Breaking News

ਲਾਰੈਂਸ ਬਿਸ਼ਨੋਈ ਨੂੰ ਅੱਜ ਦੇਰ ਰਾਤ ਮਾਨਸਾ ਲੈ ਕੇ ਜਾ ਸਕਦੀ ਹੈ ਪੰਜਾਬ ਪੁਲਿਸ, ਪੁੱਛਗਿਛ ‘ਚ ਹੁਣ ਤੱਕ ਹੋਏ ਕਈ ਅਹਿਮ ਖ਼ੁਲਾਸੇ

ਮੋਹਾਲੀ: ਸਿੱਧੂ ਮੂਸੇ ਵਾਲਾ ਕਤਲ ਕਾਂਡ ਮਾਮਲੇ ਵਿਚ ਸੱਤ ਦਿਨਾਂ ਰਿਮਾਂਡ ਤੇ ਲਿਆਂਦੇ ਲਾਰੈਂਸ ਬਿਸ਼ਨੋਈ ਦੀ ਇੰਟੈਰੋਗੇਸ਼ਨ ਦਾ ਅੱਜ ਛੇਵਾਂ ਦਿਨ ਹੈ। ਗੈਂਗਸਟਰ ਬਿਸ਼ਨੋਈ ਨੂੰ ਰਿਮਾਂਡ ਦਾ ਅੱਜ ਛੇਵਾਂ ਦਿਨ ਹੈ ਤੇ ਕੱਲ੍ਹ ਮਾਨਸਾ ਕੋਰਟ ਵਿਚ ਲਾਰੈਂਸ ਬਿਸ਼ਨੋਈ ਨੂੰ ਪੇਸ਼ ਕਰਨਾ ਹੈ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਪੁਲਿਸ ਲਾਰੈਂਸ ਬਿਸ਼ਨੋਈ ਨੂੰ ਅੱਜ ਦੇਰ ਰਾਤ ਮਾਨਸਾ ਲੈ ਕੇ ਜਾ ਸਕਦੀ ਹੈ। ਅੱਜ ਸਵੇਰ ਤੋਂ ਹੀ ਸੀਆਈਏ ਦਫ਼ਤਰ ਖਰੜ ਵਿਚ ਹਲਚਲ ਦੇਖਣ ਨੂੰ ਮਿਲ ਰਹੀ ਹੈ।

ਜਾਣਕਾਰੀ ਮੁਤਾਬਕ ਅੱਜ ਸਭ ਤੋਂ ਪਹਿਲਾਂ ਐਸਆਈਟੀ ਦੀ ਸਾਰੀ ਟੀਮ ਦਫਤਰ ਵਿੱਚ ਪਹੁੰਚੀ ਇਸ ਤੋਂ ਇਲਾਵਾ ਲਾਰੈਂਸ ਬਿਸ਼ਨੋਈ ਦੀ ਮੈਡੀਕਲ ਜਾਂਚ ਲਈ ਡਾਕਟਰਾਂ ਦੀ ਟੀਮ ਦੀ ਸੀਨੀਅਰ ਦਫ਼ਤਰ ਪਹੁੰਚ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਲਾਰੈਂਸ ਬਿਸ਼ਨੋਈ ਵਲੋਂ ਪੁੱਛਗਿਛ ਦੌਰਾਨ ਕਈ ਵੱਡੇ ਖ਼ੁਲਾਸੇ ਕੀਤੇ ਜਾ ਚੁੱਕੇ ਹਨ। ਸੂਤਰਾਂ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਨੇ ਪੜਤਾਲ ਦੌਰਾਨ ਕੈਨੇਡਾ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਦੀ ਰਿਹਾਇਸ਼ ਅਤੇ ਹੋਰ ਟਿਕਾਣਿਆਂ ਬਾਰੇ ਜਾਣਕਾਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਬਿਸ਼ਨੋਈ ਪੁਲਿਸ ਕੋਲ ਇਹ ਵੀ ਮੰਨ ਚੁੱਕਿਆ ਹੈ ਕਿ ਉਹ ਤਿਹਾੜ ਜੇਲ੍ਹ ’ਚੋਂ ਸਿਗਨਲ ਐਪ ਰਾਹੀਂ ਗੋਲਡੀ ਬਰਾੜ ਨਾਲ ਤਾਲਮੇਲ ਕਰਦਾ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਮੰਤਰੀ ਮੰਡਲ ਵੱਲੋਂ ਵਿਧਾਨ ਸਭਾ ਦੇ ਮੌਜੂਦਾ ਸੈਸ਼ਨ ਵਿੱਚ ਸੂਬੇ ਦੇ ਵਿੱਤ ਬਾਰੇ ਵਾਈਟ ਪੇਪਰ ਪੇਸ਼ ਕਰਨ ਦੀ ਪ੍ਰਵਾਨਗੀ

ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੇ ਪੰਜਾਬ ਮੰਤਰੀ ਮੰਡਲ ਨੇ ਅੱਜ ਵਿਧਾਨ ਸਭਾ …

Leave a Reply

Your email address will not be published.

Also plac e the google analytics code first