾਰ ਸਖਤ ਕਦਮ ਚੁੱਕੇ ਜਾ ਰਹੇ ਹਨ। ਇਸ ਦੇ ਆਈਆਰਸੀਸੀ ਵੱਲੋਂ ਤਕਨੀਕ ਵਿੱਚ ਹੋਰ ਸੁਧਾਰ ਕਰਨ ਦੇ ਨਾਲ-ਨਾਲ ਸਟਾਫ਼ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਅਰਜ਼ੀਆਂ ਦੇ ਢੇਰ ਲਗਦੇ ਹੀ ਜਾ ਰਹੇ ਹਨ ਤੇ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ।

ਕੈਨੇਡਾ ‘ਚ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ 24 ਲੱਖ ਤੋਂ ਪਾਰ ਹੋ ਚੁੱਕਿਆ ਹੈ, ਜਿਨ੍ਹਾਂ ‘ਚ 7 ਲੱਖ ਭਾਰਤੀਆਂ ਦੀਆਂ ਅਰਜ਼ੀਆਂ ਸ਼ਾਮਲ ਦੱਸੀਆਂ ਜਾ ਰਹੀਆਂ ਹਨ। ਰਿਪੋਰਟਾਂ ਮੁਤਾਬਕ ਕਾਰੋਬਾਰੀਆਂ ਤੋਂ ਲੈ ਕੇ ਆਮ ਸੈਲਾਨੀਆਂ ਤੱਕ ਦੀਆਂ ਅਰਜ਼ੀਆਂ ਬੈਕਲਾਗ ਵਿੱਚ ਫਸੀਆਂ ਹੋਈਆਂ ਹਨ ਤੇ ਦੇਸ਼ ਨੂੰ ਸੈਲਾਨੀਆਂ ਰਾਹੀਂ ਹੋਣ ਵਾਲੀ ਆਮਦਨੀ ਦਾ ਵੀ ਨੁਕਸਾਨ ਹੋ ਰਿਹਾ ਹੈ।

ਦੱਸਣਯੋਗ ਹੈ ਕਿ ਕੈਨੇਡਾ ਸਰਕਾਰ ਇਮੀਗ੍ਰੇਸ਼ਨ ਅਰਜ਼ੀਆਂ ਦੇ ਬੈਕਲਾਗ ਨੂੰ ਘਟਾਉਣ ਅਤੇ ਹੋਰ ਇੰਮੀਗੇਸ਼ਨ ਸਟਾਫ਼ ਭਰਤੀ ਕਰਨ ਲਈ 85 ਮਿਲੀਅਨ ਕੈਨੇਡੀਅਨ ਡਾਲਰ ਖਰਚਣ ਦੀ ਯੋਜਨਾ ਬਣਾ ਰਹੀ ਹੈ। ਉੱਥੇ ਹੀ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਮੀਗ੍ਰੇਸ਼ਨ, ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੀ ਇੱਕ ਟੀਮ ਅਰਜ਼ੀਆਂ ਦੀ ਦੇਰੀ ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕਰਨ ਲਈ ਭਾਰਤ ਦੀ ਯਾਤਰਾ ਕਰ ਸਕਦੀ ਹੈ।

ਮਿਸੀਸਾਗਾ ਦੀ ਆਈਸੀਸੀ ਇੰਮੀਗ੍ਰੇਸ਼ਨ ਫਰਮ ਦੇ ਡਾਇਰੈਕਟਰ ਮਨੁ ਦੱਤਾ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਅਰਜ਼ੀਆਂ ਦੇ ਵੱਡੇ ਸਟੋਕ ਕਾਰਨ ਲੱਖਾਂ ਲੋਕ ਪਰੇਸ਼ਾਨ ਹੋ ਰਹੇ ਹਨ। ਉਨ੍ਹਾਂ ਨੂੰ ਇਸ ਪ੍ਰਕਿਰਿਆ ਵਿੱਚ ਨੇੜੇ ਭਵਿੱਖ ਵਿੱਚ ਤੇਜ਼ੀ ਆਉਣ ਦੀ ਉਮੀਦ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਿੱਚ ਇੱਕ ਜਾਂ ਉਸ ਤੋਂ ਵੀ ਵੱਧ ਸਾਲ ਲੱਗ ਸਕਦੇ ਹਨ।

ਦੱਸ ਦੇਈਏ ਕਿ ਕੈਨੇਡਾ ਦੀ ਨਾਗਰਿਕਤਾ ਜਾਂ ਪੀ.ਆਰ. ਲੈਣ ਦੀ ਲਾਈਨ ਵਿੱਚ ਲੱਗੇ ਪ੍ਰਵਾਸੀਆਂ ਦੀ ਉਡੀਕ ਹੋਰ ਲੰਬੀ ਹੁੰਦੀ ਜਾ ਰਹੀ ਹੈ। ਕੁਝ ਅਰਜ਼ੀਆਂ ਦੀ ਪ੍ਰਕਿਰਿਆ ਵਿੱਚ ਸੁਧਾਰ ਦੇ ਬਾਵਜੂਦ ਕੈਨੇਡਾ ‘ਚ ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ 24 ਲੱਖ ਤੋਂ ਪਾਰ ਹੋ ਗਿਆ। ਟੈਂਪਰੇਰੀ ਰੋਜ਼ੀਡੈਂਸ ਅਰਜ਼ੀਆਂ ਵਿੱਚ ਵਾਧੇ ਦੇ ਚਲਦਿਆਂ ਪਿਛਲੇ ਇੱਕ ਮਹੀਨੇ ਵਿੱਚ ਇਮੀਗ੍ਰੇਸ਼ਨ ਅਰਜ਼ੀਆਂ ਦੇ ਬੈਕਲਾਗ ਵਿੱਚ 2 ਲੱਖ 57 ਹਜ਼ਾਰ 499 ਅਰਜ਼ੀਆਂ ਹੋਰ ਜਮਾ ਹੋ ਗਈਆਂ, ਜਿਸ ਨਾਲ ਕੁੱਲ ਅਰਜ਼ੀਆਂ ਦੀ ਗਿਣਤੀ 24 ਲੱਖ ਤੱਕ ਪਹੁੰਚ ਗਈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਮਹਿੰਗਾਈ ਦੀ ਮਾਰ ਝੱਲ ਰਹੇ ਅਮਰੀਕਾ ਵਾਸੀਆਂ ਨੂੰ ਮਿਲ ਸਕਦੀ ਹੈ ਵੱਡੀ ਰਾਹਤ

ਵਾਸ਼ਿੰਗਟਨ : ਮਹਿੰਗਾਈ ਦੀ ਮਾਰ ਝੱਲ ਰਹੇ ਅਮਰੀਕਾ ਵਾਸੀਆਂ ਨੂੰ ਬਾਇਡਨ ਸਰਕਾਰ ਵੱਡੀ ਰਾਹਤ ਦੇ …

Leave a Reply

Your email address will not be published.

Also plac e the google analytics code first