Breaking News

ਮਹਾਰਾਸ਼ਟਰ ਦੀ ਊਧਵ ਸਰਕਾਰ ‘ਤੇ ਮੰਡਰਾਉਣ ਲੱਗੇ ਸੰਕਟ ਦੇ ਬੱਦਲ, ਏਕਨਾਥ ਸ਼ਿੰਦੇ ਨੇ ਤੋੜੀ ਚੁੱਪੀ

ਮਹਾਰਾਸ਼ਟਰ: ਮਹਾਰਾਸ਼ਟਰ ‘ਚ ਸਿਆਸੀ ਸੰਕਟ ਅਤੇ ਊਧਵ ਸਰਕਾਰ ਦੇ ਹਰਕਤ ‘ਚ ਆਉਣ ਤੋਂ ਬਾਅਦ ਸ਼ਿਵ ਸੈਨਾ ਦੇ ਵਿਧਾਇਕ ਏਕਨਾਥ ਸ਼ਿੰਦੇ ਨੇ ਚੁੱਪੀ ਤੋੜੀ ਹੈ। ‘ਮਾਤੋ ਸ਼੍ਰੀ’ ਯਾਨੀ ਮੁੱਖ ਮੰਤਰੀ ਊਧਵ ਠਾਕਰੇ ਦੇ ਕਰੀਬੀ ਮੰਨੇ ਜਾਣ ਵਾਲੇ ਏਕਨਾਥ ਸ਼ਿੰਦੇ1980 ਦੇ ਦਹਾਕੇ ‘ਚ ਸ਼ਿਵਸੈਨਾ ‘ਚ ਸ਼ਾਮਲ ਹੋਏ ਸਨ। ਹੁਣ ਉਨ੍ਹਾਂ ਦੇ ਹੀ ਕਾਰਨ ਮਹਾਰਾਸ਼ਟਰ ਦੀ ਸੱਤਾ ਧਿਰ ਸਰਕਾਰ ਮੁਸੀਬਤ ‘ਚ ਹੈ। ਏਕਨਾਥ ਸ਼ਿੰਦੇ ਨੇ ਐਨ ਵਕਤ ‘ਤੇ ਊਧਵ ਠਾਕਰੇ ਨੂੰ ਝਟਕਾ ਦੇ ਦਿੱਤਾ ਹੈ। ਕੱਲ੍ਹ ਰਾਤ ਤੋਂ ਹੀ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਪਾ ਰਿਹਾ ਹੈ। 

ਏਕਨਾਥ ਸ਼ਿੰਦੇ ਨੇ ਰਾਹੀਂ ਕਿਹਾ, ਅਸੀਂ ਬਾਲਾ ਸਾਹਿਬ ਦੇ ਕੱਟੜ ਸ਼ਿਵ ਸੈਨਿਕ ਹਾਂ। ਬਾਲਾ ਸਾਹਿਬ ਨੇ ਸਾਨੂੰ ਹਿੰਦੂਤਵ ਸਿਖਾਇਆ ਹੈ। ਉਨ੍ਹਾਂ ਦੇ ਵਿਚਾਰਾਂ ਅਤੇ ਆਨੰਦ ਦਿਘੇ ਸਾਹਿਬ ਦੇ ਉਪਦੇਸ਼ਾਂ ਕਾਰਨ, ਅਸੀਂ ਸੱਤਾ ਪ੍ਰਾਪਤ ਕਰਨ ਲਈ ਕਦੇ ਵੀ ਧੋਖਾ ਨਹੀਂ ਦਿੱਤਾ ਅਤੇ ਨਾ ਕਦੇ ਦੇਵਾਗੇਂ।

ਬਾਗੀ ਵਿਧਾਇਕ ਸ਼ਿੰਦੇ ਦਾ ਇਹ ਟਵੀਟ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਮਹਾਰਾਸ਼ਟਰ ਦੀ ਊਧਵ ਸਰਕਾਰ ਨੇ ਸ਼ਿੰਦੇ ਨੂੰ ਆਪਣੀ ਵਿਧਾਇਕ ਦਲ ਦੇ ਨੇਤਾ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੀ ਥਾਂ ‘ਤੇ ਸੇਵਰੀ ਤੋਂ ਵਿਧਾਇਕ ਅਜੈ ਚੌਧਰੀ ਨੂੰ ਵਿਧਾਇਕ ਦਲ ਦਾ ਨਵਾਂ ਨੇਤਾ ਚੁਣਿਆ ਗਿਆ ਹੈ।

ਦਰਅਸਲ ਸੋਮਵਾਰ ਨੂੰ ਹੋਈਆਂ ਐਮਐਲਸੀ ਚੋਣਾਂ ਤੋਂ ਬਾਅਦ ਏਕਨਾਥ ਸ਼ਿੰਦੇ ਨੇ ਸ਼ਿਵ ਸੈਨਾ ਦੇ 25 ਬਾਗੀ ਵਿਧਾਇਕਾਂ ਨਾਲ ਗੁਜਰਾਤ ਦੇ ਸੂਰਤ ਵਿੱਚ ਡੇਰੇ ਲਾਏ ਹਨ। ਸੂਤਰਾਂ ਮੁਤਾਬਕ ਇਹ ਵਿਧਾਇਕ ਭਾਜਪਾ ਦੇ ਸੰਪਰਕ ਵਿੱਚ ਹਨ। ਅਜਿਹੇ ‘ਚ ਮਹਾਰਾਸ਼ਟਰ ਦੀ ਮਹਾ ਵਿਕਾਸ ਅਗਾੜੀ ਸਰਕਾਰ ‘ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਫੈਂਸੀ ਨੰਬਰ ਲਗਾ ਕੇ ਵਾਹਨ ਘੁਮਾਉਣ ਵਾਲਿਆਂ ਦੀ ਆਵੇਗੀ ਸ਼ਾਮਤ, ਸਰਕਾਰ ਵਲੋਂ ਜ਼ਬਤ ਕਰਨ ਦੇ ਹੁਕਮ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ਵਿੱਚ ਰਜਿਸਟ੍ਰੇਸ਼ਨ ਮਾਰਕ ਸਟੇਟ ਕੋਡ ਪੀ.ਬੀ. ਅਤੇ ਹੋਰ ਬਾਕੀ ਮਾਰਕ …

Leave a Reply

Your email address will not be published.

Also plac e the google analytics code first