Breaking News

ਬ੍ਰਿਟਿਸ਼ ਕੋਲੰਬੀਆ ‘ਚ ਵਧਿਆ ਪੰਜਾਬੀਆਂ ਦਾ ਮਾਣ

ਸਰੀ: ਬ੍ਰਿਟਿਸ਼ ਕੋਲੰਬੀਆ ਬਿਜ਼ਨਸ ਮੈਗਜ਼ੀਨ ਨੇ ਆਪਣੇ ਤੀਜੇ ਸਾਲਾਨਾ ‘ਵੂਮੈਨ ਆਫ਼ ਦ ਈਅਰ’ ਅਵਾਰਡਾਂ ਦਾ ਐਲਾਨ ਕੀਤਾ, ਜਿਸ ਵਿੱਚ ਭਾਰਤੀ ਮੂਲ ਦੀ ਨੀਲਮ ਸਹੋਤਾ ਦਾ ਨਾਮ ਵੀ ਸ਼ਾਮਲ ਹੈ। ਡਾਇਵਰਸਿਟੀ ਦੀ ਮੁੱਖ ਕਾਰਜਕਾਰੀ ਅਧਿਕਾਰੀ ਨੀਲਮ ਸਹੋਤਾ ਨੂੰ ਉਸ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਇਹ ਸਨਮਾਨ ਮਿਲਿਆ।

ਇਸ ਐਵਾਰਡ ਨਾਲ ਹਰ ਸਾਲ ਉਨ੍ਹਾਂ ਲੋਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ, ਜਿਨਾਂ ਨੇ ਆਪਣੇ ਖੇਤਰ ‘ਚ ਸਮਾਜ ਭਲਾਈ ਦੀਆਂ ਸ਼ਲਾਘਾਯੋਗ ਸੇਵਾਵਾ ਦਿੱਤੀਆਂ ਹੋਣ। ਇਸ ਐਵਾਰਡ ਲਈ ਸੂਬੇ ਭਰ ‘ਚੋਂ 8 ਔਰਤਾਂ ਦੀ ਚੋਣ ਹੋਈ, ਜਿਨ੍ਹਾਂ ਵਿੱਚ ਨੀਲਮ ਸਹੋਤਾ ਦਾ ਨਾਮ ਵੀ ਸ਼ਾਮਲ ਹੈ। ਵੈਨਕੂਵਰ ਦੀ ਜੰਮਪਲ ਨੀਲਮ ਸਹੋਤਾ ਨੇ ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਡਿਗਰੀ ਕੀਤੀ ਹੋਈ ਹੈ।

ਨੀਲਮ ਸਾਈਮਨ ਫਰੇਜ਼ਰ ਯੂਨੀਵਰਸਿਟੀ ਬਰਨਬੀ ਦੀ ਗਵਰਨਿੰਗ ਕੌਂਸਲ ਮੈਂਬਰ ਅਤੇ ਡਾਇਵਰਸ ਸਿਟੀ ਕਮਿਊਨਿਟੀ ਸਰਵਿਸਿਜ਼ ਦੀ ਸੀ.ਈ.ਓ. ਵੀ ਹੈ। ਉਹ ਬੀਤੇ ਲਗਭਗ 6 ਸਾਲ ਤੋਂ ਸਰੀ ਲਾਇਬ੍ਰੇਰੀਜ਼ ਬੋਰਡ ਨਾਲ ਸੇਵਾਵਾਂ ਨਿਭਾਅ ਰਹੀ ਹਨ ਤੇ ਦੋ ਸਾਲ ਪਹਿਲਾਂ ਉਨ੍ਹਾਂ ਨੂੰ ਬੋਰਡ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਸੀ।

ਇਸ ਤੋਂ ਪਹਿਲਾਂ ਉਨ੍ਹਾਂ ਕਾਰਪੋਰੇਟ ਖੇਤਰ ਵਿੱਚ ਕੰਮ ਕਰਦਿਆਂ ਕਰਾਊਨ ਏਜੰਸੀ ਬੀ.ਸੀ. ਹਾਊਸਿੰਗ ਦੇ ਨਾਲ ਆਪਣਾ ਕਰੀਅਰ ਦੀ ਸ਼ੁਰੂਆਤ ਕੀਤੀ ਕੀਤੀ ਸੀ। ਸਹੋਤਾ ਨੇ ਇੰਟਰਟੇਸ਼ਨ ਐਂਡ ਟ੍ਰਾਂਸਲੇਸ਼ਨ ਸਰਵਿਸਿਜ਼ ਲਈ ਮਾਡਲ ਵਿਕਸਿਤ ਕੀਤਾ, ਜੋ ਕਿ ਅਧਿਕਾਰਤ ਤੌਰ ‘ਤ 2013 ਵਿੱਚ ਲਾਂਚ ਹੋਇਆ ਅਤੇ ਹੁਣ ਸਰਕਾਰ ਅਤੇ ਕਾਰਪੋਰੇਟ ਗਾਹਕਾਂ ਤੋਂ ਸਾਲਾਨਾ ਆਮਦਨ ਵਿੱਚ ਲਗਭਗ 1.4 ਮਿਲੀਅਨ ਡਾਲਰ ਪੈਦਾ ਕਰਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਬਰੈਂਪਟਨ: ਗੋਲੀਬਾਰੀ ਦੇ ਮਾਮਲੇ ‘ਚ ਭਾਰਤੀ ਨੌਜਵਾਨ ਸਣੇ 2 ਕਾਬੂ, ਹਰਨੂਰ ਥਿੰਦ ਖਿਲਾਫ ਵਾਰੰਟ ਜਾਰੀ

ਬਰੈਂਪਟਨ: ਬਰੈਂਪਟਨ ਵਿਖੇ ਹੋਈ ਗੋਲੀਬਾਰੀ ਦੇ ਮਾਮਲੇ ‘ਚ ਪੁਲਿਸ ਨੇ ਇੱਕ ਭਾਰਤੀ ਨੌਜਵਾਨ ਸਣੇ 2 …

Leave a Reply

Your email address will not be published.

Also plac e the google analytics code first