Breaking News

ਮਾਨਸਾ ਅਦਾਲਤ ‘ਚ ਲਿਆਂਦਾ ਗਿਆ ਲਾਰੈਂਸ ਬਿਸ਼ਨੋਈ

ਮਾਨਸਾ:  ਲਾਰੈਂਸ ਬਿਸ਼ਨੋਈ ਨੂੰ ਮਾਨਸਾ ਅਦਾਲਤ ਦੇ ਵਿਚ ਲਿਆਂਦਾ ਗਿਆ ਹੈ। ਇਸ ਦੌਰਾਨ ਪੁਲਿਸ ਦੇ ਵੱਡੇ ਅਧਿਕਾਰੀ ਮੌਜੂਦ ਹਨ। ਲਾਰੈਂਸ ਬਿਸ਼ਨੋਈ ਦੇ ਆਉਣ  ਤੋਂ ਪਹਿਲਾਂ ਜ਼ਿਲ੍ਹਾ ਕੋਰਟ ਕੰਪਲੈਕਸ ਚ ਪੁਲਿਸ  ਤੈਨਾਤ ਕੀਤੀ ਗਈ ਸੀ। ਪੁਲਿਸ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸੀਆਈਏ ਖਰੜ ਤੋਂ ਮਾਨਸਾ ਲੈ ਕੇ ਪਹੁੰਚੀ ਹੈ ਅਤੇ ਉਸ ਦਾ ਪਹਿਲਾਂ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ ਜਿਸ ਦੇ ਬਾਅਦ ਹੁਣ ਮਾਨਸਾ ਅਦਾਲਤ ਵਿੱਚ ਪੇਸ਼ ਕਰਨ ਲਈ ਲਿਆਂਦਾ ਗਿਆ ਹੈ

ਦਸ ਦਈਏ ਕਿ ਮਾਨਸਾ ਕੋਰਟ ਤੋਂ ਉਸ ਦਾ 7 ਦਿਨ ਦਾ ਰਿਮਾਂਡ ਮਿਲਿਆ ਸੀ। ਹਾਲਾਂਕਿ ਉਸ ਤੋਂ ਪੁੱਛਗਿਛ ਵਿਚ ਪੁਲਿਸ ਸਿਰਫ 2 ਗੈਂਗਸਟਰਾਂ ਦੇ ਨਾਂ ਤੇ ਗੋਲਡੀ ਬਰਾੜ ਦੇ ਟਿਕਾਣਿਆਂ ਦਾ ਪਤਾ ਹੀ ਲਗਾ ਸਕੀ ਹੈ। ਮੂਸੇਵਾਲਾ ਦੀ ਹੱਤਿਆ ਵਿਚ ਇਸਤੇਮਾਲ ਹਥਿਆਰਾਂ ਦੇ ਤਾਰ ਪਾਕਿਸਤਾਨ ਨਾਲ ਜੁੜ ਰਹੇ ਹਨ। ਦਿੱਲੀ ਪੁਲਿਸ ਦੀ ਪੁੱਛਗਿਛ ਵਿਚ ਇਸ ਦਾ ਪਤਾ ਲੱਗਾ ਹੈ ਕਿ ਡ੍ਰੋਨ ਜ਼ਰੀਏ ਇਹ ਹਥਿਆਰ ਮੰਗਵਾਏ ਗਏ ਸਨ। ਦਿੱਲੀ ਪੁਲਿਸ ਨੇ ਕੱਲ੍ਹ ਜੋ ਹਥਿਆਰ ਬਰਾਮਦ ਕੀਤੇ ਸਨ, ਉਹ ਸਿਰਫ ਬੈਕਅੱਪ ਲਈ ਸਨ ਜਿਹੜੇ ਹਥਿਆਰਾਂ ਨਾਲ ਮੂਸੇਵਾਲਾ ਦੀ ਹੱਤਿਆ ਹੋਈ, ਉਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ।

ਇਨ੍ਹਾਂ ਹਥਿਆਰਾਂ ਵਿੱਚ ਅੱਠ ਗਰਨੇਡ, ਇੱਕ ਅੰਡਰ-ਬੈਰਲ ਗ੍ਰਨੇਡ ਲਾਂਚਰ, ਨੌਂ ਇਲੈਕਟ੍ਰਿਕ ਡੈਟੋਨੇਟਰ ਅਤੇ ਇੱਕ ਏ.ਕੇ.-47 ਸ਼ਾਮਲ ਹੈ। ਇਕ ਮੀਡੀਆ ਰਿਪੋਰਟ ਵਿਚ ਇਕ ਸੀਨੀਅਰ ਪੁਲਿਸ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪ੍ਰਿਅਵਰਤ ਨੂੰ ਕੈਨੇਡੀਅਨ ਗੈਂਗਸਟਰ ਗੋਲਡੀ ਬਰਾੜ ਨੇ ਅਪ੍ਰੈਲ ਵਿਚ 4 ਲੱਖ ਰੁਪਏ ਦੇ ਕੇ ਨੌਕਰੀ ‘ਤੇ ਰੱਖਿਆ ਸੀ। ਸ਼ਾਰਪ ਸ਼ੂਟਰ ਪ੍ਰਿਯਵਰਤ ਫੌਜੀ ਨੂੰ ਡ੍ਰੋਨ ਜ਼ਰੀਏ ਇਹ ਹਥਿਆਰ ਉਪਲਬਧ ਕਰਾਏ ਗਏ ਸਨ।  ਪ੍ਰਿਅਵਰਤ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਜਦੋਂ ਉਹ ਇੱਕ ਕਤਲ ਕੇਸ ਵਿੱਚ ਫਰਾਰ ਸੀ ਤਾਂ ਉਹ ਆਪਣੇ ਇੱਕ ਪੁਰਾਣੇ ਸਾਥੀ ਮੋਨੂੰ ਡਾਗਰ ਰਾਹੀਂ ਗੋਲਡੀ ਬਰਾੜ ਦੇ ਸੰਪਰਕ ਵਿੱਚ ਆਇਆ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸਿੱਖਿਆਵਾਂ ‘ਤੇ ਚੱਲਣ ਦਾ ਸੱਦਾ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕਾਂ ਨੂੰ ਮਹਾਨ ਸਿੱਖ ਜਰਨੈਲ ਬਾਬਾ …

Leave a Reply

Your email address will not be published.

Also plac e the google analytics code first