ਨਵੀਂ ਦਿੱਲੀਂ: ਕੇਂਦਰ ਸਰਕਾਰ ਵੱਲੋਂ ਲਿਆਂਦੀ ਗਈ ਅਗਨੀਪੱਥ ਯੋਜਨਾ ਦਾ ਕਾਫੀ ਵਿਰੋਧ ਹੋ ਰਿਹਾ ਹੈ। ਸ਼ੁਰੂ ਵਿੱਚ ਇਹ ਵਿਰੋਧ ਸਿਰਫ਼ ਨੌਜਵਾਨਾਂ ਤੱਕ ਹੀ ਸੀਮਤ ਸੀ ਪਰ ਹੁਣ ਇਸ ਧਰਨੇ ਵਿੱਚ ਸਿਆਸੀ ਪਾਰਟੀਆਂ ਦੀ ਵੀ ਸਰਗਰਮ ਭੂਮਿਕਾ ਹੈ। ਕਾਂਗਰਸ ਪਾਰਟੀ ਵੀ ਇਸ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੀ ਹੈ। ਇਸ ਧਰਨੇ ਦੌਰਾਨ ਇੱਕ ਤਸਵੀਰ ਵੀ ਸਾਹਮਣੇ ਆਈ ਜਿਸ ਵਿੱਚ ਕਾਂਗਰਸੀ ਆਗੂ ਨੇ ਘਟੀਆ ਹਰਕਤ ਕੀਤੀ ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਕ ਵੀਡੀਓ ਮੁਤਾਬਕ ਮਹਿਲਾ ਕਾਂਗਰਸ ਪ੍ਰਧਾਨ ਨੇਟਾ ਡਿਸੂਜ਼ਾ ਨੇ ਅਗਨੀਪਥ ਪ੍ਰਦਰਸ਼ਨ ਦੌਰਾਨ ਪੁਲਿਸ ਮੁਲਾਜ਼ਮਾਂ ‘ਤੇ ਥੁੱਕਿਆ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਭਾਜਪਾ ਵਰਕਰ ਪ੍ਰੀਤੀ ਗਾਂਧੀ ਨੇ ਕਾਂਗਰਸ ਨੂੰ ਡਰਾਮੇਬਾਜ਼ ਕਰਾਰ ਦਿੱਤਾ ਹੈ।
Watch Mahila Congress President Netta D'Souza spitting on our police personell at the #AgnipathProtests.
What an irony… on one hand, this ill-mannered woman is pretending to be concerned about the #Agniveers, and on the other hand she is spitting on our men in uniform!! pic.twitter.com/pt5ik33sia
— Priti Gandhi – प्रीति गांधी (@MrsGandhi) June 21, 2022
ਭਾਜਪਾ ਵਰਕਰ ਨੇ ਟਵੀਟ ਕੀਤਾ ਅਤੇ ਲਿਖਿਆ, ‘ਕੀ ਵਿਡੰਬਨਾ ਹੈ… ਇਕ ਪਾਸੇ ਇਹ ਅਸ਼ਲੀਲ ਔਰਤ ਅਗਨੀਵੀਰਾਂ ਦੀ ਪਰਵਾਹ ਕਰਨ ਦਾ ਦਿਖਾਵਾ ਕਰ ਰਹੀ ਹੈ ਅਤੇ ਦੂਜੇ ਪਾਸੇ ਵਰਦੀ ‘ਚ ਸਾਡੇ ਜਵਾਨਾਂ ‘ਤੇ ਥੁੱਕ ਰਹੀ ਹੈ!!’